ਚੀਨ ਤੋਂ ਪਰਤੇ 16 ਪੰਜਾਬੀਆਂ ਦੀ ਕੋਰੋਨਾ ਵਾਇਰਸ ਸ਼ੱਕ ਦੇ ਚੱਲਦੇ ਜਾਂਚ

Tuesday, Jan 28, 2020 - 08:50 PM (IST)

ਚੀਨ ਤੋਂ ਪਰਤੇ 16 ਪੰਜਾਬੀਆਂ ਦੀ ਕੋਰੋਨਾ ਵਾਇਰਸ ਸ਼ੱਕ ਦੇ ਚੱਲਦੇ ਜਾਂਚ

ਚੰਡੀਗੜ੍ਹ,(ਸ਼ਰਮਾ)- ਚੀਨ ਤੋਂ ਹਾਲ ਹੀ 'ਚ ਪੰਜਾਬ ਪਰਤੇ 16 ਲੋਕਾਂ ਦੀ ਕੋਰੋਨਾ ਵਾਇਰਸ ਦੇ ਸ਼ੱਕ ਦੇ ਚਲਦੇ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਜਾਂਚ ਸਿਰਫ਼ ਸ਼ੱਕ ਦੇ ਆਧਾਰ 'ਤੇ ਹੀ ਕੀਤੀ ਜਾ ਰਹੀ ਹੈ। ਹਾਲਾਂਕਿ ਸਵਾਈਨ ਫਲੂ ਤੇ ਕੋਰੋਨਾ ਵਾਇਰਸ 'ਚ ਮੁੱਢਲੇ ਲੱਛਣ ਕਰੀਬ ਇਕ ਜਿਹੇ ਹੀ ਹੁੰਦੇ ਹਨ। ਇਸ ਲਈ ਸਾਵਧਾਨੀ ਦੇ ਤੌਰ 'ਤੇ ਵਿਸ਼ੇਸ਼ ਤੌਰ 'ਤੇ ਚੀਨ ਤੋਂ ਵਾਪਸ ਆਏ ਲੋਕਾਂ ਦੀ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਇਸ ਵਾਇਰਸ ਨਾਲ ਨਿਪਟਣ ਲਈ ਜ਼ਰੂਰੀ ਕਦਮ ਉਠਾ ਲਏ ਹਨ ਤੇ ਜਨਤਾ ਨੂੰ ਘਬਰਾਉਣ ਦੀ ਲੋੜ ਨਹੀਂ।


Related News