ਸੜਕ ਹਾਦਸੇ ’ਚ 14 ਸਾਲਾ ਬੱਚੇ ਦੀ ਮੌਤ, ਮਾਂ-ਪਿਓ ਜ਼ਖਮੀ

Tuesday, Nov 05, 2024 - 05:20 AM (IST)

ਸੜਕ ਹਾਦਸੇ ’ਚ 14 ਸਾਲਾ ਬੱਚੇ ਦੀ ਮੌਤ, ਮਾਂ-ਪਿਓ ਜ਼ਖਮੀ

ਮੁਕੰਦਪੁਰ (ਸੰਜੀਵ) - ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਰਹਿਪਾ ਵਿਖੇ ਗੁੱਜਰਾਂ ਵੱਲੋਂ  ਮੇਨ ਸੜਕ ’ਤੇ ਚਾਰੀਆਂ  ਜਾ ਰਹੀਆਂ ਮੱਝਾਂ ਕਾਰਨ ਵਾਪਰੇ ਹਾਦਸੇ ’ਚ ਇਕ  14 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਸਬੰਧੀ  ਪੁਲਸ ਤੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲੇ  ਦੇ ਪਿੰਡ ਬਿੰਜੋ ਤੋਂ ਕਿਸੇ ਕੰਮ ਲਈ ਜਲੰਧਰ  ਜ਼ਿਲੇ ਦੇ ਪਿੰਡ ਮਸਾਣੀ ਵੱਲ ਨੂੰ ਪਤੀ-ਪਤਨੀ ਆਪਣੇ ਤੇ ਦੋ ਬੱਚਿਆਂ ਸਮੇਤ ਜਾ ਰਹੇ ਸਨ। ਉਦੋਂ ਗੁਜਰਾਂ ਵੱਲੋਂ ਚਾਰੀਆਂ ਜਾ ਰਹੀਆਂ ਮੱਝਾਂ ਕਾਰਨ ਵਾਪਰੇ ਹਾਦਸੇ ’ਚ 14 ਸਾਲਾ ਬੱਚੇ ਸੌਰਵ ਮਾਹੀ ਦੀ ਮੌਤ ਹੋ ਗਈ ਅਤੇ ਬਾਕੀ ਪਰਿਵਾਰਕ ਮੈਂਬਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜ਼ਖਮੀਆਂ ਦੀ ਪਚਾਣ ਤਰਨਵੀਰ ਮਾਹੀ, ਪਿਤਾ ਨੇਕਰਾਮ ਤੇ ਪਤਨੀ ਬਲਵੀਰ ਕੌਰ ਵਜੋਂ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ  ਹੈ ਤੇ ਰੇਸ਼ਮਾ ਪਤਨੀ ਮੁਰਾਦ ਅਲੀ ਖਿਲਾਫ ਮਾਮਲਾ ਦਰਜ  ਕੀਤਾ ਹੈ।


author

Inder Prajapati

Content Editor

Related News