ਜਲੰਧਰ 'ਚ ਬੇਲਗਾਮ ਹੋ ਰਿਹੈ ਕੋਰੋਨਾ, ਸਿਰਫ 7 ਦਿਨਾਂ ’ਚ 141 ਤੋਂ 1400 ਹੋਏ ਐਕਟਿਵ ਕੇਸ

01/10/2022 1:07:12 AM

ਜਲੰਧਰ (ਰੱਤਾ)–ਜ਼ਿਲੇ ’ਚ ਕੋਰੋਨਾ ਇਕ ਵਾਰ ਫਿਰ ਕਿਵੇਂ ਬੇਲਗਾਮ ਹੁੰਦਾ ਜਾ ਰਿਹਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੋਰੋਨਾ ਦੇ ਐਕਟਿਵ ਕੇਸਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਵਰਣਨਯੋਗ ਹੈ ਕਿ 2 ਜਨਵਰੀ ਨੂੰ ਜ਼ਿਲੇ ’ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਸਿਰਫ 141 ਸੀ, ਜੋ ਕਿ ਸਿਰਫ 7 ਦਿਨਾਂ ’ਚ ਭਾਵ 9 ਜਨਵਰੀ ਨੂੰ 1400 ਤਕ ਪਹੁੰਚ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੂੰ ਐਤਵਾਰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ ਕੁੱਲ 299 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ’ਚੋਂ 21 ਲੋਕ ਜਾਂ ਤਾਂ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਪਾਏ ਗਏ ਜਾਂ ਫਿਰ ਕੁਝ ਅਜਿਹੇ ਵੀ ਮਿਲੇ, ਜਿਨ੍ਹਾਂ ਦੇ ਸੈਂਪਲ ਦੋ ਵਾਰ ਲਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 278 ਮਰੀਜ਼ਾਂ ’ਚ ਕੁਝ ਡਾਕਟਰ, 10 ਸਾਲ ਤੋਂ ਛੋਟੇ ਬੱਚੇ ਅਤੇ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਕਈ ਪਰਿਵਾਰਾਂ ਦੇ 4 ਜਾਂ 5 ਮੈਂਬਰ ਵੀ ਸ਼ਾਮਲ ਹਨ, ਜੋ ਕਿ ਵੱਖ-ਵੱਖ ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਵਿਭਾਗ ਨੂੰ 1,838 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਅਤੇ ਐਕਟਿਵ ਕੇਸਾਂ ’ਚੋਂ 24 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ 2,559 ਹੋਰ ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਰੋਨਾ ਨੇ ਫੜੀ ਰਫ਼ਤਾਰ, 305 ਨਵੇਂ ਮਾਮਲੇ ਆਏ ਸਾਹਮਣੇ

