''ਕੋਵੈਕਸੀਨ'' ਲਵਾਉਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਿਆ ਨਵਾਂ ਪੰਗਾ, ਮੱਥੇ ''ਤੇ ਚਿੰਤਾ ਦੀਆਂ ਲਕੀਰਾਂ

06/07/2021 9:19:56 AM

ਲੁਧਿਆਣਾ (ਵਿੱਕੀ) : ਪ੍ਰੀਖਿਆ ਰੱਦ ਹੋਣ ਦੇ ਬਾਅਦ ਨਤੀਜੇ ਦੇ ਕ੍ਰਾਈਟੇਰੀਆ ਨੂੰ ਲੈ ਕੇ ਟੈਂਸ਼ਨ ’ਚ ਘਿਰੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਹੋਰ ਦੁਵਿਧਾ ਕੋਰੋਨਾ ਵੈਕਸੀਨ ਨੂੰ ਲੈ ਕੇ ਖੜ੍ਹੀ ਹੋ ਗਈ ਹੈ ਕਿਉਂਕਿ ਵਿਦੇਸ਼ ਵਿਚ ਪੜ੍ਹਾਈ ਲਈ ਅਪਲਾਈ ਕਰਨ ਵਾਲੇ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੇ ਕੋਵੈਕਸੀਨ ਦੀ ਡੋਜ਼ ਲਈ ਹੋਈ ਹੈ, ਜਿਸ ਨੂੰ ਹੁਣ ਤੱਕ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂ. ਐੱਚ. ਓ.) ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਦੌਰਾਨ ਹੁਣ ਇਸ ਗੱਲ ਨੂੰ ਲੈ ਕੇ ਵੀ ਯਕੀਨ ਨਹੀਂ ਹੈ ਕਿ ਕੀ ਇਸ ਨਾਲ ਉਹ ਯੂ. ਐੱਸ. ਏ. ਜਾਂ ਯੂ. ਕੇ. ਦੀ ਹਵਾਈ ਯਾਤਰਾ ਦੇ ਕਾਬਿਲ ਹੋਣਗੇ ਜਾਂ ਨਹੀਂ। ਹੁਣ ਜੇਕਰ ਵੈਕਸੀਨ ਪਾਸਪੋਰਟ ਲਈ ਡਬਲਯੂ. ਐੱਚ. ਓ. ਦੇ ਅਪੂਰਵਲ ਨੂੰ ਜੋੜਿਆ ਗਿਆ ਤਾਂ ਨਵਾਂ ਪੰਗਾ ਪੈ ਸਕਦਾ ਹੈ। ਭਾਵੇਂ ਇਹ ਖ਼ਬਰ ਹੈ ਕਿ ਭਾਰਤ ਬਾਇਓਟੈਕ ਨੇ ਕੋਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਲਈ ਡਬਲਯੂ. ਐੱਚ. ਓ. ਨੂੰ ਅਰਜ਼ੀ ਦਿੱਤੀ ਹੈ।

ਇਹ ਵੀ ਪੜ੍ਹੋ : 'ਕਾਂਗਰਸ' ਸਾਹਮਣੇ ਹੁਣ ਕੁਨਬਾ ਸੰਭਾਲਣ ਦੀ ਚੁਣੌਤੀ, ਸੇਂਧਮਾਰੀ ਕਰਕੇ ਬਦਲਾ ਲਵੇਗੀ 'ਆਪ'

ਜਾਣਕਾਰੀ ਮੁਤਾਬਕ ਕਈ 12ਵੀਂ ਜਮਾਤ ਦੇ ਵਿਦਿਆਰਥੀ ਅਜਿਹੇ ਵੀ ਹਨ, ਜਿਨ੍ਹਾਂ ਨੇ ਜਲਦਬਾਜ਼ੀ ’ਚ ਇਹ ਸੋਚ ਕੋਵੈਕਸੀਨ ਦਾ ਟੀਕਾ ਲਗਵਾ ਲਿਆ ਸੀ ਕਿ ਉਨ੍ਹਾਂ ਨੂੰ ਜਲਦ ਹੀ ਬੋਰਡ ਪ੍ਰੀਖਿਆਵਾਂ ਲਈ ਬੈਠਣਾ ਹੋਵੇਗਾ। ਇਕ ਨਿੱਜੀ ਸਕੂਲ ਦੀ ਵਿਦਿਆਰਥਣ ਆਸ਼ਨਾ ਨੇ 15 ਦਿਨ ਪਹਿਲਾਂ ਕੋਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਹੈ। ਆਸ਼ਨਾ ਨੇ ਦੱਸਿਆ ਕਿ ਉਸ ਦੇ ਮਾਪੇ ਸੁਰੱਖਿਆ ਅਤੇ ਇਸ ਚੀਜ਼ ਨੂੰ ਲੈ ਕੇ ਚਿੰਤਤ ਸਨ ਕਿ ਉਨ੍ਹਾਂ ਨੂੰ ਫਿਜ਼ੀਕਲ ਸੀ. ਬੀ. ਐੱਸ. ਈ. ਦੀ ਪ੍ਰੀਖਿਆ ਵਿਚ ਬੈਠਣਾ ਪੈ ਸਕਦਾ ਹੈ। ਇਸ ਲਈ ਕੋਈ ਵੀ ਵੈਕਸੀਨ ਲਗਵਾ ਦਿੱਤੀ ਪਰ ਪਹਿਲੀ ਖ਼ੁਰਾਕ ਲੈਣ ਦੇ ਬਾਅਦ ਪਤਾ ਲੱਗਾ ਕਿ ਕੋਵੈਕਸੀਨ ਨੂੰ ਡਬਲਯੂ. ਐੱਚ. ਓ. ਦੀ ਮਨਜ਼ੂਰੀ ਨਹੀਂ ਮਿਲੀ ਅਤੇ ਅਮਰੀਕਾ ਨੇ ਵੀ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਨੌਕਰੀ ਕਰਨ ਦੀਆਂ ਚਾਹਵਾਨ 'ਬੀਬੀਆਂ' ਲਈ ਖ਼ੁਸ਼ਖ਼ਬਰੀ, ਮਿਲਿਆ ਸੁਨਹਿਰੀ ਮੌਕਾ

