ਫਰੀਦਕੋਟ 'ਚ 11 ਸਾਲ ਦਾ ਬੱਚਾ ਲਾਪਤਾ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

Friday, Dec 09, 2022 - 12:51 PM (IST)

ਫਰੀਦਕੋਟ 'ਚ 11 ਸਾਲ ਦਾ ਬੱਚਾ ਲਾਪਤਾ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

ਫਰੀਦਕੋਟ(ਰਾਜਨ) : ਫਰੀਦਕੋਟ ਤੋਂ ਇਕ ਬੱਚੇ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲਾਪਤਾ ਬੱਚੇ ਦੀ ਪਛਾਣ ਹਿੰਮਤ ਪ੍ਰੀਤ ਸਿੰਘ (11) ਵਜੋਂ ਹੋਈ ਹੈ, ਜੋ ਕਿ ਕਾਨਵੈਂਟ ਸਕੂਲ ਫਰੀਦਕੋਟ 'ਚ ਪੰਜਵੀਂ ਜਮਾਤ ਵਿਦਿਆਰਥੀ ਹੈ। ਜਾਣਕਾਰੀ ਮੁਤਾਬਕ ਉਹ ਸਕੂਲ ਤੋਂ ਛੁੱਟੀ ਹੋਣ ਮਗਰੋਂ ਘਰ ਲਈ ਤਾਂ ਨਿਕਲ ਗਿਆ ਸੀ ਪਰ ਉਸ ਤੋਂ ਬਾਅਦ ਭੇਦਭਰੇ ਹਾਲਾਤ 'ਚ ਲਾਪਤਾ ਹੋ ਗਿਆ। ਆਪਣੇ ਪੁੱਤ ਦੇ ਲਾਪਤਾ ਹੋਣ 'ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ-  ਬਠਿੰਡਾ 'ਚ ਬੱਚਾ ਚੋਰੀ ਹੋਣ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਸਾਹਮਣੇ ਆਈ ਹੈਰਾਨ ਕਰਦੀ ਗੱਲ

ਇਸ ਸਬੰਧੀ ਪੁਲਸ ਨੂੰ ਵੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਅਤੇ ਪੁਲਸ ਸਮੇਤ ਪਰਿਵਾਰ ਵਾਲੇ ਬੱਚੇ ਦੀ ਭਾਲ 'ਚ ਜੁਟੇ ਹੋਏ ਹਨ। ਪੁਲਸ ਵੱਲੋਂ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਸੜਕ ਹਾਦਸੇ 'ਚ ਜ਼ਖ਼ਮੀ ਹੋਏ ਫ਼ੌਜੀ ਜਵਾਨ ਨੇ ਤੋੜਿਆ ਦਮ, 4 ਭੈਣਾਂ ਦਾ ਇਕਲੌਤਾ ਭਰਾ ਸੀ ਜਗਸੀਰ ਸਿੰਘ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News