ਅੰਮ੍ਰਿਤਸਰ ਏਅਰਪੋਰਟ ’ਤੇ ਕੋਰੋਨਾ ਪਾਜ਼ੇਟਿਵ ਆਏ 16 ਯਾਤਰੀਆਂ ’ਚੋਂ ਜਲੰਧਰ ’ਚ ਸਿਰਫ ਇਕ ਯਾਤਰੀ ਦੀ ਰਿਪੋਰਟ ਆਈ ਪਾਜ਼ੇਟਿਵ
ਪਿਛਲੇ ਦਿਨੀਂ ਇਟਲੀ ਤੋਂ ਆਉਣ ਵਾਲੇ ਜਿਹੜੇ ਯਾਤਰੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ, ਉਨ੍ਹਾਂ ’ਚੋਂ ਪਾਜ਼ੇਟਿਵ ਆਉਣ ਵਾਲੇ 16 ਯਾਤਰੀ ਅਜਿਹੇ ਸਨ, ਜਿਹੜੇ ਕਿ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਸਨ। ਸਿਹਤ ਵਿਭਾਗ ਨੂੰ ਏਅਰਪੋਰਟ ਅਥਾਰਿਟੀ ਤੋਂ ਜਦੋਂ ਇਨ੍ਹਾਂ 16 ਯਾਤਰੀਆਂ ਦੀ ਲਿਸਟ ਪ੍ਰਾਪਤ ਹੋਈ ਤਾਂ ਵਿਭਾਗ ਨੇ ਇਨ੍ਹਾਂ ’ਚੋਂ 14 ਲੋਕਾਂ ਦੇ ਦੁਬਾਰਾ ਸੈਂਪਲ ਲਏ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ 14 ਲੋਕਾਂ ’ਚੋਂ 10 ਦੀ ਰਿਪੋਰਟ ਸਿਹਤ ਵਿਭਾਗ ਕੋਲ ਪਹੁੰਚ ਚੁੱਕੀ ਹੈ ਅਤੇ ਇਨ੍ਹਾਂ ’ਚੋਂ ਸਿਰਫ ਇਕ ਯਾਤਰੀ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦੋਂ ਕਿ ਚਾਰ ਯਾਤਰੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਅਜਿਹੇ ’ਚ ਇਕ ਬਹੁਤ ਵੱਡਾ ਸਵਾਲ ਇਹ ਹੈ ਕਿ ਕੀ ਅੰਮ੍ਰਿਤਸਰ ਏਅਰਪੋਰਟ ’ਤੇ ਰਿਪੋਰਟ ਸਹੀ ਨਹੀਂ ਆਈ ਜਾਂ ਫਿਰ ਜ਼ਿਲ੍ਹਾ ਜਲੰਧਰ ’ਚ ਕੋਈ ਗੜਬੜ ਹੈ।

ਇਹ ਵੀ ਪੜ੍ਹੋ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ

ਹੁਣ ਤਕ ਕੁੱਲ ਸੈਂਪਲ-19,17,345
ਨੈਗੇਟਿਵ ਆਏ-17,77,380
ਪਾਜ਼ੇਟਿਵ ਆਏ-65,135
ਡਿਸਚਾਰਜ ਹੋਏ-62,333
ਮੌਤਾਂ ਹੋਈਆਂ-1,502
ਐਕਟਿਵ ਕੇਸ-1400

ਇਹ ਵੀ ਪੜ੍ਹੋ : ਵਿਰੋਧ ਪ੍ਰਦਰਸ਼ਨ ਦੌਰਾਨ 5,800 ਲੋਕਾਂ ਨੂੰ ਲਿਆ ਗਿਆ ਹਿਰਾਸਤ 'ਚ : ਕਜ਼ਾਕਿਸਤਾਨ

ਜ਼ਿਲੇ ’ਚ 2,706 ਲੋਕਾਂ ਨੇ ਲੁਆਈ ਵੈਕਸੀਨ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਐਤਵਾਰ ਨੂੰ 2,706 ਲੋਕਾਂ ਨੂੰ ਵੈਕਸੀਨ ਲਾਈ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ ਅਤੇ ਕੁਝ ਥਾਵਾਂ ’ਤੇ ਆਯੋਜਿਤ ਕੈਂਪਾਂ ’ਚ ਐਤਵਾਰ ਨੂੰ ਜਿਹੜੇ 2,706 ਲੋਕਾਂ ਨੇ ਵੈਕਸੀਨ ਲੁਆਈ, ਉਨ੍ਹਾਂ ’ਚੋਂ ਵਧੇਰੇ ਨੂੰ ਦੂਜੀ ਅਤੇ ਕੁਝ ਨੂੰ ਪਹਿਲੀ ਡੋਜ਼ ਲੱਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 15,28,576 ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ ਅਤੇ ਇਨ੍ਹਾਂ ’ਚੋਂ 10,27,285 ਲੋਕਾਂ ਨੂੰ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹਨ।

ਇਹ ਵੀ ਪੜ੍ਹੋ : ਵੈਕਸੀਨੇਸ਼ਨ ਸਰਟੀਫਿਕੇਟ 'ਤੇ ਨਹੀਂ ਹੋਵੇਗੀ PM ਮੋਦੀ ਦੀ ਤਸਵੀਰ, ਜਾਣੋਂ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News