ਨਸ਼ੇ ਵਾਲੇ ਪਦਾਰਥਾਂ ਦੇ 11 ਧੰਦੇਬਾਜ਼ ਗ੍ਰਿਫਤਾਰ

Saturday, Aug 18, 2018 - 02:24 AM (IST)

ਨਸ਼ੇ ਵਾਲੇ ਪਦਾਰਥਾਂ ਦੇ 11 ਧੰਦੇਬਾਜ਼ ਗ੍ਰਿਫਤਾਰ

ਅੰਮ੍ਰਿਤਸਰ, (ਅਰੁਣ)- ਜ਼ਿਲਾ ਪੁਲਸ ਨੇ ਛਾਪੇਮਾਰੀ ਦੌਰਾਨ ਨਸ਼ੇ ਵਾਲੇ ਪਦਾਰਥਾਂ ਦੇ 11ਜ਼ਾਂ ਨੂੰ ਗ੍ਰਿਫਤਾਰ ਕੀਤਾ। ਥਾਣਾ ਕੰਬੋਅ ਦੀ ਪੁਲਸ ਨੇ 80 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਸ਼ਮਸ਼ੇਰ ਸਿੰਘ ਵਾਸੀ ਮੁਰਾਦਪੁਰਾ, ਥਾਣਾ ਮਜੀਠਾ ਦੀ ਪੁਲਸ ਨੇ 70 ਗੋਲੀਆਂ ਸਮੇਤ ਹੀਰਾ ਸਿੰਘ ਵਾਸੀ ਮਜੀਠਾ, 50 ਗੋਲੀਆਂ ਸਮੇਤ ਹਰਦੀਪ ਸਿੰਘ ਵਾਸੀ ਮਜੀਠਾ, ਥਾਣਾ ਭਿੰਡੀ ਸੈਦਾਂ ਦੀ ਪੁਲਸ ਨੇ 5 ਗ੍ਰਾਮ ਹੈਰੋਇਨ ਸਮੇਤ ਗੁਰਪ੍ਰੀਤ ਸਿੰਘ ਵਾਸੀ ਨੇਪਾਲ, ਸਰਬਜੀਤ ਸਿੰਘ ਵਾਸੀ ਢੰਡਾਲ, ਥਾਣਾ ਮਜੀਠਾ ਦੀ ਪੁਲਸ ਨੇ 1 ਗ੍ਰਾਮ ਹੈਰੋਇਨ ਸਮੇਤ ਮਿਥੁਨ ਸਿੰਘ ਵਾਸੀ ਮਜੀਠਾ, ਥਾਣਾ ਬਿਆਸ ਦੀ ਪੁਲਸ ਨੇ 1050 ਗੋਲੀਆਂ ਸਮੇਤ ਕਾਰ ਸਵਾਰ ਗੁਰਦਿਆਲ ਸਿੰਘ ਵਾਸੀ ਦੌਲੋਨੰਗਲ ਨੂੰ ਗ੍ਰਿਫਤਾਰ ਕੀਤਾ। ਥਾਣਾ ਕੰਟੋਨਮੈਂਟ ਦੀ ਪੁਲਸ ਨੇ 120 ਗੋਲੀਆਂ ਸਮੇਤ ਜਗਦੀਪ ਸਿੰਘ ਵਾਸੀ ਖੰਡਵਾਲਾ ਛੇਹਰਟਾ ਤੇ ਪ੍ਰੀਤਮ ਸਿੰਘ ਵਾਸੀ ਨਵੀਂ ਅਾਬਾਦੀ ਕਰਮਪੁਰਾ, ਥਾਣਾ ਛੇਹਰਟਾ ਦੀ ਪੁਲਸ ਨੇ 25 ਬੋਤਲਾਂ ਸ਼ਰਾਬ ਸਮੇਤ ਸਰਵਣ ਸਿੰਘ ਵਾਸੀ ਘਣੂਪੁਰ ਕਾਲੇ ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ 280 ਗੋਲੀਆਂ ਸਮੇਤ ਪ੍ਰਿੰਸਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਫਤਿਹ ਸਿੰਘ ਕਾਲੋਨੀ ਨੂੰ ਗ੍ਰਿਫਤਾਰ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।


Related News