ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
Monday, Mar 18, 2024 - 11:06 AM (IST)
ਅਬੋਹਰ (ਸੁਨੀਲ)–ਸਬ-ਡਵੀਜ਼ਨ ਦੀ ਸਬ-ਤਹਿਸੀਲ ਸੀਤੋ ਗੁੰਨੋ ਵਿਚ 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਜਦ ਕਿ ਉਸ ਦਾ ਇਕ ਸਾਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ। ਘਟਨਾ ਬੀਤੀ ਦੇਰ ਰਾਤ ਵਾਪਰੀ। ਸੂਚਨਾ ਮਿਲਣ ’ਤੇ ਥਾਣਾ ਬਹਾਵਲਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੌਜਵਾਨ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ।
ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ
ਥਾਣਾ ਬਹਾਵਵਾਲਾ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਮੰਗਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੁਝ ਨਾਮਜ਼ਦ ਨੌਜਵਾਨਾਂ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਮੰਗਾ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਰਿੰਦਰ ਸਿੰਘ ਅਤੇ ਉਸ ਦਾ ਸਾਥੀ ਲਵਪ੍ਰੀਤ ਸਿੰਘ ਸ਼ਨੀਵਾਰ ਦੇਰ ਰਾਤ ਕੋਇਲਖੇੜਾ ਪੈਟਰੋਲ ਪੰਪ ’ਤੇ ਡਿਊਟੀ ਤੋਂ ਬਾਅਦ ਘਰ ਪਰਤ ਰਹੇ ਸਨ। ਜਦੋਂ ਉਹ ਸੀਤੋ ਗੰਨੋਂ ਨੇੜੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ 15-20 ਨੌਜਵਾਨ ਖੜ੍ਹੇ ਸਨ, ਜੋ ਉਸ ਦੇ ਭਰਾ ਸੁਰਿੰਦਰ ਅਤੇ ਲਵਪ੍ਰੀਤ ਨੂੰ ਚੁੱਕ ਕੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਲੈ ਗਏ ਅਤੇ ਉੱਥੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਸੁਰਿੰਦਰ ਦਾ ਕਤਲ ਕਰ ਦਿੱਤਾ ਜਦੋਂ ਕਿ ਲਵਪ੍ਰੀਤ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਇੰਨਾ ਹੀ ਨਹੀਂ ਉਕਤ ਹਮਲਾਵਰਾਂ ਨੇ ਕਤਲ ਤੋਂ ਬਾਅਦ ਸਕੂਲ ’ਚ ਪਈ ਸੁਰਿੰਦਰ ਦੀ ਲਾਸ਼ ’ਤੇ 21-22 ਵਾਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਮੰਗਾ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਇਕੱਲਾ ਸੀ ਅਤੇ ਉਸ ਨੇ ਹਨੇਰੇ ਵਿਚ ਲੁੱਕ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਸੂਚਨਾ ਮਿਲਣ ’ਤੇ ਪੁਲਸ ਨੇ ਦੇਰ ਰਾਤ ਮ੍ਰਿਤਕ ਦੀ ਲਾਸ਼ ਅਤੇ ਜ਼ਖਮੀ ਲਵਪ੍ਰੀਤ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖਮੀ ਲਵਪ੍ਰੀਤ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਗਿਆ ਜਦ ਕਿ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ।
ਇਹ ਵੀ ਪੜ੍ਹੋ : ਮੂਸੇਵਾਲਾ ਦੀ ਹਵੇਲੀ 'ਚ ਬੀਬੀਆਂ ਨੇ ਝੂਮ-ਝੂਮ ਕੇ ਪਾਇਆ ਗਿੱਧਾ, ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਦਾ ਲੱਗਿਆ ਤਾਂਤਾ (ਵੀਡੀਓ)
ਇਸ ਸਬੰਧੀ ਥਾਣਾ ਬਹਾਵਵਾਲਾ ਦੇ ਇੰਚਾਰਜ ਜਸਵਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਮੰਗਤ ਸਿੰਘ ਉਰਫ ਮੰਗਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਪਵਨ ਭਾਟ ਪੁੱਤਰ ਸਰਵਣ ਰਾਮ, ਨੀਲਕਮਲ ਪੁੱਤਰ ਪਾਲਾਰਾਮ, ਹਰਦੀਪ ਉਰਫ ਲਡੀਆ ਪੁੱਤਰ ਦੇਵੀ ਲਾਲ, ਧਰਮਵੀਰ ਪੁੱਤਰ ਮਹਿੰਦਰ, ਕੁਲਦੀਪ ਪੁੱਤਰ ਬੋਹੜ, ਵਿਸ਼ਾਲ ਪੁੱਤਰ ਮਹਿੰਦਰ, ਰਾਜੂ ਉਰਫ ਨਾਨੀਆਂ ਪੁੱਤਰ ਪੱਪੁਰਾਮ, ਪਵਨ ਪੁੱਤਰ ਕਾਲੂਰਾਮ, ਧਰਮਾ ਪੁੱਤਰ ਸ਼ਰਵਨ, ਰਾਕੇਸ਼ ਉਰਫ ਰਾਕੂ, ਭਰਤ ਠਾਕਰ ਪੁੱਤਰ ਰਾਜੂ, ਰਵੀ ਪੁੱਤਰ ਨੇਪਾਲ ਨਿਵਾਸੀ ਸੀਤੋ ਗੁੰਨੋ, ਕੰਵਲ ਪੁੱਤਰ ਮਹਿੰਦਰ, ਵਿਨੋਦ ਉਰਫ ਖੰਨਾ ਪੁੱਤਰ ਵਿਜੇ ਪਾਲ, ਸੋਨੂੰ ਪੁੱਤਰ ਸ਼ੇਰਰਾਮ ਵਾਸੀ ਸੁਖਚੈਨ, ਬਿੰਦੂ ਮੇਘ ਪੁੱਤਰ ਪੱਪੂਰਾਮ ਵਾਸੀ ਪਿੰਡ ਖੈਰਪੁਰ, ਧਰਮਪਾਲ ਉਰਫ ਗੁੱਗੀ ਪੁੱਤਰ ਮੁਖਰਾਮ, ਰਾਕੇਸ਼ ਉਰਫ ਰਾਕੂ ਪੁੱਤਰ ਪੱਪੂਰਾਮ ਵਾਸੀ ਪਿੰਡ ਸਰਦਾਰਪੁਰਾ, ਵਿਕਾਸ ਪੁੱਤਰ ਸੁਨੀਲ ਵਾਸੀ ਕਾਲੂਆਣਾ ਜ਼ਿਲ੍ਹਾ ਸਿਰਸਾ ਅਤੇ ਕਰੀਬ 10 ਹੋਰ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਨਿੱਕੇ ਮੂਸੇਵਾਲਾ ਨੂੰ ਦੇਖ ਭਾਵੁਕ ਹੋਏ ਰਾਜਾ ਵੜਿੰਗ, ਸਿੱਧੂ ਨੂੰ ਯਾਦ ਕਰ ਦੱਸੀਆਂ ਇਹ ਗੱਲਾਂ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8