ਅਬੋਹਰ ''ਚ 2 ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਰੋਟਾਵੇਟਰ ਨਾਲ ਟੱਕਰ ''ਚ 12ਵੀਂ ਦੇ ਵਿਦਿਆਥੀ ਦੀ ਮੌਤ
Tuesday, Apr 18, 2023 - 04:36 PM (IST)

ਅਬੋਹਰ (ਸੁਨੀਲ) : ਨੇੜਲੇ ਪਿੰਡ ਰਾਮਸਰਾ ਨੇੜੇ ਬੀਤੀ ਰਾਤ ਰੋਟਾਵੇਟਰ ਦੀ ਲਪੇਟ ਵਿੱਚ ਆਉਣ ਕਾਰਨ ਬਾਈਕ ਸਵਾਰ ਇਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਥਾਣਾ ਬਹਾਵਵਾਲਾ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ ਹੈ। ਜਾਣਕਾਰੀ ਅਨੁਸਾਰ ਪਿੰਡ ਸ਼ੇਰੇਵਾਲਾ ਵਾਸੀ ਚਾਨਣ ਰਾਮ ਪੁੱਤਰ ਇੰਦਰਜੀਤ ਜਿਹੜਾ ਕਿ 12ਵੀਂ ਜਮਾਤ ਦਾ ਵਿਦਿਆਰਥੀ ਸੀ ਬੀਤੀ ਸ਼ਾਮ ਆਪਣੇ ਇਕ ਦੋਸਤ ਰਣਜੀਤ ਪੁੱਤਰ ਪਟਵਾਰੀ ਰਾਮ ਨਾਲ ਬਾਈਕ ਤੇ ਅਬੋਹਰ ’ਤੋਂ ਕੋਈ ਕਿਤਾਬ ਖ਼ਰੀਦ ਕੇ ਵਾਪਸ ਪਿੰਡ ਜਾ ਰਹੇ ਸੀ।
ਇਹ ਵੀ ਪੜ੍ਹੋ- ਬਰਨਾਲਾ 'ਚ ਨਹਾਉਣ ਸਮੇਂ ਵਿਅਕਤੀ ਨਾਲ ਵਾਪਰਿਆ ਭਾਣਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਇਸ ਦੌਰਾਨ ਜਦੋਂ ਉਹ ਪਿੰਡ ਰਾਮਸਰਾ ਦੇ ਪੰਪ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਟਰੈਕਟਰ ਪਿੱਛੇ ਲੱਗੇ ਰੋਟਾਵੇਟਰ ਨਾਲ ਟਕਰਾ ਗਏ। ਜਿਸ ਨਾਲ ਚਾਨਣ ਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸਦਾ ਸਾਥੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਮੌਕੇ 'ਤੇ ਪਹੁੰਚੀ ਥਾਣਾ ਬਹਾਵਵਾਲਾ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ਵਿੱਚ ਰਖਵਾਈ ਤੇ ਉੱਥੇ ਹੀ ਅੱਜ ਪੁਲਸ ਨੇ ਮ੍ਰਿਤਕ ਦੇ ਪਿਤਾ ਇੰਦਰਜੀਤ ਦੇ ਬਿਆਨ ਕਲਮਬੱਧ ਕੀਤੇ।
ਇਹ ਵੀ ਪੜ੍ਹੋ- ਅਕਾਲੀ ਵਰਕਰ ਨੂੰ ਹੱਥਕੜੀ ਲਗਾਉਣ ਵਾਲੇ ਥਾਣੇਦਾਰ ਨੂੰ ਲੱਗਾ ਇਕ ਲੱਖ ਰੁਪਏ ਜੁਰਮਾਨਾ, ਜਾਣੋ ਪੂਰਾ ਮਾਮਲਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।