ਫਾਜ਼ਿਲਕਾ 'ਚ 118 ਸਾਲਾ ਬੇਬੇ ਨੇ ਘਰ ਬੈਠਿਆਂ ਪਾਈ ਵੋਟ, ਸੱਟ ਲੱਗਣ ਕਾਰਨ ਨਹੀਂ ਜਾ ਸਕੀ ਪੋਲਿੰਗ ਬੂਥ

Saturday, Jun 01, 2024 - 06:23 PM (IST)

ਫਾਜ਼ਿਲਕਾ 'ਚ 118 ਸਾਲਾ ਬੇਬੇ ਨੇ ਘਰ ਬੈਠਿਆਂ ਪਾਈ ਵੋਟ, ਸੱਟ ਲੱਗਣ ਕਾਰਨ ਨਹੀਂ ਜਾ ਸਕੀ ਪੋਲਿੰਗ ਬੂਥ

ਫਾਜ਼ਿਲਕਾ (ਸੁਨੀਲ) : ਪੰਜਾਬ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਾਜ਼ਿਲਕਾ 'ਚ ਸਭ ਤੋਂ ਬਜ਼ੁਰਗ ਵੋਟਰ ਨੇ ਵੋਟ ਪਾਈ। 118 ਸਾਲਾ ਬੇਬੇ ਇੰਦਰੋ ਬਾਈ ਫਾਜ਼ਿਲਕਾ ਦੇ ਪਿੰਡ ਘੁਬਾਇਆ ਦੀ ਰਹਿਣ ਵਾਲੀ ਹੈ। ਉਸ ਦੇ ਘਰ ਪੁੱਜੀ ਪ੍ਰਸ਼ਾਸਨ ਦੀ ਟੀਮ ਨੇ ਪੋਸਟਲ ਬੈਲਟ ਰਾਹੀਂ ਉਸ ਦੀ ਵੋਟ ਪੁਆਈ। ਤੁਹਾਨੂੰ ਦੱਸ ਦੇਈਏ ਕਿ ਇੰਦਰੋ ਬਾਈ ਦਾ ਜਨਮ 1906 'ਚ ਪਾਕਿਸਤਾਨ 'ਚ ਹੋਇਆ ਸੀ।

ਇਹ ਵੀ ਪੜ੍ਹੋ : ਬਠਿੰਡਾ ਜ਼ਿਲ੍ਹੇ 'ਚ ਹੁਣ ਤੱਕ 48.95 ਫ਼ੀਸਦੀ ਪਈਆਂ ਵੋਟਾਂ, ਜਾਣੋ 9 ਹਲਕਿਆਂ ਦਾ ਪੂਰਾ ਵੇਰਵਾ (ਤਸਵੀਰਾਂ)

ਇਸ ਤੋਂ ਬਾਅਦ ਉਹ ਪੰਜਾਬ ਦੇ ਫਾਜ਼ਿਲਕਾ 'ਚ ਆ ਕੇ ਰਹਿਣ ਲੱਗੀ। ਬਜ਼ੁਰਗ ਬੇਬੇ ਦੇ ਪਰਿਵਾਰ ਦੀ 100 ਤੋਂ ਜ਼ਿਆਦਾ ਲੋਕਾਂ ਦੀ ਲੰਬੀ ਲਿਸਟ ਹੈ। ਜਾਣਕਾਰੀ ਦਿੰਦੇ ਹੋਏ ਬੇਬੇ ਇੰਦਰੋ ਬਾਈ ਪਤਨੀ ਇੰਦਰ ਸਿੰਘ ਦੇ ਪੋਤੇ ਅਵਿਨਾਸ਼ ਸਿੰਘ ਨੇ ਦੱਸਿਆ ਕਿ ਉਸ ਦੀ ਦਾਦੀ ਇੰਦਰੋ 118 ਸਾਲ ਦੀ ਹੋ ਚੁੱਕੀ ਹੈ ਅਤੇ ਉਸ ਨੇ ਪੋਸਟਲ ਬੈਲਟ ਜ਼ਰੀਏ ਵੋਟ ਪਾਈ ਹੈ। ਉਸ ਨੇ ਦੱਸਿਆ ਕਿ ਬੇਬੇ ਨੇ ਪੋਲਿੰਗ ਬੂਥ 'ਤੇ ਜਾ ਕੇ ਵੋਟ ਪਾਉਣੀ ਸੀ ਪਰ ਸੱਟ ਲੱਗਣ ਕਾਰਨ ਉਸ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਈ।

ਇਹ ਵੀ ਪੜ੍ਹੋ : ਪੰਜਾਬ 'ਚ ਵੋਟਾਂ ਵਾਲੇ ਦਿਨ ਵਿਗੜਿਆ ਮਾਹੌਲ, ਪੋਲਿੰਗ ਬੂਥਾਂ 'ਤੇ ਕੁੱਟਮਾਰ, ਜਾਣੋ ਕਿੱਥੇ-ਕਿੱਥੇ ਹੋਈ ਝੜਪ (ਵੀਡੀਓ)

ਅਵਿਨਾਸ਼ ਨੇ ਦੱਸਿਆ ਕਿ ਇੰਦਰੋ ਦੇ 8 ਬੱਚੇ ਹਨ। ਇਕ ਪੁੱਤਰ ਕਰਨੈਲ ਸਿੰਘ ਅਤੇ 7 ਧੀਆਂ ਹਨ। ਹਾਲਾਂਕਿ ਬਜ਼ੁਰਗ ਬੇਬੇ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਉਸ ਦੀਆਂ 7 ਧੀਆਂ ਵੱਖ-ਵੱਖ ਸ਼ਹਿਰਾਂ 'ਚ ਰਹਿੰਦੀਆਂ ਹਨ। ਬਜ਼ੁਰਗ ਬੇਬੇ ਦੇ ਅੱਗੇ ਕਰੀਬ 32 ਤੋਂ ਜ਼ਿਆਦਾ ਪੋਤ-ਪੜੌਤੇ ਅਤੇ ਪੋਤੀਆਂ ਹਨ ਅਤੇ ਉਨ੍ਹਾਂ ਦੇ ਵੀ ਵਿਆਹ ਹੋ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


author

Babita

Content Editor

Related News