ਧੁੰਦ ਨੂੰ ਦੇਖਦੇ ਹੋਏ ਲੁਧਿਆਣਾ ਤੋਂ ਗੁਜ਼ਰਨ ਵਾਲੀਆਂ 16 ਟਰੇਨਾਂ ਰੱਦ
Monday, Dec 05, 2022 - 11:38 PM (IST)
ਲੁਧਿਆਣਾ (ਗੌਤਮ)-ਸਰਦੀਆਂ ਦੇ ਮੌਸਮ ’ਚ ਕੋਹਰੇ ਅਤੇ ਧੁੰਦ ਕਾਰਨ ਰੇਲਵੇ ਵਿਭਾਗ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਗੁਜ਼ਰਨ ਵਾਲੀਆਂ ਅਪ-ਡਾਊਨ ਦੀਆਂ 16 ਟਰੇਨਾਂ ਨੂੰ ਰੱਦ ਕੀਤਾ ਗਿਆ ਹੈ। ਵਿਭਾਗੀ ਜਾਣਕਾਰੀ ਅਨੁਸਾਰ 2023 ਤੱਕ ਇਹ ਟਰੇਨਾਂ ਰੱਦ ਹੋਣਗੀਆਂ। ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਹਰੇ ਕਾਰਨ ਜ਼ਿਆਦਾਤਰ ਟਰੇਨਾਂ ਲੇਟ ਹੋ ਜਾਂਦੀਆਂ ਹਨ, ਜਿਸ ਕਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਤਰੀਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਇਹ ਟਰੇਨਾਂ ਰੱਦ ਕੀਤੀਆਂ ਗਈਆਂ ਹਨ ਤਾਂ ਕਿ ਯਾਤਰੀ ਪ੍ਰੇਸ਼ਾਨ ਨਾ ਹੋਣ ਅਤੇ ਹੋਰ ਟਰੇਨਾਂ ਵੀ ਉਚਿਤ ਸਮੇਂ ’ਤੇ ਚੱਲ ਸਕਣ। ਭਾਵੇਂਕਿ ਪਿਛਲੇ ਕਾਫੀ ਸਮੇਂ ਤੋਂ ਰੇਲਵੇ ਵਿਭਾਗ ਵੱਲੋਂ ਟਰੇਨਾਂ ਲੇਟ ਹੋਣ ਦੇ ਮਾਮਲਿਆਂ ’ਚ ਕਾਫੀ ਕਮੀ ਆਈ ਹੈ ਅਤੇ ਟਰੇਨਾਂ ਠੀਕ ਸਮੇਂ ’ਤੇ ਚੱਲ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਇਹ ਖ਼ਬਰ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਸੜਕ ਹਾਦਸੇ ’ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ
ਡਿਵਾਈਸ ਲਾਏ ਅਤੇ ਵਧਾਈ ਗਸ਼ਤ
ਰੇਲਵੇ ਵਿਭਾਗ ਵੱਲੋਂ ਇਸ ਮੌਸਮ ਨੂੰ ਦੇਖਦੇ ਹੋਏ ਪਹਿਲਾਂ ਹੀ ਇੰਜਣਾਂ ’ਚ ਵਿਸ਼ੇਸ਼ ਡਿਵਾਈਸ ਲਾਏ ਗਏ ਹਨ, ਜਿਸ ਨੂੰ ਲੋਕੋ ਪਾਇਲਟ ਨੂੰ ਮੌਸਮ ਦੇ ਨਾਲ-ਨਾਲ ਸਿਗਨਲ, ਫਾਟਕ ਅਤੇ ਹੋਰ ਕਾਸ਼ਨ ਬਾਰੇ ਜਾਣਕਾਰੀ ਉਪਲੱਬਧ ਹੋ ਸਕਦੀ ਹੈ ਤਾਂ ਕਿ ਟਰੇਨ ਦੀ ਰਫ਼ਤਾਰ ਨੂੰ ਵੀ ਨਿਯਮਿਤ ਕੀਤਾ ਜਾ ਸਕੇ। ਇਨ੍ਹਾਂ ਡਿਵਾਈਸਾਂ ਕਾਰਨ ਪਾਇਲਟ ਨੂੰ ਸਿਗਨਲ ਅਤੇ ਫਾਟਕ ਦਾ ਪਤਾ ਲੱਗਦਾ ਹੈ, ਜਦਕਿ ਪਹਿਲਾਂ ਪਟਾਕੇ ਲਾ ਕੇ ਗੇਟ ਮੇਨ ਸਿਗਨਲ ਅਤੇ ਫਾਟਕ ਦੀ ਜਾਣਕਾਰੀ ਦਿੰਦੇ ਸੀ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਟਾਕਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਨ੍ਹਾਂ ਡਿਵਾਈਸਾਂ ਨਾਲ ਟਰੇਨ ਆਪਣੀ ਨਿਯਮਿਤ ਸਪੀਡ ’ਤੇ ਰਹਿੰਦੀ ਹੈ ਅਤੇ ਲੇਟ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਕਿਸੇ ਤਰ੍ਹਾਂ ਦੇ ਹਾਦਸਿਆਂ ਤੋਂ ਬਚਾਅ ਹੁੰਦਾ ਹੈ। ਦੂਜਾ ਰੇਲਵੇ ਟਰੈਕ ’ਤੇ ਗੈਂਗਮੈਨਾਂ ਦੀ ਗਸ਼ਤ ਵਧਾਈ ਜਾ ਰਹੀ ਹੈ ਤਾਂ ਕਿ ਜੇਕਰ ਸਰਦੀ ਦੇ ਕਾਰਨ ਕਿਤੇ ਵੀ ਰੇਲਵੇ ਟਰੈਕ ਦੇ ਕ੍ਰੈਕ ਹੋਣ ਦੀ ਸੂਚਨਾ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਠੀਕ ਕੀਤਾ ਜਾ ਸਕੇ ਅਤੇ ਹਾਦਸਿਆਂ ਤੋਂ ਬਚਾਅ ਸਕੇ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ ’ਚ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ, ਕਹੀ ਇਹ ਗੱਲ
ਰੱਦ ਕੀਤੀਆਂ ਗਈਆਂ ਟਰੇਨਾਂ
ਵਿਭਾਗੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ, ਬਨਮਨਖੁਈ, ਅੰਮ੍ਰਿਤਸਰ ਜੈਨਨਗਰ, ਅਜਮੇਰ, ਅੰਮ੍ਰਿਤਸਰ, ਟਾਟਾ ਨਗਰ ਅੰਮ੍ਰਿਤਸਰ, ਨੰਗਲ ਡੈਮ, ਚੰਡੀਗੜ੍ਹ ਅੰਮ੍ਰਿਤਸਰ ਅਤੇ ਦਰਭੰਗਾ ਅੰਮ੍ਰਿਤਸਰ ਨੂੰ ਅਪ ਡਾਊਨ ਲਈ ਰੱਦ ਕੀਤਾ ਗਿਆ ਹੈ। ਗੌਰ ਹੈ ਕਿ ਹੌਜ਼ਰੀ ਸੀਜ਼ਨ ਖ਼ਤਮ ਹੋਣ ਕਾਰਨ ਲੇਬਰ ਵਾਪਸ ਯੂ. ਪੀ. ਅਤੇ ਬਿਹਾਰ ਲਈ ਜਾਂਦੀ ਹੈ ਪਰ ਟਰੇਨਾਂ ਰੱਦ ਹੋਣ ਦੀ ਵਜ੍ਹਾ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਹੀ ਆਪਣੇ ਟਿਕਟ ਰਿਜ਼ਰਵ ਕਰਵਾਏ ਹੋਏ ਹਨ। ਉਨ੍ਹਾਂ ਨੂੰ ਇਨ੍ਹਾਂ ਰੱਦ ਟਰੇਨਾਂ ਦਾ ਰਿਫੰਡ ਦਿੱਤਾ ਜਾਵੇਗਾ।