117 ਕਿਸਾਨ ਪੰਜਾਬ ਦੇ ਰਖਵਾਲੇ ਐਵਾਰਡ ਨਾਲ ਸਨਮਾਨਿਤ

Monday, Oct 10, 2022 - 10:48 AM (IST)

117 ਕਿਸਾਨ ਪੰਜਾਬ ਦੇ ਰਖਵਾਲੇ ਐਵਾਰਡ ਨਾਲ ਸਨਮਾਨਿਤ

ਜਲੰਧਰ/ਫਗਵਾੜਾ (ਪਾਂਡੇ)– ਗੁੱਡ ਗ੍ਰੋ ਫਗਵਾੜਾ ਤਕਨੀਕੀ ਸੰਸਥਾ ਵੱਲੋਂ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਇਕ ਦਿਨਾ ਕੌਮੀ ਪੱਧਰੀ ਖੇਤੀ ਸਤਿਸੰਗ ਦਾ ਆਯੋਜਨ ਪੰਜਾਬ ’ਚ ਗੋਰਾਇਆ ਦੇ ਪਿੰਡ ਧਲੇਤਾ ’ਚ ਕੀਤਾ ਗਿਆ, ਜਿਸ ’ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਨਾਲ ਭਾਰੀ ਗਿਣਤੀ ’ਚ ਕਿਸਾਨ ਸ਼ਾਮਲ ਹੋਏ। ਖੇਤੀ ਸਤਿਸੰਗ ’ਚ ਮੁੱਖ ਮਹਿਮਾਨ ਸੀਨੀ. ਐਡਵੋਕੇਟ ਸੁਪਰੀਮ ਕੋਰਟ ਪਦਮਸ਼੍ਰੀ ਐੱਚ. ਐੱਸ. ਫੂਲਕਾ ਅਤੇ ਖੇਤੀ ਸਤਿਸੰਗ ਦੀ ਪ੍ਰਧਾਨਗੀ ਸਾਬਕਾ ਚੇਅਰਮੈਨ ਪੰਜਾਬ ਸਟੇਟ ਫਾਰਮਸ ਐਂਡ ਲੇਬਰ ਵੈੱਲਫੇਅਰ ਕਮਿਸ਼ਨ ਡਾ. ਅਵਤਾਰ ਸਿੰਘ ਢੀਂਡਸਾ ਅਤੇ ਮੁੱਖ ਮਹਿਮਾਨ ਡਾ. ਕਾਹਨ ਸਿੰਘ ਪੰਨੂੰ ਰਿਟਾ. ਆਈ. ਏ. ਐੱਸ. ਸ਼ਾਮਲ ਹੋਏ।

ਇਸ ਮੌਕੇ ਫਗਵਾੜਾ ਤਕਨੀਕ ਨਾਲ ਕੀਤੀ ਗਈ ਝੋਨੇ ਦੀ ਬੁਆਈ ਕਰਨ ਵਾਲੇ 117 ਕਿਸਾਨਾਂ ਨੂੰ ਪੰਜਾਬ ਦੇ ਰਖਵਾਲੇ ਐਵਾਰਡ ਤਹਿਤ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਚੌਗਿਰਦੇ ਦੀ ਰੱਖਿਆ ਕਰਦੇ ਹੋਏ ਗੁੱਡ ਗ੍ਰੋ ਫਗਵਾੜਾ ਤਕਨੀਕੀ ਅਪਣਾ ਕੇ ਆਪਣੀ ਆਮਦਨ ਦੁੱਗਣੀ ਕਰਨ। ਇਸ ਮੌਕੇ ਕੁਲਦੀਪ ਸਿੰਘ ਮਾਧੇਕੇ, ਸੁਖਜੀਤ ਸਿੰਘ, ਕ੍ਰਿਪਾਲ ਸਿੰਘ, ਬੂਟਾ ਸਿੰਘ ਫੂਸ ਮੰਡੀ, ਜੇ. ਐੱਸ. ਸਿੱਧੂ ਮਹਿਤਾ, ਦਲਜੀਤ ਸਿੰਘ ਲਖਮੀਰਪੁਰ ਖੀਰੀ, ਨਰਿੰਦਰ ਸਿੰਘ, ਜਗਤਾਰ ਸਿੰਘ ਸਣੇ ਭਾਰੀ ਗਿਣਤੀ ’ਚ ਕਿਸਾਨ ਸ਼ਾਮਲ ਹੋਏ।

