ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 12 ਮਰੀਜ਼ਾਂ ਦੀ ਮੌਤ, 174 ਦੀ ਰਿਪੋਰਟ ਪਾਜ਼ੇਟਿਵ

Monday, Sep 28, 2020 - 12:56 AM (IST)

ਲੁਧਿਆਣਾ,(ਸਹਿਗਲ)– ਕੋਰੋਨਾ ਵਾਇਰਸ ਦੀ ਚੱਲ ਰਹੀ ਮਹਾਮਾਰੀ ਦੌਰਾਨ ਲੋਕ ਐਂਬੂਲੈਂਸ ਵਾਲਿਆਂ ਦੀ ਲੁੱਟ ਤੋਂ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਪਹਿਲਾਂ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਨਿਰਧਾਰਤ ਆਮ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ਪਰ ਉਸ ਦੇ ਬਾਵਜੂਦ ਵੀ ਨਿਰਧਾਰਤ ਮੁੱਲ ’ਚ ਕੋਰੋਨਾ ਮਰੀਜ਼ ਨੂੰ ਲਿਆਉਣ ’ਚ ਲਿਜਾਣ ਵਿਚ ਕਈ ਐਂਬੂਲੈਂਸ ਚਾਲਕ ਤਿਆਰ ਨਹੀਂ ਹੋ ਰਹੇ ਹਨ।

ਸੀ. ਪੀ. ਦੇ ਨਿਰਦੇਸ਼ਾਂ ਤਹਿਤ ਐਂਬੂਲੈਂਸ ਦੇ ਨਿਰਧਾਰਤ ਕੀਤੇ ਕਿਰਾਏ

-ਐਂਬੂਲੈਂਸ ਵੈਨ ਦੇ 25 ਕਿਲੋਮੀਟਰ ਤੱਕ ਘੱਟ ਤੋਂ ਘੱਟ ਕਿਰਾਇਆ 25 ਅਤੇ 25 ਕਿਲੋਮੀਟਰ ਤੋਂ ਬਾਅਦ 12 ਰੁਪਏ ਪ੍ਰਤੀ ਕਿਲੋਮੀਟਰ

- ਇਨੋਵਾ ਐਂਬੂਲੈਂਸ 25 ਕਿਲੋਮੀਟਰ ਤੱਕ ਘੱਟ ਤੋਂ ਘੱਟ ਕਿਰਾਇਆ ਰੁਪਏ 25 ਅਤੇ 25 ਕਿਲੋਮੀਟਰ ਤੋਂ ਬਾਅਦ 12 ਰੁਪਏ ਕਿਲੋਮੀਟਰ

- ਵੈਂਟੀਲੇਟਰ ਐਂਬੂਲੈਂਸ ਵੈਨ 25 ਕਿਲੋਮੀਟਰ ਤੱਕ ਘੱਟ ਤੋਂ ਘੱਟ ਕਿਰਾਇਆ 5000 ਅਤੇ 25 ਕਿਲੋਮੀਟਰ ਤੋਂ ਬਾਅਦ 25 ਰੁਪਏ ਪ੍ਰਤੀ ਕਿਲੋਮੀਟਰ

ਇਥੇ ਇਹ ਵੀ ਵਰਨਣਯੋਗ ਹੈ ਕਿ ਸ਼ਹਿਰ ’ਚ ਇਸ ਤਰ੍ਹਾਂ ਦੀਆਂ ਐਂਬੂਲੈਂਸ ਕਾਫੀ ਗਿਣਤੀ ਵਿਚ ਚੱਲ ਰਹੀਆਂ ਹਨ, ਜੋ ਐਂਬੂਲੈਂਸ ਦੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ। ਪ੍ਰਸ਼ਾਸਨ ਦੀ ਕਮਜ਼ੋਰੀ ਕਾਰਨ ਲੋਕਾਂ ਨੇ ਨਿੱਜੀ ਵਾਹਨ ਹੀ ਐਂਬੂਲੈਂਸ ’ਚ ਤਬਦੀਲ ਕਰ ਦਿੱਤੇ ਹਨ। ਕੋਰੋਨਾ ਦੀ ਮਹਾਮਾਰੀ ’ਚ ਇਹ ਫਾਇਦੇ ਦਾ ਧੰਦਾ ਬਣ ਗਿਆ ਹੈ। ਜਗਾੜੂ ਐਂਬੂਲੈਂਸ ’ਤੇ ਟਰਾਂਸਪੋਰਟ ਵਿਭਾਗ ਵੀ ਅੱਖ ਬੰਦ ਕਰ ਕੇ ਬੈਠਾ ਹੈ।

