''ਹਾਰਟ ਸਰਜਰੀ'' ਦੇ ਹਫ਼ਤੇ ਬਾਅਦ 13 ਸਾਲਾ ਬੱਚੇ ਨੂੰ ਹੋਇਆ ''ਕੋਰੋਨਾ'', ਇੰਝ ਜਿੱਤੀ ਜ਼ਿੰਦਗੀ ਦੀ ਜੰਗ

09/01/2020 12:02:04 PM

ਚੰਡੀਗੜ੍ਹ (ਪਾਲ) : 13 ਸਾਲਾ ਕ੍ਰਿਸ਼ਣ ਦਾ ਹਾਰਟ ਟਰਾਂਸਪਲਾਂਟ ਅਤੇ ਉਸ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਲੜਨਾ ਆਪਣੇ-ਆਪ 'ਚ ਇਕ ਵੱਡੀ ਜਿੱਤ ਹੈ। 31 ਜੁਲਾਈ ਨੂੰ ਪੀ. ਜੀ. ਆਈ. 'ਚ ਜਿਸ ਬੱਚੇ ਦਾ ਹਾਰਟ ਟਰਾਂਸਪਲਾਂਟ ਕੀਤਾ ਗਿਆ ਸੀ। ਸੋਮਵਾਰ ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਹ ਕੇਸ ਆਪਣੇ ਆਪ 'ਚ ਇਕ ਚੁਣੌਤੀ ਸੀ। ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤ ਰਾਮ ਕਹਿੰਦੇ ਹਨ ਕਿ ਦਿਲ ਦੇ ਆਪਰੇਸ਼ਨ ਤੋਂ ਬਾਅਦ ਬੱਚੇ ਨੂੰ ਕੋਰੋਨਾ ਹੋ ਗਿਆ।

ਇਹ ਵੀ ਪੜ੍ਹੋ : ਹੋਟਲ 'ਚ ਚੱਲ ਰਿਹਾ ਦੇਹ ਵਪਾਰ ਦਾ ਅੱਡਾ ਬੇਨਕਾਬ, ਕਮਰਿਆਂ 'ਚ ਕੱਪੜੇ ਛੱਡ ਦੌੜੇ ਕੁੜੀਆਂ-ਮੁੰਡੇ

PunjabKesari

ਇਸ ਤੋਂ ਬਾਅਦ ਉਸ ਨੂੰ ਐਡਵਾਂਸ ਕਾਰਡੀਅਕ ਸੈਂਟਰ ਤੋਂ ਐੱਨ. ਐੱਚ. ਈ. ਸੈਂਟਰ 'ਚ ਤਬਦੀਲ ਕੀਤਾ ਗਿਆ। ਇੰਨੀ ਵੱਡੀ ਸਰਜਰੀ ਤੋਂ ਬਾਅਦ ਇਨਫੈਕਸ਼ਨ ਦਾ ਇਲਾਜ ਕਰਨਾ ਸੌਖਾ ਨਹੀਂ ਹੁੰਦਾ। ਪੀ. ਜੀ. ਆਈ. ਦੇ ਡਾਕਟਰਾਂ ਲਈ ਇਕ ਵੱਡੀ ਪ੍ਰਾਪਤੀ ਹੈ, ਉੱਥੇ ਹੀ ਬੱਚੇ ਅਤੇ ਉਸ ਦੇ ਪਰਿਵਾਰ ਦੇ ਜਜ਼ਬੇ ਨੂੰ ਸਲਾਮ, ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ 'ਚ ਵੀ ਹੌਂਸਲਾ ਬਣਾਈ ਰੱਖਿਆ। ਸੈਕਟਰ-30 ਦੇ ਰਹਿਣ ਵਾਲੇ ਇਸ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਦਿੰਦੇ ਸਮੇਂ ਪੀ. ਜੀ. ਆਈ. ਦੇ ਸਾਰੇ ਡਾਕਟਰ ਮੌਜੂਦ ਰਹੇ, ਜਿਨ੍ਹਾਂ ਨੇ ਉਸ ਨੂੰ ਇਕ ਨਵੀਂ ਜ਼ਿੰਦਗੀ ਦਿੱਤੀ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਸੁਖਬੀਰ ਦੀ ਕੈਪਟਨ ਨੂੰ ਦੋ-ਟੁੱਕ, 'ਨਹੀਂ ਸੰਭਾਲ ਸਕਦੇ ਤਾਂ ਛੱਡ ਦਿਓ ਜ਼ਿੰਮੇਵਾਰੀ'
ਡਾਕਟਰਾਂ ਨੇ ਬਹੁਤ ਹੌਂਸਲਾ ਦਿੱਤਾ
ਕ੍ਰਿਸ਼ਣ ਦੀ ਮਾਂ ਮਧੂ ਕਹਿੰਦੀ ਹੈ ਕਿ ਹਾਰਟ ਸਰਜਰੀ ਹੀ ਬਹੁਤ ਲੰਮੀ ਅਤੇ ਮੁਸ਼ਕਲ ਸੀ, ਉੱਤੋਂ ਕੋਰੋਨਾ ਹੋਣ ਤੋਂ ਬਾਅਦ ਕਈ ਵਾਰ ਲੱਗਾ ਕਿ ਸ਼ਾਇਦ ਉਹ ਕ੍ਰਿਸ਼ਣ ਨੂੰ ਖੋਹ ਦੇਣਗੇ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਬਹੁਤ ਹੌਂਸਲਾ ਦਿਤਾ। ਪਿਤਾ ਭੁਪਿੰਦਰ ਕਹਿੰਦੇ ਹਨ ਕਿ ਅੱਜ ਉਨ੍ਹਾਂ ਦੇ ਬੇਟੇ ਦਾ ਨਵਾਂ ਜਨਮ ਹੋਇਆ ਹੈ, ਜੋ ਕਿ ਸਿਰਫ ਡੋਨਰ ਅਤੇ ਉਸ ਦੇ ਪਰਿਵਾਰ ਕਾਰਣ ਹੋ ਸਕਿਆ ਹੈ। ਉਨ੍ਹਾਂ ਦੀ ਇਕ ਹਾਂ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ।

