ਸ਼ਰਾਬ ਦੇ ਠੇਕਿਆਂ ਲਈ 1141 ਅਰਜ਼ੀਆਂ; 129 ਦੀ ਅਲਾਟਮੈਂਟ

Monday, Mar 26, 2018 - 11:26 PM (IST)

ਸ਼ਰਾਬ ਦੇ ਠੇਕਿਆਂ ਲਈ 1141 ਅਰਜ਼ੀਆਂ; 129 ਦੀ ਅਲਾਟਮੈਂਟ

ਨਵਾਂਸ਼ਹਿਰ,(ਤ੍ਰਿਪਾਠੀ, ਮਨੋਰੰਜਨ)- ਜ਼ਿਲੇ 'ਚ ਅੱਜ ਸ਼ਰਾਬ ਦੇ 23 ਗਰੁੱਪਾਂ ਲਈ ਆਈਆਂ 1141 ਅਰਜ਼ੀਆਂ ਦਾ ਡਰਾਅ ਰਾਹੀਂ ਫ਼ੈਸਲਾ ਕੀਤਾ ਗਿਆ, ਜਿਸ ਤੋਂ ਮਾਲੀ ਸਾਲ 2018-19 ਦੌਰਾਨ 110.49 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ। 
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਏ.ਐੱਸ. ਰਿਸੋਰਟ ਵਿਖੇ ਜ਼ਿਲੇ 'ਚ ਅਲਾਟ ਕੀਤੀਆਂ ਜਾਣ ਵਾਲੀਆਂ ਸ਼ਰਾਬ ਦੀਆਂ ਦੁਕਾਨਾਂ ਦੇ ਗਰੁੱਪਾਂ ਲਈ ਆਈਆਂ ਅਰਜ਼ੀਆਂ ਦਾ ਡਰਾਅ ਕੱਢਣ ਉਪਰੰਤ ਕੀਤਾ।  ਉਨ੍ਹਾਂ ਦੱਸਿਆ ਕਿ ਜ਼ਿਲੇ ਦੇ 129 ਠੇਕਿਆਂ ਦੀ ਅਲਾਟਮੈਂਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲੇ ਦੇ 258 ਦੇਸੀ ਅਤੇ ਅੰਗਰੇਜ਼ੀ ਦੇ ਠੇਕਿਆਂ ਦੇ 23 ਗਰੁੱਪ ਬਣਾਏ ਗਏ ਸਨ, ਜਿਨ੍ਹਾਂ ਲਈ ਆਈਆਂ ਪਰਚੀਆਂ ਤੋਂ ਵਿਭਾਗ ਨੂੰ 2.05 ਕਰੋੜ ਰੁਪਏ ਦੀ ਆਮਦਨੀ ਹੋਈ ਹੈ। ਜਦ ਕਿ ਪਿਛਲੇ ਸਾਲ ਇਹ ਆਮਦਨੀ 22.50 ਲੱਖ ਰੁਪਏ ਹੀ ਸੀ। ਏ.ਈ.ਟੀ.ਸੀ. ਨਵਾਂਸ਼ਹਿਰ ਅਵਤਾਰ ਸਿੰਘ ਕੰਗ ਨੇ ਗਰੁੱਪਾਂ ਦੇ ਡਰਾਅ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਨਵਾਂਸ਼ਹਿਰ ਸਿਟੀ ਜ਼ੋਨ-1 ਅਨੂਪ ਕੁਮਾਰ ਨੂੰ, ਨਵਾਂਸ਼ਹਿਰ ਸਿਟੀ ਜ਼ੋਨ-2 ਬ੍ਰਿਜ ਮੋਹਨ ਸਿੰਘ ਨੂੰ, ਨਵਾਂਸ਼ਹਿਰ ਸਿਟੀ ਜ਼ੋਨ-3 ਬ੍ਰਿਜ ਮੋਹਨ ਸਿੰਘ ਨੂੰ, ਨਵਾਂਸ਼ਹਿਰ ਸਿਟੀ ਜ਼ੋਨ-4 ਬਲਵਿੰਦਰ ਸਿੰਘ ਨੂੰ,  ਜਾਡਲਾ ਗਰੁੱਪ ਏ. ਵੀ. ਵਾਈਨਜ਼ ਨੂੰ, ਮੁਬਾਰਕਪੁਰ ਗਰੁੱਪ ਮੋਹਨ ਸਿੰਘ ਸੈਣੀ ਨੂੰ, ਬਲਾਚੌਰ ਸਿਟੀ ਜ਼ੋਨ-1 ਏ. ਵੀ. ਵਾਈਨਜ਼ ਨੂੰ, ਬਲਾਚੌਰ ਸਿਟੀ ਜ਼ੋਨ-2 ਏ. ਵੀ. ਵਾਈਨਜ਼ ਨੂੰ, ਸਿੰਘਪੁਰ ਗਰੁੱਪ ਤੇ ਜੈਨਪੁਰ ਗਰੁੱਪ ਐੱਨ. ਐੱਸ. ਟ੍ਰੇਡਰਜ਼ ਨੂੰ, ਆਸਰੋ ਗਰੁੱਪ ਤੇ ਕਾਠਗੜ੍ਹ ਗਰੁੱਪ ਏ. ਵੀ. ਵਾਈਨਜ਼ ਨੂੰ, ਬੰਗਾ ਸਿਟੀ ਜ਼ੋਨ-1 ਤੇ ਬੰਗਾ ਸਿਟੀ ਜ਼ੋਨ-2 ਏ. ਵੀ. ਵਾਈਨਜ਼ ਨੂੰ, ਹੀਮਾ ਗਰੁੱਪ ਦ੍ਰਵਜੀਤ ਸਿੰਘ ਪੂਨੀਆਂ ਨੂੰ, ਬਹਿਰਾਮ ਗਰੁੱਪ ਏ. ਵੀ. ਵਾਈਨਜ਼ ਨੂੰ, ਗੁਣਾਚੌਰ ਗਰੁੱਪ ਹਰਭਜਨ ਸਿੰਘ ਐਂਡ ਕੰਪਨੀ ਨੂੰ, ਮੇਹਲੀ ਗਰੁੱਪ ਰਾਜੀਵ ਕਾਮਰਾ ਨੂੰ, ਰਾਹੋਂ ਸਿਟੀ ਗਰੁੱਪ ਅਸ਼ੋਕ ਕੁਮਾਰ ਨੂੰ, ਸੋਇਟਾ ਗਰੁੱਪ ਸੁਨੀਲ ਕੌਸ਼ਲ ਨੂੰ, ਔੜ ਗਰੁੱਪ ਅਮਨ ਸੇਤੀਆ ਐਂਡ ਕੰਪਨੀ ਨੂੰ, ਭਾਰਟਾ ਗਰੁੱਪ ਬਲਦੇਵ ਸਿੰਘ ਨੂੰ ਅਤੇ ਮੁਕੰਦਪੁਰ ਗਰੁੱਪ ਬਲਜੀਤ ਸਿੰਘ ਨੂੰ ਗਿਆ ਹੈ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਅਵਤਾਰ ਸਿੰਘ ਕੰਗ ਅਨੁਸਾਰ ਸਾਰੇ ਸਫ਼ਲ ਬੋਲੀਕਾਰਾਂ ਨੇ ਆਪਣੀ ਪਹਿਲੀ ਕਿਸ਼ਤ ਜਮ੍ਹਾ ਕਰਵਾ ਦਿੱਤੀ ਹੈ।
ਰੂਪਨਗਰ ਦੇ 24 ਗਰੁੱਪਾਂ ਨੂੰ ਠੇਕੇ ਅਲਾਟ  
ਰੂਪਨਗਰ, (ਵਿਜੇ)- ਜੀ.ਐੱਸ. ਅਸਟੇਟ ਵਿਖੇ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ, ਬਲਦੀਪ ਕੌਰ ਡੀ.ਈ.ਟੀ.ਸੀ., ਹਰਜੋਤ ਕੌਰ ਐੱਸ.ਡੀ.ਐੱਮ. ਰੂਪਨਗਰ ਦੀ ਹਾਜ਼ਰੀ 'ਚ ਪਾਰਦਰਸ਼ੀ ਅਤੇ ਅਮਨਪੂਰਵਕ ਮਾਹੌਲ ਵਿਚ ਪਰਚੀ ਧਾਰਕਾਂ ਦੀ ਹਾਜ਼ਰੀ ਵਿਚ ਲਾਟਰੀ/ਡਰਾਅ ਰਾਹੀਂ 24 ਗਰੁੱਪਾਂ ਨੂੰ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਅਲਾਟ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ। 
ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ 'ਚ ਠੇਕੇ ਪ੍ਰਾਪਤ ਕਰਨ ਲਈ ਚਾਹਵਾਨ ਵਿਅਕਤੀਆਂ/ਫਰਮਾਂ ਵੱਲੋਂ 3033 ਦਰਖਾਸਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿਚੋਂ 524 ਦਰਖਾਸਤਾਂ ਰੂਪਨਗਰ ਜ਼ੋਨ ਲਈ, 204 ਘਨੌਲੀ ਗਰੁੱਪ ਲਈ, 279 ਰਤਨਪੁਰਾ ਗਰੁੱਪ ਲਈ, 120 ਮੀਆਂਪੁਰ ਗਰੁੱਪ ਲਈ, 133 ਸਿੰਘ ਗਰੁੱਪ, 324 ਮੋਰਿੰਡਾ ਅਰਬਨ ਜੋ 94 ਕਾਈਨੌਰ ਗਰੁੱਪ , 221 ਪਿੱਪਲ ਮਾਜਰਾ ਗਰੁੱਪ, 86 ਬਸੀ ਗੁਜਰਾ ਗਰੁੱਪ, 210 ਬੇਲਾ ਗਰੁੱਪ, 67 ਨੰਗਲ ਅਰਬਨ ਜ਼ੋਨ, 56 ਗੋਹਲਣੀ ਗਰੁੱਪ, 90 ਕਲਿੱਤਰਾਂ ਗਰੁੱਪ, 93 ਮਾਜਰਾ ਗਰੁੱਪ, 176 ਨੂਰਪੁਰਬੇਦੀ ਗਰੁੱਪ, 217 ਬੈਂਸ ਗਰੁੱਪ, 64 ਝੱਜ ਚੌਕ ਗਰੁੱਪ ਜਦਕਿ 75 ਦਰਖਾਸਤਾਂ ਕੋਟਲਾ ਗਰੁੱਪ ਲਈ ਪ੍ਰਾਪਤ ਹੋਈਆਂ। ਇਨ੍ਹਾਂ ਗਰੁੱਪਾਂ ਵਿਚ 117 ਠੇਕੇ ਦੇਸੀ ਸ਼ਰਾਬ  ਦੇ ਜਦਕਿ 82 ਠੇਕੇ ਅੰਗਰੇਜ਼ੀ ਸ਼ਰਾਬ ਦੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਾਲ ਇਨ੍ਹਾਂ ਠੇਕਿਆਂ ਤੋਂ 123.89 ਕਰੋੜ ਘੱਟੋ-ਘੱਟ ਮਾਲੀਏ ਵਜੋਂ ਪ੍ਰਾਪਤ ਹੋਣਗੇ।
ਪਹਿਲਾਂ ਰੂਪਨਗਰ ਅਰਬਨ ਜ਼ੋਨ ਲਈ ਡਰਾਅ ਐੱਸ.ਡੀ.ਐੱਮ. ਨੇ ਕੱਢਿਆ : ਰੂਪਨਗਰ ਅਰਬਨ ਜ਼ੋਨ ਲਈ ਪ੍ਰਾਪਤ 524 ਦਰਖਾਸਤਾਂ ਦਾ ਡਰਾਅ ਹਰਜੋਤ ਕੌਰ ਐੱਸ.ਡੀ.ਐੱਮ. ਰੂਪਨਗਰ ਵੱਲੋਂ ਕੱਢਿਆ ਗਿਆ। ਇਸ ਡਰਾਅ ਵਿਚੋਂ ਤਿੰਨ ਗਰੁੱਪਾਂ ਲਈ ਪਰਚੀਆਂ ਕੱਢੀਆਂ ਗਈਆਂ ਅਤੇ ਨਰਿੰਦਰ ਸਿੰਘ, ਵਿਜੇ ਸ਼ਰਮਾ ਐਂਡ ਹਰਜਿੰਦਰ ਸਿੰਘ ਅਤੇ ਨਿਊ ਯੂਨੀਕ ਵਾਈਨਜ਼ ਸਫਲ ਅਲਾਟੀ ਰਹੇ। ਘਨੌਲੀ ਗਰੱਪ ਲਈ ਵਿਜੇ ਸ਼ਰਮਾ, ਰਤਨਪੁਰਾ ਗਰੁੱਪ ਲਈ ਹਰਪ੍ਰੀਤ ਸਿੰਘ ਸਫਲ ਰਹੇ। ਇਸ ਤਰ੍ਹਾਂ ਮੀਆਂਪੁਰ ਗਰੁੱਪ ਲਈ ਰਮਿੰਦਰ ਸਿੰਘ ਪੁਲਸ ਕਪਤਾਨ ਵੱਲੋਂ ਡਰਾਅ ਕੱਢਿਆ ਗਿਆ ਅਤੇ ਇਸ ਡਰਾਅ ਦੌਰਾਨ ਹਰਦੀਪ ਸਿੰਘ ਸਫਲ ਰਹੇ। ਸਿੰਘ ਗਰੁੱਪ ਲਈ ਨਿਊ ਯੂਨੀਕ ਵਾਈਨਜ਼ ਤੇ ਮੋਰਿੰਡਾ ਅਰਬਨ ਜ਼ੋਨ ਦੇ ਤਿੰਨ ਗਰੁੱਪਾਂ ਲਈ ਸੰਜੈ ਯਾਦਵ, ਚਰਨਦੀਪ ਸਿੰਘ ਅਤੇ ਆਕਾਸ਼ ਐਂਟਰਪ੍ਰਾਈਸਜ਼ ਦਾ ਡਰਾਅ ਨਿਕਲਿਆ। ਕਾਈਨੌਰ ਗਰੁੱਪ ਦਾ ਡਰਾਅ ਵਿਜੇ ਸ਼ਰਮਾ ਹਰਜਿੰਦਰ ਸਿੰਘ ਦੇ ਨਾਂ 'ਤੇ ਨਿਕਲਿਆ। ਪਿੱਪਲ ਮਾਜਰਾ ਗਰੁੱਪ ਲਈ ਵਿਜੇ ਕੁਮਾਰ ਹਰਜਿੰਦਰ ਸਿੰਘ, ਬਸੀ ਗੁਜਰਾਂ ਗਰੁੱਪ ਲਈ ਸੌਰਭ ਭੱਟੀ, ਬੇਲਾ ਗਰੁੱਪ ਲਈ ਬਰਜਿੰਦਰ ਸਿੰਘ, ਨੰਗਲ ਅਰਬਨ ਜ਼ੋਨ ਲਈ ਵਿਜੇ ਕੁਮਾਰ, ਹਰਜਿੰਦਰ ਸਿੰਘ, ਨਿਊ ਯੂਨੀਕ ਵਾਈਨਜ਼ ਤੇ ਆਕਾਸ਼ ਐਂਟਰਪ੍ਰਾਈਸਿਜ਼, ਗੋਹਲਣੀ ਗਰੁੱਪ ਲਈ ਨਿਊ ਯੂਨੀਕ ਵਾਈਨਜ਼, ਕਲਿਤਰਾਂ ਲਈ ਰਾਏ ਐਂਟਰਪ੍ਰਾਈਸਿਜ਼, ਨੂਰਪੁਰਬੇਦੀ ਗਰੁੱਪ ਲਈ ਆਕਾਸ਼ ਐਂਟਰਪ੍ਰਾਈਸਿਜ਼ ਦਾ ਨਾਮ ਦਾ ਡਰਾਅ ਨਿਕਲਿਆ। 
ਬੈਂਸ ਗਰੁੱਪ ਲਈ ਰਾਜਿੰਦਰ ਰਾਣਾ, ਝੱਜ ਚੌਕ ਗਰੁੱਪ ਲਈ ਰਾਇਲ ਐਂਟਰਪ੍ਰਾਈਸਿਜ਼, ਜਦਕਿ ਕੋਟਲਾ ਗਰੁੱਪ ਲਈ ਆਕਾਸ਼ ਐਂਟਰਪ੍ਰਾਈਸਿਜ਼ ਦਾ ਡਰਾਅ ਨਿਕਲਿਆ। ਇਸ ਤੋਂ ਪਹਿਲਾਂ ਠੇਕਿਆਂ ਦੇ ਅਲਾਟਮੈਂਟ ਸਬੰਧੀ ਨਿਯਮਾਂ ਦੀ ਜਾਣਕਾਰੀ ਜ਼ੋਰਾਵਰ ਸਿੰਘ ਆਬਕਾਰੀ ਨਿਰੀਖਕ ਨੇ ਦਿੱਤੀ। 
ਇਸ ਮੌਕੇ ਰਮਿੰਦਰ ਸਿੰਘ ਪੁਲਸ ਕਪਤਾਨ, ਗੁਰਵਿੰਦਰ ਸਿੰਘ ਉਪ ਪੁਲਸ ਕਪਤਾਨ, ਹਰਜੋਤ ਕੌਰ ਐੱਸ.ਡੀ.ਐੱਮ., ਰਾਣੀਕੇ ਨਾਇਬ ਤਹਿਸੀਲਦਾਰ, ਵਿਨੋਦ ਪਾਹੂਜਾ, ਗੁਰਸਿਮਰਨ ਕੌਰ, (ਆਬਕਾਰੀ ਤੇ ਕਰ ਅਫਸਰ), ਰਾਜ ਕੁਮਾਰ, ਜ਼ੋਰਾਵਰ ਸਿੰਘ, ਸਮੀਰ, ਮੀਨਾਕਸ਼ੀ ਗੁਪਤਾ, ਸੁਨੀਤਾ (ਆਬਕਾਰੀ ਤੇ ਕਰ ਨਿਰੀਖਕ) ਹਾਜ਼ਰ ਸਨ।


Related News