ਇਕ ਦਿਨ ’ਚ 12 ਮੌਤਾਂ 174 ਮਰੀਜ਼ ਹੋਰ ਆਏ ਕੋਰੋਨਾ ਦੀ ਲਪੇਟ ’ਚ

ਜ਼ਿਲੇ ਵਿਚ ਕੋਰੋਨਾ ਦੇ ਪ੍ਰਕੋਪ ਕਾਰਨ 12 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 174 ਮਰੀਜ਼ ਪਾਜ਼ੇਟਿਵ ਸਾਹਮਣੇ ਆਏ ਹਨ। ਸਿਵਲ ਸਰਜਨ ਦੇ ਅਨੁਸਾਰ ਇਨ੍ਹਾਂ 174 ਮਰੀਜ਼ਾਂ ’ਚੋਂ 151 ਜ਼ਿਲੇ ਦੇ ਰਹਿਣ ਵਾਲੇ ਹਨ, ਜਦਕਿ 23 ਮਰੀਜ਼ ਦੂਜੇ ਜ਼ਿਲਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ’ਚ ਦਾਖਲ ਹੋਏ ਹਨ। ਇਸੇ ਤਰ੍ਹਾਂ 12 ਮਰੀਜ਼ਾਂ ਦੀ ਮੌਤ ’ਚੋਂ 9 ਮਰੀਜ਼ ਜ਼ਿਲੇ ਰਹਿਣ ਵਾਲੇ ਹਨ, ਜਦਕਿ 3 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਜ਼ਿਲੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 17482 ਹੋ ਗਈ ਹੈ। ਇਨ੍ਹਾਂ ਵਿਚੋਂ 717 ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ 2113 ਮਰੀਜ਼ ਪਾਜ਼ੇਟਿਵ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ। ਇਨ੍ਹਾਂ ’ਚੋਂ 229 ਦੀ ਮੌਤ ਹੋ ਗਈ ਹੈ। ਵਰਤਮਾਨ ਸਮੇਂ ’ਚ ਜ਼ਿਲੇ ਵਿਚ 1190 ਐਕਟਿਵ ਮਰੀਜ਼ ਦੱਸੇ ਜਾਦੇ ਹਨ, ਜਦਕਿ 15572 ਮਰੀਜ਼ ਠੀਕ ਹੋ ਚੁੱਕੇ ਹਨ।

4198 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲਾ ਸਿਹਤ ਵਿਭਾਗ ਨੇ ਅੱਜ 4198 ਸ਼ੱਕੀ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ ਪਹਿਲਾਂ ਤੋਂ ਭੇਜੇ ਗਏ ਸੈਂਪਲਾਂ ’ਚੋਂ 2178 ਦੀ ਰਿਪੋਰਟ ਪੈਂਡਿੰਗ ਹੈ।

292 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਜ਼ਿਲਾ ਸਿਹਤ ਵਿਭਾਗ ਨੇ ਸ¬ਕ੍ਰੀਨਿੰਗ ਉਪਰੰਤ ਅੱਜ 292 ਲੋਕਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਹੈ। ਵਰਤਮਾਨ ਵਿਚ 4162 ਲੋਕ ਆਈਸੋਲੇਸ਼ਨ ’ਚ ਰਹਿ ਰਹੇ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ :

ਇਲਾਕਾ              ਉਮਰ/Çਲੰਗ       ਹਸਪਤਾਲ

ਅਮਰ ਨਗਰ        64 ਸਾਲਾ ਪੁਰਸ਼        ਓਸਵਾਲ ਹਸਪਤਾਲ

ਮਿਲਰਗੰਜ        63 ਸਾਲਾ ਪੁਰਸ਼        ਐੱਸ. ਪੀ. ਐੱਸ

ਪਿੰਡ ਸ਼ਾਹਪੁਰ ਪਾਇਲ        73 ਸਾਲਾ ਪੁਰਸ਼        ਸਿਵਲ ਹਸਪਤਾਲ

ਪਿੰਡ ਬੂਥਗੜ੍ਹ        38 ਸਾਲਾ ਮਹਿਲਾ        ਪੀ. ਜੀ. ਆਈ.

ਗਿੱਲ ਰੋਡ        40 ਸਾਲਾ ਪੁਰਸ਼        ਸਿਵਲ ਹਸਪਤਾਲ

ਪਿੰਡ ਲੋਹਾਰਾ        58 ਸਾਲਾ ਮਹਿਲਾ        ਕ੍ਰਿਸ਼ਨਾ

ਜਮਾਲਪੁਰ        65 ਸਾਲਾ ਮਹਿਲਾ        ਐੱਸ. ਪੀ. ਐੱਸ.

ਰਾਜਗੁਰੂ ਨਗਰ        70 ਸਾਲਾ ਪੁਰਸ਼        ਫੋਰਟਿਸ ਹਸਪਤਾਲ

ਤਾਜਪੁਰ ਰੋਡ        56 ਸਾਲਾ ਪੁਰਸ਼        ਮਾਹਲ ਹਸਪਤਾਲ


Bharat Thapa

Content Editor

Related News