ਸਿਹਤ ਵਿਭਾਗ ਵਲੋਂ 17 ਸੀਨੀਅਰ ਫਾਰਮੇਸੀ ਅਫ਼ਸਰਾਂ ਦੇ ਤਬਾਦਲੇ
Tuesday, Dec 10, 2019 - 11:52 PM (IST)
ਨਾਭਾ,(ਜੈਨ) : ਪੰਜਾਬ ਸਿਹਤ ਵਿਭਾਗ ਨੇ 17 ਸੀਨੀਅਰ ਫਾਰਮੇਸੀ ਅਫਸਰਾਂ ਨੂੰ ਤਰੱਕੀ ਦੇ ਕੇ ਜ਼ਿਲਾ ਫਾਰਮੇਸੀ ਅਫਸਰ/ਚੀਫ ਫਾਰਮੇਸੀ ਅਫਸਰ ਬਣਾ ਕੇ ਨਿਯੁਕਤੀਆਂ/ਤਬਾਦਲੇ ਕੀਤੇ ਹਨ।
ਡਾਇਰੈਕਟੋਰੈਟ ਵੱਲੋਂ ਜਾਰੀ ਸੂਚੀ ਅਨੁਸਾਰ ਬੂਟਾ ਸਿੰਘ ਨੂੰ ਸੁਧਾਰ ਤੋਂ ਲੁਧਿਆਣਾ, ਬਲਵੀਰ ਸਿੰਘ ਨੂੰ ਫਗਵਾੜਾ ਹਸਪਤਾਲ ਤੋਂ ਦਫ਼ਤਰ ਸਿਵਲ ਸਰਜਨ ਕਪੂਰਥਲਾ, ਹਰਭਜਨ ਲਾਲ ਨੂੰ ਜਲੰਧਰ ਤੋਂ ਬਰਨਾਲਾ, ਕਿਰਨ ਕੁਮਾਰੀ ਨੂੰ ਲੁਧਿਆਣਾ ਤੋਂ ਜਲੰਧਰ, ਬਸੰਤ ਕੌਰ ਨੂੰ ਸੰਗਰੂਰ ਤੋਂ ਕਪੂਰਥਲਾ, ਸੁਨੀਤਾ ਰਾਣੀ ਨੂੰ ਲੁਧਿਆਣਾ ਤੋਂ ਜਲੰਧਰ, ਕੁਲਦੀਪ ਕੁਮਾਰ ਨੂੰ ਈ. ਐੱਸ. ਆਈ. ਡਿਸਪੈਂਸਰੀ ਤੋਂ ਹਸਪਤਾਲ ਅੰਮ੍ਰਿਤਸਰ, ਸੁਨੀਤਾ ਕੁਮਾਰੀ ਨੂੰ ਸਿਵਲ ਹਸਪਤਾਲ ਰੂਪਨਗਰ ਤੋਂ ਸਿਵਲ ਸਰਜਨ ਰੂਪਨਗਰ, ਰਣਬੀਰ ਸਿੰਘ ਨੂੰ ਲੌਂਗੋਵਾਲ ਤੋਂ ਬਰਨਾਲਾ, ਪ੍ਰਦੀਪ ਗੋਇਲ ਨੂੰ ਖੰਨਾ ਤੋਂ ਜਲੰਧਰ, ਰਾਜਕੁਮਾਰ ਨੂੰ ਡੱਬਵਾਲਾ ਕਲਾਂ ਤੋਂ ਫਾਜ਼ਿਲਕਾ, ਧਰਮਪਾਲ ਨੂੰ ਸੜੋਆ ਤੋਂ ਹੁਸ਼ਿਆਰਪਰ, ਰਵਿੰਦਰ ਕੌਰ ਨੂੰ ਮਾਨਾਵਾਲਾ (ਅੰਮ੍ਰਿਤਸਰ) ਤੋਂ ਗੁਰਦਾਸਪੁਰ, ਦਰਸ਼ਨ ਸਿੰਘ ਨੂੰ ਮੁਜ਼ੱਫਰਪੁਰ ਤੋਂ ਐੱਸ. ਬੀ. ਐੱਸ. ਨਗਰ, ਮੀਨੂੰ ਸੂਦ ਨੂੰ ਅੰਮ੍ਰਿਤਸਰ ਤੋਂ ਗੁਰਦਾਸਪੁਰ, ਨਿਰਮਲ ਪੁਰੀ ਨੂੰ ਰੂਪਨਗਰ ਤੋਂ ਹੁਸ਼ਿਆਰਪੁਰ ਅਤੇ ਰਾਜਕੁਮਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਉਸੇ ਹਸਪਤਾਲ ਵਿਚ ਤਰੱਕੀ ਦੇ ਕੇ ਤਾਇਨਾਤ ਕੀਤਾ ਗਿਆ ਹੈ। ਦੋ ਸੀਨੀਅਰ ਫਾਰਮੇਸੀ ਅਫਸਰਾਂ ਨੂੰ ਚਮਕੌਰ ਸਿੰਘ ਢੁੱਡੀਕੇ ਅਤੇ ਸੀਊ ਲਾਲ ਸ਼ੁਤਰਾਣਾ ਨੇ ਤਰੱਕੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।