ਇਹ ਵੀ ਪੜ੍ਹੋ: ਖ਼ੁਲਾਸਾ: ਮੁਲਾਜ਼ਮਾਂ ਦੀ ਤਨਖ਼ਾਹ ਨਾਲ ਕਿਰਾਏ ਦੇ ਕਮਰਿਆਂ ’ਚ ਚੱਲ ਰਹੇ ਪੰਜਾਬ ਦੇ 6 ਹਜ਼ਾਰ ਆਂਗਣਵਾੜੀ ਸੈਂਟਰ

ਸਾਡੀ ਸਿਹਤ ਖਰਾਬ ਹੋਣ ਦਾ ਕਾਰਨ ਜ਼ਹਿਰੀਲੀ ਦਵਾਈ ਤੇ ਖਾਦ : ਫੂਲਕਾ

ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਖੇਤੀ ਦੀ ਫਗਵਾੜਾ ਤਕਨੀਕ ਅਪਣਾ ਕੇ ਹੀ ਪੰਜਾਬ ਦੀ ਤਸਵੀਰ ਬਦਲੀ ਜਾ ਸਕਦੀ ਹੈ। ਅੱਧੇ ਤੋਂ ਵੱਧ ਪੰਜਾਬ ਦੀ ਸਮੱਸਿਆ ਦਾ ਹੱਲ ਡਾ. ਅਵਤਾਰ ਸਿੰਘ ਹੈ। ਉਨ੍ਹਾਂ ਕਿਹਾ ਕਿ ਖੇਤੀ ’ਚ ਜ਼ਹਿਰੀਲੇ ਪਦਾਰਥ ਕੈਮੀਕਲ ਦੀ ਵਰਤੋਂ ਬੰਦ ਕਰ ਦਿੱਤੀ ਜਾਵੇ ਤਾਂ ਸਾਡੀਆਂ ਮੁਸ਼ਿਕਲਾਂ ਖ਼ੁਦ ਹੀ ਖ਼ਤਮ ਹੋ ਜਾਵੇਗੀ। ਰਸਾਇਣਕ ਖਾਦਾਂ ਅਤੇ ਕੈਮੀਕਲ ਦੀ ਵਰਤੋਂ ਤੋਂ ਬਚਣ ਲਈ ਫਗਵਾੜਾ ਤਕਨੀਕੀ ਅਪਣਾਉਣੀ ਹੀ ਪਏਗੀ। ਅੱਜ ਸਾਡੀ ਸਿਹਤ ਖ਼ਰਾਬ ਹੋਣ ਦਾ ਮੁੱਖ ਕਾਰਨ ਜ਼ਹਿਰੀਲੀ ਦਵਾਈਆਂ ਅਤੇ ਫਰਟੀਲਾਈਜ਼ਰ ਦਾ ਖੇਤਾਂ ’ਚ ਅੰਨ੍ਹੇਵਾਹ ਵਰਤੋਂ ਹੈ। ਫਗਵਾੜਾ ਤਕਨੀਕੀ ਅਪਣਾਉਣ ਵਾਲੇ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਭਲਾਈ ਲਈ ਉਹ ਆਪਣੇ ਸਾਥੀ ਕਿਸਾਨਾਂ ਦਾ ਵੀ ਉਕਤ ਤਕਨੀਕੀ ਨਾਲ ਜਾਣੂ ਕਰਵਾਏ ਤਾਂ ਕਿ ਸਾਰਿਆਂ ਦਾ ਭਲਾ ਹੋ ਸਕੇ।

ਫਗਵਾੜਾ ਤਕਨੀਕੀ ਅਪਣਾ ਕੇ ਕਿਸਾਨ ਮਿੱਟੀ, ਹਵਾ, ਪਾਣੀ ਨੂੰ ਬਚਾਅ ਸਕਦੇ ਹਨ : ਢੀਂਡਸਾ

ਡਾ. ਅਵਤਾਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਕਿਸਾਨ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ। ਕਿਸਾਨਾਂ ਨੂੰ ਆਪਣੀ ਮਦਦ ਖ਼ੁਦ ਹੀ ਕਰਨੀ ਪਏਗੀ। ਅੱਜ ਦੇ ਮਾਹੌਲ ’ਚ ਉਹੀ ਜੇਤੂ ਹੈ ਜੋ ਹਾਂ-ਪੱਖੀ ਸੋਚ ਰੱਖਦੇ ਹੋਏ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਤਕਨੀਕ ਦੇ ਸੰਸਥਾਪਕ ਡਾ. ਅਵਤਾਰ ਸਿੰਘ ਫਗਵਾੜਾ ਵੱਲੋਂ ਕੀਤੀ ਜਾ ਰਹੀ ਖੇਤੀ ਦੀ ਵਿਧੀ ਅਪਣਾ ਕੇ ਕਿਸਾਨ ਸਫਲਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਫਗਵਾੜਾ ਤਕਨੀਕ ਅਪਣਾ ਕੇ ਕਿਸਾਨ ਮਿੱਟੀ, ਹਵਾ, ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾ ਸਕਦੇ ਹਨ।

