ਭਾਰਤ-ਪਾਕਿ ਸਰਹੱਦ ਤੋਂ 15 ਕਰੋੜ ਦੀ ਹੈਰੋਇਨ ਬਰਾਮਦ

Thursday, Feb 27, 2020 - 11:28 PM (IST)

ਭਾਰਤ-ਪਾਕਿ ਸਰਹੱਦ ਤੋਂ 15 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ,(ਮਲਹੋਤਰਾ)- ਬੀ. ਐੱਸ. ਐੱਫ. ਨੇ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ਦੇ ਕੋਲ ਤਲਾਸ਼ੀ ਮੁਹਿੰਮ ਦੌਰਾਨ 3 ਕਿਲੋ ਹੈਰੋਇਨ ਬਰਾਮਦ ਕੀਤੀ। ਜਿਸ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬਲ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਚਲਾਏ ਜਾ ਰਹੇ ਤਲਾਸ਼ੀ ਆਪ੍ਰੇਸ਼ਨਾਂ ਦੇ ਅਧੀਨ ਬਲ ਦੇ ਜਵਾਨ ਵੀਰਵਾਰ ਤਲਾਸ਼ੀ ਮੁਹਿੰਮ 'ਤੇ ਸਨ। ਜਿਸ ਦੌਰਾਨ ਅੰਤਰਰਾਸ਼ਟਰੀ ਬਾਰਡਰ 'ਤੇ ਕੰਡਿਆਲੀ ਤਾਰ ਦੇ ਵਿਚਾਲੇ ਜ਼ਮੀਨ 'ਚ ਲੁਕੋ ਕੇ ਰੱਖੀਆਂ 3 ਬੋਤਲਾਂ ਬਰਾਮਦ ਹੋਈਆਂ। ਇਨ੍ਹਾਂ ਬੋਤਲਾਂ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਇਨ੍ਹਾਂ 'ਚੋਂ 3 ਕਿਲੋ ਹੈਰੋਇਨ ਮਿਲੀ। ਬਲ ਅਧਿਕਾਰੀਆਂ ਅਨੁਸਾਰ ਇਸ ਸਾਲ ਪੰਜਾਬ ਫਰੰਟੀਅਰ 'ਤੇ ਬੀ.ਐੱਸ.ਐੱਫ. ਨੇ ਹੁਣ ਤੱਕ 62.87 ਕਿਲੋ ਹੈਰੋਇਨ ਬਰਾਮਦ ਕੀਤੀ ਹੈ।


author

Bharat Thapa

Content Editor

Related News