ਫਿਰੋਜ਼ਪੁਰ ਜ਼ਿਲ੍ਹੇ 'ਚ ਵੱਡਾ ਕੋਰੋਨਾ 'ਬਲਾਸਟ', 111 ਲੋਕਾਂ ਦੀਆਂ ਰਿਪੋਰਟਾਂ ਕੋਰੋਨਾ ਪਾਜ਼ੇਟਿਵ
Thursday, Aug 20, 2020 - 05:45 PM (IST)
ਫਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ,ਆਵਲਾ) : ਜ਼ਿਲ੍ਹਾ ਫਿਰੋਜ਼ਪੁਰ ਅੱਜ ਦੁਪਹਿਰ 1 ਵਜੇ ਤੱਕ ਆਈਆਂ ਰਿਪੋਰਟਾਂ 'ਚ ਵੱਡਾ ਕੋਰੋਨਾ ਬਲਾਸਟ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 111 ਲੋਕਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਅਜੇ ਹੋਰ ਵੀ ਬਹੁਤ ਸਾਰੇ ਲੋਕਾਂ ਦੀਆਂ ਕੋਰੋਨਾ ਰਿਪੋਰਟਾਂ ਆਉਣੀਆਂ ਬਾਕੀ ਹਨ। ਸ਼ਾਮ ਤੱਕ ਇਨ੍ਹਾਂ ਮਰੀਜ਼ਾਂ ਦੀ ਗਿਣਤੀ 'ਚ ਹੋਰ ਵੀ ਵਾਧਾ ਹੋ ਸਕਦਾ ਹੈ। ਕੋਰੋਨਾ ਨਾਲ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਿਰੋਜ਼ਪੁਰ ਦੇ ਇਕ ਪੰਜਾਬ ਪੁਲਸ ਦੇ ਐੱਸ. ਪੀ, ਕਈ ਪੁਲਸ ਮੁਲਾਜ਼ਮਾਂ, ਗਰਭਵਤੀ ਜਨਾਨੀਆਂ ਆਦਿ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਕੋਰੋਨਾ ਦਾ ਪ੍ਰਕੋਪ ਭਾਰਤ-ਪਾਕਿ ਨਾਲ ਲੱਗਦੇ ਫਿਰੋਜ਼ਪੁਰ ਦੇ ਪਿੰਡਾਂ 'ਚ ਵੀ ਵੱਧਣ ਲੱਗਾ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, ਮੁੜ ਵੱਡੀ ਗਿਣਤੀ 'ਚ ਸਾਹਮਣੇ ਆਏ ਨਵੇਂ ਕੇਸ
ਅੱਜ ਇਹ ਲੋਕ ਆਏ ਕੋਰੋਨਾ ਪਾਜ਼ੇਟਿਵ
ਅੱਜ ਜਿਨ੍ਹਾਂ ਲੋਕਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਉਨ੍ਹਾਂ 'ਚ ਜ਼ਿਆਦਾਤਰ ਮਰੀਜ਼ ਫਿਰੋਜ਼ਪੁਰ ਸ਼ਹਿਰ ਛਾਉਣੀ ਦੇ ਖੇਤਰ ਰਾਮਬਾਗ ਰੋਡ, ਬਾਰਡਰ ਰੋਡ, ਸ਼ਾਂਤੀ ਨਗਰ, ਹਾਊਸਿੰਗ ਬੋਰਡ ਕਲੋਨੀ, ਕ੍ਰਿਸ਼ਨਾ ਕਲੋਨੀ, ਅਫਸਰ ਕਲੋਨੀ, ਅੰਮ੍ਰਿਤਸਰੀ ਗੇਟ, ਧਵਨ ਕਲੋਨੀ, ਬਜਾਰ ਨੰ: 1, ਭਾਰਤ ਨਗਰ, ਸ਼ਾਂਤੀ ਨਗਰ, ਗੋਲਬਾਗ, ਬਰਟ ਰੋਡ ਤੇ ਫਿਰੋਜ਼ਪੁਰ ਦੇ ਕਸਬਾ ਮਮਦੋਟ, ਮਖੂ, ਜੀਰਾ, ਗੁਰੂਹਰਸਹਾਏ, ਪਿੰਡ ਬਾਰੇ ਕੇ, ਮੱਤੜ ਉਤਾੜ, ਲੱਦੂਵਾਲਾ, ਹਬੀਰ ਕੇ, ਖਿਲਚੀ ਜਦੀਦ, ਕਾਲੇ ਕੇ ਹਿਠਾੜ, ਯਾਰੇਸ਼ਾਹ ਵਾਲਾ, ਸ਼ੇਰਖਾਂ, ਹਬੀਬਵਾਲਾ, ਮੱਲਵਾਲ ਕਦੀਮ, ਬੱਗੇ ਕੇ ਖੁਰਦ, ਬਜੀਦਪੁਰ, ਭੰਗਾਲੀ, ਝੋਕ ਮੋਹੜੇ, ਸੋਢੀਨਗਰ, ਮੱਲਵਾਲ ਕਦੀਮ, ਸਰੂਪ ਸਿੰਘ ਵਾਲਾ, ਛਾਂਗਾ ਰਾਏ ਉਤਾੜ, ਬਸਤੀ ਬਾਬਾ ਜੀਵਨ ਸਿੰਘ, ਪਿੰਡ ਸ਼ਹਿਜਾਦੀ, ਗਾਮੇਵਾਲਾ, ਭਾਵੜਾ ਅਤੇ ਪਿੰਡ ਗੁੱਦੜ ਢੰਗੀ ਆਦਿ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਸਾਵਧਾਨ! ਬਿਜਲੀ ਦਾ ਬਿੱਲ ਜਮ੍ਹਾ ਨਾ ਕਰਵਾਉਣ 'ਤੇ ਮਹਿਕਮਾ ਬਿਨਾਂ ਨੋਟਿਸ ਦੇ ਕੱਟ ਸਕਦੈ ਕੁਨੈਕਸ਼ਨ
ਬੁੱਧਵਾਰ ਨੂੰ 142 ਲੋਕਾਂ ਦੀਆਂ ਰਿਪੋਰਟਾਂ ਕੋਰੋਨਾ ਪਾਜ਼ੇਟਿਵ
ਜ਼ਿਲ੍ਹਾ ਫਿਰੋਜ਼ਪੁਰ 'ਚ ਬੁੱਧਵਾਰ ਨੂੰ 142 ਲੋਕਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਸਨ। ਹੁਣ ਤੱਕ ਜ਼ਿਲ੍ਹਾ ਫਿਰੋਜ਼ਪੁਰ 'ਚ ਕੋਰੋਨਾ ਤੋਂ ਪੀੜਤ 492 ਮਰੀਜ਼ ਠੀਕ ਹੋ ਚੁਕੇ ਹਨ, ਜਦਕਿ 797 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ। ਜਿਨ੍ਹਾਂ ਲੋਕਾਂ ਦੀਆਂ ਕੋਰੋਨਾ ਰਿਪੋਰਟ ਪਾਜ਼ੇਟਵਿ ਆਈਆਂ ਸਨ, ਉਨ੍ਹਾਂ ਵਿਚੋਂ ਜ਼ਿਆਦਾਤਰ ਮਰੀਜ਼ ਫਿਰੋਜ਼ਪੁਰ ਦੇ ਕਸਬਾ ਮੁਦੱਕੀ ਦੇ ਵਾਰਡ ਨੰ: 4 ਅਤੇ ਪਿੰਡ ਫਤਿਹਗੜ੍ਹ ਗਹਿਰੀ, ਸ਼ੇਰਖਾਂ, ਵਾਸਲ ਮੋਹਨ ਕੇ ਹਿਠਾੜ, ਮੋਹਨ ਕੇ ਉਤਾੜ ਅਤੇ ਫਿਰੋਜਪੁਰ ਸ਼ਹਿਰ ਛਾਉਣੀ ਦੇ ਏਰੀਆ ਬੇਦੀ ਕਲੋਨੀ, ਸਮਾਰਟ ਕਲੋਨੀ, ਬਸਤੀ ਨਿਜਾਮਦੀਨ, ਰੇਲਵੇ ਕਲੋਨੀ, ਦਮਨ ਕਲੋਨੀ, ਸੁੰਦਰ ਨਗਰ, ਭਾਰਤ ਨਗਰ, ਬਾਬਾ ਰਾਮ ਲਾਲ ਨਗਰ, ਅਜਾਦ ਨਗਰ, ਕਲੱਬੀ ਹੋਟਲ, ਵਜੀਰ ਅਲੀ ਬਿਲਡਿੰਗ, ਛਾਉਣੀ ਦੇ ਬਜਾਰ ਨੰ: 3 ਅਤੇ ਗੱਜਣ ਸਿੰਘ ਕਲੋਨੀ ਫਿਰੋਜਪੁਰ ਸ਼ਹਿਰ ਦੇ ਕਸਬਾ ਮਮਦੋਟ, ਮਖੂ, ਪਿੰਡ ਟਿੱਬੀ ਕਲਾਂ, ਪਿੰਡ ਸਦਰ ਵਾਲਾ, ਕੁੱਸੂ ਵਾਲਾ, ਬੋਦਲਾ, ਰਾਊ ਕੇ ਉਤਾੜ, ਬਸਤੀ ਡੱਬਿਆਂ ਵਾਲੀ, ਵਾਸਲ ਮੋਹਨ ਕੇ, ਬਹਿਕ ਗੁੱਜਰਾਂ, ਫਿਰੋਜਪੁਰ ਦੇ ਕਸਬਾ ਜੀਰਾ, ਨਾਰੰਗ ਵਾਲਾ, ਪਿੰਡ ਢੀਂਡਸਾ ਆਦਿ ਪਿੰਡਾਂ ਦੇ ਰਹਿਣ ਵਾਲੇ ਹਨ। ਐੱਸ. ਐੱਸ. ਪੀ. ਦਫਤਰ ਫਿਰੋਜ਼ਪੁਰ ਦੇ ਵੀ ਕਈ ਪੁਲਸ ਕਰਮਚਾਰੀ ਦੀਆਂ ਰਿਪੋਰਟਾਂ ਵੀ ਕੋਰੋਨਾ ਪਾਜ਼ੇਟਿਵ ਆਈਆਂ ਸਨ। ਸਿਹਤ ਮਹਿਕਮੇ ਫਿਰੋਜ਼ਪੁਰ ਵੱਲੋਂ ਕੋਰੋਨਾ ਪਾਜ਼ੇਟਿਵ ਆਏ ਸਾਰੇ ਮਰੀਜਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦਾ ਇਲਾਜ ਜਾਰੀ ਹੈ ਅਤੇ ਹੋਰ ਵੀ ਆਉਣ ਵਾਲੀਆਂ ਰਿਪੋਰਟਾਂ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਹੋਰ ਵੀ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਰਾਹ ਜਾਂਦੇ ਨੌਜਵਾਨ ਨੂੰ ਘੇਰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਜੱਜ ਤੇ ਉਨ੍ਹਾਂ ਦਾ ਅਦਾਲਤੀ ਸਟਾਫ ਇਕਾਂਤਵਾਸ
ਜ਼ਿਲ੍ਹਾ ਫਿਰੋਜ਼ਪੁਰ ਦੀ ਇਕ ਅਦਾਲਤ ਨੇ ਮਮਦੋਟ ਦੀ ਪੁਲਸ ਵੱਲੋਂ ਪੇਸ਼ ਕੀਤੇ ਇਕ ਵਿਅਕੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਫਿਰੋਜ਼ਪੁਰ ਦੇ ਜੱਜ ਅਤੇ ਉਨ੍ਹਾਂ ਦੀ ਅਦਾਲਤ ਦੇ ਰੀਡਰ, ਸਟੈਨੋ, ਨਾਇਬ ਕੋਰਟ, ਪੀਅਨ ਤੇ ਅਹਿਲਮਦ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 13 ਅਗਸਤ ਨੂੰ ਮਮਦੋਟ ਦੀ ਪੁਲਸ ਵੱਲੋਂ ਇਕ ਅਪਰਾਧਿਕ ਮਾਮਲੇ 'ਚ ਕ੍ਰਿਸ਼ਨ ਸਿੰਘ ਉਰਫ ਪੱਪੂ ਨੂੰ ਫਿਰੋਜ਼ਪੁਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਉਸ ਵਿਅਕਤੀ ਦਾ ਜਦ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਸਦੀ ਰਿਪੋਰਟ ਪਾਜ਼ੇਟਿਵ ਆਈ। ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਸਬੰਧਤ ਜੱਜ ਨੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਅਦਾਲਤ ਦੇ ਜੱਜ ਤੇ ਸਟਾਫ ਨੂੰ ਸਿਹਤ ਮਹਿਕਮੇ ਦੀਆਂ ਗਾਈਡਲਾਈਨ ਅਨੁਸਾਰ ਇਕਾਂਤਵਾਸ ਕਰ ਦਿੱਤਾ ਗਿਆ ਹੈ।