PunjabKesari

ਇਹ ਵੀ ਪੜ੍ਹੋ: ਡਰਾਈਵਰਾਂ ਦੀ ਘਾਟ ਕਾਰਨ ਕਰਜ਼ ਲੈ ਕੇ ਖ਼ਰੀਦੀਆਂ ਸਰਕਾਰੀ ਬੱਸਾਂ ਡਿਪੂ 'ਚ ਖੜ੍ਹੀਆਂ, 4 ਕਰੋੜ ਹੈ ਮਹੀਨੇ ਦੀ ਕਿਸ਼ਤ

ਫ਼ਸਲਾਂ ਲਈ ਪਾਣੀ ਜ਼ਹਿਰ ਅਤੇ ਨਮੀ ਅੰਮ੍ਰਿਤ ਹੈ : ਡਾ. ਅਵਤਾਰ ਸਿੰਘ

ਗੁੱਡ ਗ੍ਰੋ ਫਗਵਾੜਾ ਕ੍ਰੋਪਿੰਗ ਸਿਸਟਮ ਦੇ ਸੰਸਥਾਪਕ ਡਾ. ਅਵਤਾਰ ਸਿੰਘ ਫਗਵਾੜਾ ਨੇ ਕਿਹਾ ਕਿ ਫਗਵਾੜਾ ਤਕਨੀਕ ਵਿਗਿਆਨਿਕ ਨਜ਼ਰੀਏ ਨਾਲ ਕੁਦਰਤ ਵਲੋਂ ਪ੍ਰਦਾਨ 5 ਤੱਤ ਧਰਤੀ, ਆਸਮਾਨ, ਹਵਾ, ਅਗਨੀ ਅਤੇ ਪਾਣੀ ਦੀ ਸਹੀ ਵਰਤੋਂ ਕਰਨ ਦਾ ਤਰੀਕਾ ਹੈ। 5 ਤੱਤਾਂ ’ਤੇ ਆਧਾਰਿਤ ਮਨੁੱਖ ਦਾ ਬਸੇਰਾ ਹਮੇਸ਼ਾ ਉੱਚੇ ਥਾਂ ’ਤੇ ਹੈ। ਇਸੇ ਤਰ੍ਹਾਂ ਵਨਸਪਤੀ ਜਗਤ ਵੀ ਪੰਜ ਤੱਤਾਂ ’ਤੇ ਆਧਾਰਿਤ ਹੈ।
ਉਨ੍ਹਾਂ ਕਹਾ ਕਿ ਫ਼ਸਲਾਂ ਲਈ ਪਾਣੀ ਜ਼ਹਿਰ ਹੈ ਤੇ ਨਮੀ ਅੰਮ੍ਰਿਤ ਹੈ। ਸਾਨੂੰ ਆਪਣੀ ਫ਼ਸਲਾਂ ਦਾ ਕੁਦਰਤੀਕਰਨ ਕਰਨਾ ਹੋਵੇਗਾ ਅਤੇ ਜੰਗਲ ਦੇ ਸਿਧਾਂਤ ਅਨੁਸਾਰ ਫਸਲਾਂ ਬੋਣੀਆਂ ਹੋਣਗੀਆ। ਫਗਵਾੜਾ ਤਕਨੀਕੀ ਵਲੋਂ ਵਿਕਸਿਤ ਕੀਤੀ ਗਈ ਝੋਨੇ ਦੀ ਬੁਆਈ ਦੀ ਏ. ਐੱਸ. ਆਰ ਤਕਨੀਕੀ ਨਾਲ ਜਿਹੜੇ ਕਿਸਾਨਾਂ ਨੇ ਕੀਤੀ ਉਹ ਵੱਧ ਲਾਭ ਕਮਾ ਰਹੇ ਹਨ।

