ਜਲੰਧਰ 'ਚ 'ਕੋਰੋਨਾ' ਦਾ ਧਮਾਕਾ, ਇਕੋ ਪਰਿਵਾਰ ਦੇ 5 ਮੈਂਬਰਾਂ ਸਣੇ 12 ਦੀ ਰਿਪੋਰਟ ਆਈ ਪਾਜ਼ੇਟਿਵ
Thursday, Jun 11, 2020 - 05:30 PM (IST)
ਜਲੰਧਰ (ਰੱਤਾ, ਵੈੱਬ ਡੈਸਕ) : ਇਕ ਦਿਨ ਦੀ ਰਾਹਤ ਮਗਰੋਂ ਅੱਜ ਜਲੰਧਰ 'ਚ ਫਿਰ ਤੋਂ ਉਸ ਸਮੇਂ 'ਕੋਰੋਨਾ' ਦਾ ਵੱਡਾ ਧਮਾਕਾ ਹੋ ਗਿਆ, ਜਦੋਂ ਜਲੰਧਰ 'ਚ ਇਕੱਠੇ 12 ਕੇਸ ਪਾਜ਼ੇਟਿਵ ਪਾਏ ਗਏ। ਅੱਜ ਦੇ ਮਿਲੇ 12 ਕੇਸਾਂ 'ਚ ਇਕੋਂ ਪਰਿਵਾਰ ਦੇ 5 ਮੈਂਬਰ ਹਨ, ਜੋ ਕਿ ਬੀਤੇ ਦਿਨੀਂ ਹੀ ਦਿੱਲੀ ਤੋਂ ਪਰਤੇ ਸਨ। ਇਨ੍ਹਾਂ 'ਚੋਂ ਇਕ ਔਰਤ ਦੁਬਈ ਤੋਂ ਪਰਤੀ ਸੀ। ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ ਸੋਮਵਾਰ ਨੂੰ ਲਏ ਗਏ ਨਮੂਨਿਆਂ ਦੀਆਂ 574 ਦੀਆਂ ਰਿਪੋਰਟਾਂ ਮਿਲੀਆਂ ਹਨ, ਜਿਨ੍ਹਾਂ 'ਚੋਂ 12 ਕੇਸ ਪਾਜ਼ੇਟਿਵ ਪਾਏ ਗਏ ਹਨ। ਇਥੇ ਸਿਹਤ ਮਹਿਕਮੇ ਦੀ ਇਹ ਵੀ ਲਾਪਰਵਾਹੀ ਦੀ ਗੱਲ ਸਾਹਮਣੇ ਆਈ ਹੈ ਕਿ ਸੋਮਵਾਰ ਨੂੰ ਲਏ ਗਏ ਸੈਂਪਲਾਂ ਦੀ ਰਿਪੋਰਟ ਅੱਜ 4 ਦਿਨਾਂ ਬਾਅਦ ਮਿਲੀ ਹੈ, ਜਿਨ੍ਹਾਂ 'ਚੋਂ 12 ਕੇਸ ਪਾਜ਼ੇਟਿਵ ਪਾਏ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਜਿਹੜੇ ਪਾਜ਼ੇਟਿਵ ਕੇਸ ਪਾਏ ਗਏ ਹਨ, ਉਹ ਪਿਛਲੇ ਚਾਰ ਦਿਨਾਂ ਤੋਂ ਸ਼ਹਿਰ 'ਚ ਘੁੰਮ ਰਹੇ ਹਨ, ਜੋ ਕਿ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਖ਼ਤਰਾ ਬਣੇ ਹੋਏ ਹਨ।
ਇਹ ਵੀ ਪੜ੍ਹੋ : ਪਠਾਨਕੋਟ 'ਚ ਰੁਕਣ ਦਾ ਨਾਂ ਨਹੀਂ ਲੈ ਰਿਹਾ ਕੋਰੋਨਾ, 3 ਤੇ 6 ਸਾਲ ਦੇ ਬੱਚੇ ਸਣੇ 19 ਨਵੇਂ ਮਾਮਲਿਆਂ ਦੀ ਪੁਸ਼ਟੀ
ਇਥੇ ਦੱਸ ਦਈਏ ਕਿ ਸੰਸਾਰ ਭਰ 'ਚ ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕੇ ਵਿਨਾਸ਼ਕਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਮਹਿਕਮਾ ਇਸ ਕਦਰ ਬੇਖਬਰ ਹੈ ਕਿ ਸ਼ਾਇਦ ਉਸ ਨੂੰ ਪਤਾ ਹੀ ਨਹੀਂ ਕਿ ਇਨ੍ਹੀਂ ਦਿਨੀਂ ਸ਼ਹਿਰ 'ਚ ਕੋਰੋਨਾ ਦੇ ਕਿੰਨੇ ਪਾਜ਼ੇਟਿਵ ਰੋਗੀ ਘੁੰਮ ਰਹੇ ਹਨ ਅਤੇ ਸ਼ਹਿਰ 'ਚ ਦੂਜਿਆਂ ਲਈ ਵੀ ਖ਼ਤਰਾ ਬਣੇ ਹੋਏ ਹਨ।
ਕੱਲ੍ਹ ਹੋਈ ਸੀ ਜਲੰਧਰ 'ਚ 10ਵੀਂ ਮੌਤ
ਕੋਰੋਨਾ ਵਾਇਰਸ ਨੇ ਕੱਲ੍ਹ ਜਲੰਧਰ 'ਚ 10ਵੇਂ ਮਰੀਜ਼ ਦੀ ਜਾਨ ਲੈ ਲਈ ਸੀ। ਸਿਹਤ ਮਹਿਕਮੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਕਸੂਦਾਂ 'ਚ ਪੈਂਦੇ ਖੇਤਰ ਮੋਤੀ ਨਗਰ ਦੇ ਰਹਿਣ ਵਾਲੇ 86 ਸਾਲ ਦਾ ਬਜ਼ੁਰਗ ਦੇਵਦੱਤ ਸ਼ਰਮਾ ਦੀ ਤਬੀਅਤ ਵਿਗੜਣ ਕਾਰਨ ਸੋਮਵਾਰ ਨੂੰ ਪਹਿਲਾਂ ਉਸ ਨੂੰ ਸ਼੍ਰੀਮਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਹੋਰ ਟੈਸਟਾਂ ਨਾਲ ਕੋਰੋਨਾ ਦਾ ਵੀ ਟੈਸਟ ਕਰਵਾਇਆ।
ਇਸ ਦੀ ਰਿਪੋਰਟ ਬੁੱਧਵਾਰ ਸਵੇਰੇ ਹੀ ਪਾਜ਼ੇਟਿਵ ਪਾਈ ਗਈ, ਜਿਸ ਤੋਂ ਬਾਅਦ ਉਕਤ ਬਜ਼ੁਰਗ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੋਂ ਪਰਿਵਾਰ ਵਾਲੇ ਉਸ ਨੂੰ ਆਈ. ਐੱਮ. ਏ. ਵੱਲੋਂ ਸ਼ਾਹਕੋਟ ਵਿਚ ਚਲਾਏ ਜਾ ਰਹੇ ਹਸਪਤਾਲ 'ਚ ਲੈ ਗਏ। ਇਥੇ ਵੀ ਸਿਹਤ ਵਿਚ ਸੁਧਾਰ ਨਾ ਹੋਣ ਕਾਰਨ ਉਕਤ ਬਜ਼ੁਰਗ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਮਾਛੀਵਾੜਾ ਇਲਾਕੇ ਲਈ ਰਾਹਤ ਭਰੀ ਖ਼ਬਰ, 218 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