ਇਹ ਵੀ ਪੜ੍ਹੋ : ਪੁੱਛਾਂ ਦੇਣ ਵਾਲੇ ਬਾਬੇ ਨੇ ਕੁੜੀ ਨੂੰ ਕੋਲ ਬਿਠਾ ਦਰਵਾਜ਼ੇ ਦੀ ਲਾਈ ਕੁੰਡੀ, ਜ਼ਬਰਨ ਉਤਾਰੇ ਕੱਪੜੇ ਤੇ ਫਿਰ...
ਇਕ ਮਹੀਨੇ ਬਾਅਦ ਕ੍ਰਿਸ਼ਣ ਨੂੰ ਮਿਲੀ ਛੁੱਟੀ
ਕਾਰਡੀਓਲਾਜਿਸਟ ਮਹਿਕਮੇ ਦੇ ਪ੍ਰੋ. ਅਜੇ ਬਹਿਲ ਅਤੇ ਡਾ. ਹਰਕਾਂਤ ਸਿੰਘ ਨੇ ਦੱਸਿਆ ਕਿ ਸਰਜਰੀ ਦੇ ਇਕ ਹਫ਼ਤੇ ਬਾਅਦ ਹੀ ਬੱਚੇ ਨੂੰ ਕੋਰੋਨਾ ਦੇ ਲੱਛਣ ਆਉਣ ਲੱਗੇ ਸਨ ਪਰ ਮੈਡੀਕਲ ਟੀਮ ਦੀ ਬਦੌਲਤ ਇਕ ਮਹੀਨੇ ਬਾਅਦ ਬੱਚਾ ਆਪਣੇ ਘਰ ਜਾਣ ਦੇ ਕਾਬਿਲ ਬਣ ਸਕਿਆ।
10 ਸਾਲਾ ਬੱਚੀ ਦਾ ਦਿਲ ਹੋਇਆ ਸੀ ਦਾਨ
ਖਰੜ ਦੀ ਰਹਿਣ ਵਾਲੀ 10 ਸਾਲਾ ਬੱਚੀ 14 ਜੁਲਾਈ ਨੂੰ ਉਚਾਈ ਤੋਂ ਡਿੱਗ ਗਈ ਸੀ। ਪਰਿਵਾਰ ਬੱਚੀ ਨੂੰ ਜੀ. ਐੱਮ. ਸੀ. ਐੱਚ.-32 ਲੈ ਗਏ, ਜਿੱਥੇ ਮੁੱਢਲਾ ਇਲਾਜ ਬੱਚੀ ਨੂੰ ਦਿੱਤਾ ਗਿਆ ਪਰ ਉਸੇ ਦਿਨ ਬੱਚੀ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਬੱਚੀ ਇਕ ਹਫ਼ਤੇ ਤੋਂ ਜ਼ਿਆਦਾ ਪੀ. ਜੀ. ਆਈ. 'ਚ ਰਹੀ ਸੀ, ਬਾਵਜੂਦ ਇਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ। ਸਾਰੇ ਪ੍ਰੋਟੋਕਾਲ ਤਹਿਤ ਉਸ ਨੂੰ ਬ੍ਰੇਨ ਡੈੱਡ ਐਲਾਨਿਆ ਗਿਆ। ਬੱਚੀ ਦਾ ਦਿਲ ਅਤੇ ਦੋ ਕਿਡਨੀਆਂ ਦਾਨ ਹੋਈਆਂ ਸਨ।

 


 


Babita

Content Editor

Related News