ਨਵਾਂਸ਼ਹਿਰ ਜ਼ਿਲ੍ਹੇ ਦੇ ਇਕ ਹਾਈ ਸਕੂਲ 'ਚ 14 ਬੱਚੇ ਤੇ 3 ਅਧਿਆਪਕ ਪਾਏ ਗਏ ਕੋਰੋਨਾ ਪਾਜ਼ੇਟਿਵ

Tuesday, Feb 02, 2021 - 11:39 PM (IST)

ਨਵਾਂਸ਼ਹਿਰ ਜ਼ਿਲ੍ਹੇ ਦੇ ਇਕ ਹਾਈ ਸਕੂਲ 'ਚ 14 ਬੱਚੇ ਤੇ 3 ਅਧਿਆਪਕ ਪਾਏ ਗਏ ਕੋਰੋਨਾ ਪਾਜ਼ੇਟਿਵ

ਨਵਾਂਸ਼ਹਿਰ, (ਤ੍ਰਿਪਾਠੀ)- ਪਿੰਡ ਸਲੋਹ ਵਿਖੇ ਸਥਿਤ ਹਾਈ ਸਕੂਲ ਦੇ 3 ਅਧਿਆਪਕ ਅਤੇ 14 ਬੱਚਿਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਸਿਹਤ ਵਿਭਾਗ ਵੱਲੋਂ ਉਕਤ ਸਕੂਲ ਨੂੰ ਅਗਲੇ 10 ਦਿਨ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਸਕੂਲ ਦੇ ਪਾਜ਼ੇਵਿਟ ਪਾਏ ਜਾਣ ਵਾਲੇ ਸਾਰੇ ਅਧਿਆਪਕਾਂ ਅਤੇ ਬੱਚਿਆਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਅਰਥੀਆਂ ਅਤੇ ਅਧਿਆਪਕਾਂ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸਿੱਖਿਆ ਅਫਸਰ ਨੂੰ ਅਗਲੇ 10-12 ਦਿਨਾਂ ਤੱਕ ਜਦੋਂ ਤੱਕ ਪੂਰੀ ਕਾਰਵਾਈ ਨਹੀਂ ਹੋ ਜਾਂਦੀ ਸਕੂਲ ਬੰਦ ਕਰਨ ਲਈ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਕੂਲ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕਰਨ ਲਈ ਵੀ ਕਿਹਾ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਡਿਪਟੀ ਜ਼ਿਲਾ ਸਿੱਖਿਆ ਅਫਸਰ ਛੋਟੂ ਰਾਮ ਨੇ ਦੱਸਿਆ ਕਿ ਇਸ ਬਿਲਡਿੰਗ ’ਚ ਪ੍ਰਾਇਮਰੀ ਅਤੇ ਹਾਈ ਸਕੂਲ ਚੱਲਦੇ ਹਨ। ਪ੍ਰਾਇਮਰੀ ਵਿੰਗ ’ਚ ਕੁੱਲ 375 ਵਿਦਿਆਰਥੀ ਅਤੇ 8 ਅਧਿਆਪਕ ਹਨ ਜਦਕਿ ਹਾਈ ਵਿੰਗ ’ਚ 197 ਵਿਦਿਆਰਥੀ ਅਤੇ 6 ਅਧਿਆਪਕ ਹਨ।

ਡਿਊਟੀ ਉਪਰੰਤ ਡਾ. ਰਣਜੀਤ ਸਿੰਘ ਅਤੇ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਦੇ ਰੂਟੀਨ ਸੈਂਪਲ ਲੈਣ ਉਪਰੰਤ 3 ਅਧਿਆਪਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।ਉਪਰੰਤ ਹਾਈ ਸਕੂਲ ਦੇ ਕਰੀਬ 60 ਬੱਚਿਆਂ ਦੇ ਸੈਂਪਲ ਲਏ ਗਏ ਸੀ ਜਿਸ ’ਚੋਂ 14 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।


author

Bharat Thapa

Content Editor

Related News