ਖੇਤੀ ਦਾ ਕੁਦਰਤੀਕਰਨ ਕੀਤੇ ਬਿਨਾਂ ਗੁਜ਼ਾਰਾ ਨਹੀਂ : ਡਾ. ਪਨੂੰ

ਡਾ. ਕਾਹਨ ਸਿੰਘ ਪਨੂੰ ਰਿਟਾਇਰਡ ਆਈ. ਏ. ਐੱਸ . ਨੇ ਕਿਹਾ ਕਿ ਖੇਤੀ ਦਾ ਕੁਦਰਤੀਕਰਨ ਕੀਤੇ ਬਿਨਾਂ ਗੁਜ਼ਾਰਾ ਨਹੀਂ ਹੈ। ਵਿਸ਼ਵ ’ਚ ਕੋਵਿਡ, ਪਸ਼ੂਆਂ ’ਚ ਫੈਲੀ ਬੀਮਾਰੀ, ਝੋਨੇ ’ਚ ਚਾਈਨਾ ਵਾਇਰਸ ਸਣੇ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਆਉਣ ਦਾ ਮੁੱਖ ਕਾਰਨ ਕੁਦਰਤ ਤੋਂ ਦੂਰ ਹੋਣ ਦੀ ਨਿਸ਼ਾਨੀ ਹੈ। ਅਸੀਂ ਜਿੰਨਾ ਕੁਦਰਤ ਦੇ ਨੇੜੇ ਰਹਿ ਕੇ ਕੁਦਰਤੀ ਤਰੀਕੇ ਨਾਲ ਖੇਤੀ ਕਰਾਂਗੇ ਤਾਂ ਵਿਆਪਤ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ’ਚ ਫਗਵਾੜਾ ਤਕਨੀਕੀ ਸਭ ਤੋਂ ਵਧੀਆ ਤਕਨੀਕ ਹੈ, ਇਸ ਨਾਲ ਸਾਰੇ ਮਸਲੇ ਹੱਲ ਹੋ ਸਕਦੇ ਹਨ।

ਇਹ ਵੀ ਪੜ੍ਹੋ: ਇੰਗਲੈਂਡ ਰਹਿੰਦੇ ਟਾਂਡਾ ਦੇ ਵਸਨੀਕ ਦਾ ਚੋਰੀ ਹੋਇਆ ਸਾਈਕਲ, DGP ਨੂੰ ਲਿਖਿਆ ਪੱਤਰ ਤਾਂ ਹਰਕਤ 'ਚ ਆਈ ਪੁਲਸ

ਫਗਵਾੜਾ ਤਕਨੀਕ ਨੂੰ ਵੀ ਸ਼੍ਰੀ ਵਿਜੇ ਚੋਪੜਾ ਦਾ ਵਿਸ਼ੇਸ਼ ਸਹਿਯੋਗ ਹੈ : ਵਸ਼ਿਸ਼ਟ

ਰਿਟਾ. ਡਿਪਟੀ ਡਾਇਰੈਕਟਰ ਐਗਰੀਕਲਚਰ ਪੰਜਾਬ ਚਮਨ ਲਾਲ ਵਸ਼ਿਸ਼ਟ ਨੇ ਖੇਤੀ ਸਤਿਸੰਗ ’ਚ ਆਏ ਹੋਏ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਫਗਵਾੜਾ ਗੁੱਡ ਗ੍ਰੋ ਕ੍ਰੋਪਿੰਗ ਸਿਸਟਮ ਤਕਨੀਕ ਨੂੰ ਬਾਰੀਕੀ ਨਾਲ ਸਮਝ ਕੇ ਪੰਜਾਬ ਕੇਸਰੀ, ਜਗ ਬਾਣੀ, ਹਿੰਦ ਸਮਾਚਾਰ, ਨਵੋਦਿਆ ਟਾਈਮਸ ਦੇ ਸੰਪਾਦਕ ਸ਼੍ਰੀ ਵਿਜੇ ਚੋਪੜਾ ਵੱਲੋਂ ਵਿਸ਼ੇਸ਼ ਰੂਪ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ। ਫਗਵਾੜਾ ਗੁੱਡ ਗ੍ਰੋ ਤਕਨੀਕ ਮਿਸ਼ਨ ਨਾਲ ਕਿਸਾਨ ਲਾਭ ਪ੍ਰਾਪਤ ਕਰ ਚੁੱਕੇ ਹਨ। ਇਸ ਲਈ ਉਹ ਹੁਣ ਤਕ 18 ਵਾਰ ਵੱਖ-ਵੱਖ ਖੇਤੀ ਸਤਿਸੰਗਾਂ ’ਚ ਸ਼ਾਮਲ ਹੋਏ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਹੈ। ਵਸ਼ਿਸ਼ਟ ਨੇ ਕਿਹਾ ਕਿ ਫਗਵਾੜਾ ਤਕਨੀਕ ਅਪਣਾ ਕੇ ਕਿਸਾਨ ਦੀ ਆਮਦਨ ਆਪਣੇ ਦੁੱਗਣੀ ਹੋ ਜਾਵੇਗੀ।

ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਸਬੰਧੀ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News