13 ਸਾਲਾ ਬੱਚੇ ਦੀ ਖੇਡਦੇ ਸਮੇਂ ਫਾਹ ਲੱਗਣ ਕਾਰਣ ਹੋਈ ਮੌਤ

Thursday, Feb 11, 2021 - 12:18 AM (IST)

13 ਸਾਲਾ ਬੱਚੇ ਦੀ ਖੇਡਦੇ ਸਮੇਂ ਫਾਹ ਲੱਗਣ ਕਾਰਣ ਹੋਈ ਮੌਤ

ਲੁਧਿਆਣਾ,(ਰਿਸ਼ੀ)- 2 ਭੈਣਾਂ ਦੇ ਇਕਲੌਤੇ ਭਰਾ ਦੀ ਘਰ ਖੇਡਦੇ ਸਮੇਂ ਗਰਿੱਲ ਨਾਲ ਬੰਨ੍ਹੀ ਹੋਈ ਚੁੰਨੀ ’ਚ ਗਰਦਨ ਫਸਣ ਕਰ ਕੇ ਫਾਹ ਲੱਗਣ ਨਾਲ ਮੌਤ ਹੋ ਗਈ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਚੌਕੀ ਸ਼ੇਰਪੁਰ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪਿਤਾ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰ ਕੇ ਬੁੱਧਵਾਰ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ।

ਚੌਕੀ ਇੰਚਾਰਜ ਏ. ਐੱਸ. ਆਈ. ਕਪਿਲ ਕੁਮਾਰ ਮੁਤਾਬਕ ਮ੍ਰਿਤਕ ਦੀ ਪਛਾਣ ਕਬੀਰ ਨਗਰ, ਸ਼ੇਰਪੁਰ ਦੇ ਰਹਿਣ ਵਾਲੇ ਚਰਨ ਗੁਰਪ੍ਰੀਤ ਸਿੰਘ (13) ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਇਕ ਫੈਕਟਰੀ ’ਚ ਬਤੌਰ ਮੈਨੇਜਰ ਕੰਮ ਕਰਦਾ ਹੈ। ਗੁਰਪ੍ਰੀਤ ਉਨ੍ਹਾਂ ਦਾ ਇਕਲੌਤਾ ਬੇਟਾ ਸੀ, ਜਦੋਂਕਿ ਉਸ ਦੀ ਇਕ ਜੁੜਵਾ ਭੈਣ ਅਤੇ ਵੱਡੀ ਭੈਣ ਹੈ। ਵੱਡੀ ਭੈਣ ਵਿਦੇਸ਼ ’ਚ ਰਹਿੰਦੀ ਹੈ ਅਤੇ ਗੁਰਪ੍ਰੀਤ 8ਵੀਂ ਕਲਾਸ ’ਚ ਪੜ੍ਹਦਾ ਸੀ।

ਮੰਗਲਵਾਰ ਸ਼ਾਮ ਗੁਰਪ੍ਰੀਤ ਘਰ ’ਚ ਖੇਡ ਰਿਹਾ ਸੀ ਅਤੇ ਕੱਦ ਵਧਾਉਣਾ ਚਾਹੁੰਦਾ ਸੀ। ਲਗਭਗ 8.45 ਵਜੇ ਉਸ ਨੇ ਦੇਖਿਆ ਕਿ ਬੇਟੇ ਦੀ ਗਰਦਨ ਖੇਡਦੇ ਸਮੇਂ ਛਾਲ ਮਾਰਨ ’ਤੇ ਗਰਿੱਲ ਨਾਲ ਬੰਨ੍ਹੀ ਚੁੰਨੀ ’ਚ ਜਾ ਫਸੀ ਅਤੇ ਇਕਦਮ ਝਟਕਾ ਲੱਗਣ ਨਾਲ ਮੌਤ ਹੋ ਗਈ।


author

Bharat Thapa

Content Editor

Related News