ਪਟਿਆਲਾ ਤੋਂ ਰੂਹ ਕੰਬਾਊ ਖ਼ਬਰ: 17 ਸਾਲਾ ਪੁੱਤ ਦੀ ਹੋਈ ਮੌਤ, ਪੈਸੇ ਨਾ ਹੋਣ ਕਾਰਨ ਘਰ 'ਚ ਦੱਬੀ ਲਾਸ਼

Saturday, Dec 09, 2023 - 06:22 PM (IST)

ਪਟਿਆਲਾ ਤੋਂ ਰੂਹ ਕੰਬਾਊ ਖ਼ਬਰ: 17 ਸਾਲਾ ਪੁੱਤ ਦੀ ਹੋਈ ਮੌਤ, ਪੈਸੇ ਨਾ ਹੋਣ ਕਾਰਨ ਘਰ 'ਚ ਦੱਬੀ ਲਾਸ਼

ਪਟਿਆਲਾ (ਬਲਜਿੰਦਰ)- ਪਟਿਆਲਾ ਤੋਂ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੇ 17 ਸਾਲਾ ਮੁੰਡੇ ਦੀ ਮੌਤ ਹੋਣ ਮਗਰੋਂ ਪੈਸੇ ਨਾ ਹੋਣ ਕਰਕੇ ਪਿਓ ਨੇ ਉਸ ਦੀ ਲਾਸ਼ ਨੂੰ ਘਰ ਵਿਚ ਹੀ ਦਬਾ ਦਿੱਤਾ ਗਿਆ। ਪਟਿਆਲਾ ਸ਼ਹਿਰ ਦੀ ਜੈ ਜਵਾਨ ਕਾਲੋਨੀ ਵਿਖੇ ਘਰ ’ਚ ਦੱਬੀ ਇਕ 17 ਸਾਲ ਦੇ ਮੁੰਡੇ ਦੀ ਲਾਸ਼ ਕੱਢੀ ਗਈ ਅਤੇ ਉਸ ਦਾ ਸਸਕਾਰ ਪਰਿਵਾਰ ਵੱਲੋਂ ਕਰ ਦਿੱਤਾ ਗਿਆ। 

ਜਾਣਕਾਰੀ ਮੁਤਾਬਕ ਕਾਲੋਨੀ ਦੇ ਕੱਚੇ ਮਕਾਨ ’ਚ ਭਗਵਾਨ ਦਾਸ ਆਪਣੀ ਪਤਨੀ ਦੇ 3 ਬੱਚਿਆਂ ਨਾਲ ਕਾਫ਼ੀ ਸਮੇਂ ਤੋਂ ਰਹਿ ਰਿਹਾ ਹੈ। ਮੁਹੱਲਾ ਵਾਸੀਆਂ ਅਨੁਸਾਰ ਭਗਵਾਨ ਦਾਸ ਦੀਆਂ 2 ਬੇਟੀਆਂ ਅਤੇ 1 ਬੇਟਾ ਹੈ। ਉਸ ਦੀ ਪਤਨੀ ਦੀ ਦਿਮਾਗੀ ਹਾਲਤ ਅਤੇ ਉਸ ਦੇ 17 ਸਾਲ ਦੇ ਮੁੰਡੇ ਦੀ ਹਾਲਤ ਵੀ ਠੀਕ ਨਹੀਂ ਸੀ। ਕੁਝ ਦਿਨ ਪਹਿਲਾਂ ਉਸ ਦੇ ਮੁੰਡੇ ਦੀ ਕੁਦਰਤੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੈਸੇ ਨਾ ਹੋਣ ਕਾਰਨ ਗ਼ਰੀਬੀ ਦੇ ਚਲਦਿਆਂ ਬੇਬਸ ਪਿਤ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਉਸ ਨੂੰ ਘਰ ’ਚ ਹੀ ਦਫਨਾ ਦਿੱਤਾ।

ਇਹ ਵੀ ਪੜ੍ਹੋ : ਬੇਗਾਨੇ ਮੁਲਕਾਂ ’ਚ ਪੰਜਾਬੀਆਂ ਦੀਆਂ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ, ਕਈ ਮਾਵਾਂ ਦੀਆਂ ਕੁੱਖਾਂ ਹੋਈਆਂ ਸੁੰਨੀਆਂ

PunjabKesari

ਭਗਵਾਨ ਦਾਸ ਦੀਆਂ 2 ਧੀਆਂ ਵੀ ਹਨ, ਜੋ 10ਵੀਂ ਅਤੇ 12ਵੀਂ ਜਮਾਤ ’ਚ ਪੜ੍ਹ ਰਹੀਆਂ ਹਨ। ਓਹੀ ਪਰਿਵਾਰ ਦਾ ਧਿਆਨ ਰੱਖ ਰਹੀਆਂ ਹਨ। ਜਦੋਂ ਘਰ ’ਚ ਬਦਬੂ ਆਉਣੀ ਸ਼ੁਰੂ ਹੋਈ ਤਾਂ ਕੁੜੀਆਂ ਨੇ ਆਪਣੀ ਮਾਸੀ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਮਾਸੀ ਬੀਤੇ ਦਿਨ ਪਟਿਆਲਾ ਪਹੁੰਚੀ ਅਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਲਾਸ਼ ਨੂੰ ਕੱਢਵਾਇਆ ਅਤੇ ਪਰਿਵਾਰ ਨੇ ਉਸ ਦਾ ਸਸਕਾਰ ਕਰਨ ਦੀ ਗੱਲ ਕੀਤੀ ਅਤੇ ਪਰਿਵਾਰ ਦੀ ਸਹਿਮਤੀ ਨਾਲ ਮੁੰਡੇ ਦੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮੁੰਡੇ ਦੇ ਪਿਤਾ ਦਾ ਦਾਅਵਾ ਸੀ ਕਿ ਮੁਸਲਿਮ ਧਰਮ ਮੁਤਾਬਕ ਉਸ ਨੇ ਮੁੰਡੇ ਨੂੰ ਦਫਨਾਇਆ ਸੀ। ਫਿਲਹਾਲ ਪੁਲਸ ਨੂੰ ਇਸ ਮਾਮਲੇ ’ਚ ਕੋਈ ਸ਼ਿਕਾਇਤ ਨਹੀਂ ਮਿਲੀ।

ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਤਾਂ ਪੁਲਸ ਲਾਜ਼ਮੀ ਤੌਰ ’ਤੇ ਕੋਈ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਕੁਦਰਤੀ ਹੋਈ ਹੈ। ਹੁਣ ਪਰਿਵਾਰ ਦੀ ਸਹਿਮਤੀ ਨਾਲ ਬੱਚੇ ਦਾ ਸਸਕਾਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਡਰਾਉਣ ਲੱਗਾ ਗੰਭੀਰ ਖ਼ਤਰਾ, ਸਾਵਧਾਨ ਰਹਿਣ ਦੀ ਲੋੜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News