ਮੁਕਤਸਰ ਸਾਹਿਬ ਤੋਂ 14 ਤਬਲੀਗੀ ਮੇਰਠ ਲਈ ਰਵਾਨਾ, ਪੰਜਾਬੀ ਭਾਈਚਾਰੇ ਦਾ ਕੀਤਾ ਧੰਨਵਾਦ

Sunday, May 17, 2020 - 11:43 AM (IST)

ਮੁਕਤਸਰ ਸਾਹਿਬ ਤੋਂ 14 ਤਬਲੀਗੀ ਮੇਰਠ ਲਈ ਰਵਾਨਾ, ਪੰਜਾਬੀ ਭਾਈਚਾਰੇ ਦਾ ਕੀਤਾ ਧੰਨਵਾਦ

ਮੁਕਤਸਰ ਸਾਹਿਬ  : ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਚਾਰ ਲਈ ਆਏ ਤਬਲੀਗੀ ਜਮਾਤ ਨਾਲ ਸਬੰਧਿਤ ਵਿਅਕਤੀ ਜੋ ਲਾਕ ਡਾਊਨ ਤੋਂ ਬਾਅਦ ਇੱਥੇ ਹੀ ਫਸ ਗਏ ਸਨ, ਉਨ੍ਹਾਂ ਨੂੰ ਅੱਜ ਸਮਾਜ ਸੇਵੀ ਸੰਸਥਾ ਵੱਲੋਂ ਆਪਣੇ ਖਰਚੇ 'ਤੇ ਮੇਰਠ ਲਈ ਰਵਾਨਾ ਕੀਤਾ ਗਿਆ। ਜਾਣਕਾਰੀ ਮੁਤਾਬਕ 18 ਮਾਰਚ ਤੋਂ ਸ੍ਰੀ ਮੁਕਤਸਰ ਸਾਹਿਬ ਦੀ ਜਾਮਾ ਮਸਜਿਦ ਵਿਖੇ ਆਏ ਮੇਰਠ ਤੋਂ ਤਬਲੀਗੀ ਜਮਾਤ ਨਾਲ ਸਬੰਧਿਤ 14 ਵਿਅਕਤੀ ਜੋ ਲਾਕ ਡਾਊਨ ਤੋਂ ਬਾਅਦ ਇੱਥੇ ਹੀ ਰਹਿ ਰਹੇ ਸਨ, ਜਿਨ੍ਹਾਂ 'ਚੋਂ ਇਕ ਮੁਹੰਮਦ ਸਮਸਾ ਕੋਰੋਨਾ ਪਾਜ਼ੇਟਿਵ ਆਇਆ ਸੀ ਅਤੇ ਬਾਅਦ 'ਚ ਇਲਾਜ ਉਪਰੰਤ ਠੀਕ ਹੋ ਗਿਆ ਸੀ। ਇਨ੍ਹਾਂ 14 ਮੁਸਲਿਮ ਭਾਈਚਾਰੇ ਨਾਲ ਸਬੰਧਿਤ ਵਿਅਕਤੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਇਕ ਸੰਸਥਾ ਗੋਦ ਵੱਲੋਂ ਆਪਣੇ ਪਧਰ 'ਤੇ ਮੇਰਠ ਲਈ ਰਵਾਨਾ ਕੀਤਾ ਗਿਆ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ। ਇਹ ਲੋਕ ਇੱਥੇ ਹੀ ਜਾਮਾ ਮਸਜਿਦ ਵਿਖੇ ਰਹਿ ਰਹੇ ਸਨ 
 


author

Babita

Content Editor

Related News