ਪੰਚਾਇਤ ਘਰ ''ਚ ਮਿਲੀ ਸੀ ਨਾਬਾਲਗ ਲੜਕੀ ਦੀ ਲਾਸ਼, ਦੋਸ਼ੀ ਗ੍ਰਿਫਤਾਰ

04/19/2018 1:42:11 PM

ਗੁਰਦਾਸਪੁਰ /ਕਲਾਨੌਰ (ਪੂਨਮ ਸੈਣੀ) — ਜ਼ਿਲਾ ਪੁਲਸ ਨੇ ਮਾਨੇਪੁਰ 'ਚ ਨਾਬਾਲਗ ਲੜਕੀ ਦੇ ਕਤਲ ਕੇਸ 'ਚ ਲੌਂੜੀਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਚਾਇਤ ਘਰ 'ਚ ਇਕ 15 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਪੁਲਸ ਵਲੋਂ ਕੀਤੀ ਗਈ ਜਾਂਚ 'ਚ ਮਾਮਲਾ ਪ੍ਰੇਮ ਸੰਬੰਧਾਂ ਦਾ ਨਿਕਲਿਆ। 
ਇਸ ਮਾਮਲੇ ਸੰਬੰਧੀ ਗੁਰਦਾਸਪੁਰ ਦੇ ਆਈ. ਪੀ. ਐੱਸ. ਸੀਨੀਅਰ ਪੁਲਸ ਕਪਤਾਨ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਲੜਕੀ ਜਿਸ ਦੀ ਉਮਰ 15 ਸਾਲ ਸੀ, ਬੀਤੀ 17 ਅਪ੍ਰੈਲ ਨੂੰ ਦੁਪਹਿਰ 3:30 ਵਜੇ ਤੋਂ ਆਪਣੇ ਘਰੋਂ ਚਲੀ ਗਈ ਸੀ ਤੇ ਵਾਪਸ ਘਰ ਨਹੀਂ ਪਰਤੀ। ਪਹਿਲਾਂ ਪਰਿਵਾਰ ਨੇ ਖੁਦ ਉਸ ਦੀ ਭਾਲ ਕੀਤੀ, ਜਿਸ ਤੋਂ ਬਾਅਦ ਲੜਕੀ ਦੇ ਭਰਾ ਸਾਬੀ ਨੇ 18 ਅਪ੍ਰੈਲ ਨੂੰ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਭੈਣ ਦੀ ਲਾਸ਼ ਪਿੰਡ ਦੇ ਪੰਚਾਇਤ ਘਰ 'ਚ ਪਈ ਹੋਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਸ ਪਾਰਟੀ ਸਮੇਤ ਜਦੋਂ ਪੰਚਾਇਤ ਘਰ ਜਾ ਕੇ ਦੇਖਿਆ ਤਾਂ ਉਕਤ ਲੜਕੀ ਦਾ ਗੱਲ ਚੁੰਨੀ ਨਾਲ ਘੁੱਟ ਕੇ ਉਸ ਦਾ ਕਤਲ ਕੀਤਾ ਗਿਆ ਸੀ। 
ਕੇਸ ਦੀ ਤਫਤੀਸ਼ ਕਰਨ 'ਤੇ ਖੁਲਾਸਾ ਹੋਇਆ ਕਿ ਮ੍ਰਿਤਕ ਲੜਕੀ ਦੇ ਪਿਛਲੇ ਇਕ ਸਾਲ ਤੋਂ ਮਨਜੀਤ ਸਿੰਘ ਨਾਲ ਪ੍ਰੇਮ ਸੰਬੰਧ ਸਨ ਤੇ ਦੋਹਾਂ ਨੇ ਕਈ ਵਾਰ ਸਰੀਰਕ ਸੰਬੰਧ 'ਚ ਬਣਾਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਜਦ ਉਕਤ ਲੜਕੀ ਆਪਣੇ ਪ੍ਰੇਮੀ ਨੂੰ ਮਿਲਣ ਆਈ ਤਾਂ ਉਸ ਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਪ੍ਰੇਮੀ ਮਨਜੀਤ ਸਿੰਘ 'ਤੇ ਵਿਆਹ ਕਰਵਾਉਣ ਦਾ ਦਬਾਅ ਬਣਾਇਆ, ਜਿਸ ਤੋਂ ਬਾਅਦ ਮਨਜੀਤ ਸਿੰਘ ਨੇ ਸੋਚੀ ਸਮਝੀ ਸਾਜਿਸ਼ ਤਹਿਤ ਪਹਿਲਾਂ ਉਕਤ ਲੜਕੀ ਨਾਲ ਸਰੀਰਕ ਸੰਬੰਧ ਬਨਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ ਹੋਣ 'ਤੇ ਚੁੰਨੀ ਨਾਲ ਗੱਲ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਸਬੂਤ ਇੱਕਤਰ ਕਰਨ ਤੋਂ ਬਾਅਦ ਪੁਲਸ ਨੇ ਵੀਰਵਾਰ ਸਵੇਰੇ ਦੋਸ਼ੀ ਨੂੰ ਪਿੰਡ ਬੱਖਸ਼ੀਵਾਲਾ ਤੋਂ ਗ੍ਰਿਫਤਾਰ ਕਰ ਲਿਆ ਹੈ ਤੇ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। 


Related News