ਵਿਦਿਆਰਥਣ ਨੇ ਕਿਹਾ ਕਿ ਜੇਕਰ ਪਹਿਲਾਂ ਦੱਸਿਆ ਜਾਂਦਾ ਤਾਂ ਉਹ ਫਾਈਜ਼ਰ ਜਾਂ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਦਾ ਇੰਤਜ਼ਾਰ ਕਰ ਸਕਦੀ ਸੀ। ਇਹ ਉਨ੍ਹਾਂ ਲਈ ਸਹੀ ਨਹੀਂ ਹੈ ਜੋ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹਨ। ਜੇਕਰ ਸਰਕਾਰ ਇਸ ਨੂੰ ਬੜਾਵਾ ਦੇ ਰਹੀ ਹੈ ਤਾਂ ਇਹ ਯਕੀਨੀ ਕਰਨ ਦੀ ਜ਼ਿੰਮੇਵਾਰੀ ਉਸ ’ਤੇ ਹੋਣੀ ਚਾਹੀਦੀ ਹੈ ਕਿ ਸਵਦੇਸ਼ੀ ਵੈਕਸੀਨ ਨੂੰ ਸਾਰੇ ਤਰ੍ਹਾਂ ਦੀ ਮਨਜ਼ੂਰੀ ਮਿਲ ਜਾਵੇ।

ਇਹ ਵੀ ਪੜ੍ਹੋ : ਉੱਡਣੇ ਸਿੱਖ 'ਮਿਲਖਾ ਸਿੰਘ' ਨੂੰ ਲੈ ਕੇ ਆ ਰਹੀ ਵੱਡੀ ਖ਼ਬਰ, PGI ਨੇ ਜਾਰੀ ਕੀਤਾ ਬਿਆਨ
ਟੀਕੇ ਬਾਰੇ ਹੁਣ ਫ਼ੈਸਲਾ ਨਹੀਂ
12ਵੀਂ ਜਮਾਤ ਵਿਚ ਪੜ੍ਹਨ ਵਾਲੇ ਇਕ ਵਿਦਿਆਰਥੀ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਕੋਵੈਕਸੀਨ ਲਗਾਉਣ ਬਾਰੇ ਫ਼ੈਸਲਾ ਨਹੀਂ ਕੀਤਾ ਹੈ। ਉਹ ਇਸ ਬਾਰੇ ਕੌਂਸਲਰ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕਾ ਨੇ ਉਨ੍ਹਾਂ ਲੋਕਾਂ ਦੀ ਯਾਤਰਾ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ, ਜਿਨ੍ਹਾਂ ਨੇ ਕੋਵੈਕਸੀਨ ਜਾਂ ਇੱਥੋਂ ਤੱਕ ਕਿ ਕੋਵਿਸ਼ੀਲਡ ਵੀ ਲਈ ਹੈ। ਯੂਰਪ ਵਿਚ ਮਾਸਟਰਸ ਦੀ ਪੜ੍ਹਾਈ ਲਈ ਜਾਣ ਦੀ ਯੋਜਨਾ ਬਣਾ ਰਹੀ ਮਹਿਕਦੀਪ ਸ਼ਰਮਾ ਨੇ ਦੱਸਿਆ ਕਿ ਉਸ ਨੇ ਹੁਣ ਤੱਕ ਇਕ ਵੀ ਸਲਾਟ ਬੁੱਕ ਨਹੀਂ ਕੀਤਾ ਹੈ ਕਿਉਂਕਿ ਉਹ ਇਹ ਯਕੀਨੀ ਕਰਨਾ ਚਾਹੁੰਦੀ ਹੈ ਕਿ ਜੇਕਰ ਉਹ ਕੋਵੈਕਸੀਨ ਜਾਂ ਕੋਵਿਸ਼ੀਲਡ ਲੈਦੀ ਹੈ ਤਾਂ ਉਸ ਨੂੰ ਵਿਦੇਸ਼ ਯਾਤਰਾ ਕਰਨ ਦਾ ਮੌਕਾ ਮਿਲੇਗਾ ਜਾਂ ਨਹੀਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News