ਮਾਂ ਦੀ ਡਾਂਟ ਤੋਂ ਨਾਰਾਜ਼ ਬੱਚੇ ਨੇ ਬਾਥਰੂਮ ''ਚ ਲਾਇਆ ਫ਼ਾਹਾ, ਦਰਦਨਾਕ ਮੰਜ਼ਰ ਨੇ ਉਡਾ ਦਿੱਤੇ ਹੋਸ਼

Friday, Aug 06, 2021 - 11:20 AM (IST)

ਮਾਂ ਦੀ ਡਾਂਟ ਤੋਂ ਨਾਰਾਜ਼ ਬੱਚੇ ਨੇ ਬਾਥਰੂਮ ''ਚ ਲਾਇਆ ਫ਼ਾਹਾ, ਦਰਦਨਾਕ ਮੰਜ਼ਰ ਨੇ ਉਡਾ ਦਿੱਤੇ ਹੋਸ਼

ਲੁਧਿਆਣਾ (ਰਾਜ) : ਇੱਥੇ ਰਾਇਲ ਸਿਟੀ ਕਾਲੋਨੀ 'ਚ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਂ ਦੀ ਡਾਂਟ ਤੋਂ ਨਾਰਾਜ਼ ਹੋ ਕੇ 10 ਸਾਲਾਂ ਦੇ ਇਕ ਬੱਚੇ ਨੇ ਬਾਥਰੂਮ 'ਚ ਜਾ ਕੇ ਫ਼ਾਹਾ ਲਾ ਲਿਆ। ਜਦੋਂ ਮਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਬੱਚੇ ਨੂੰ ਸੀ. ਐਮ. ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਇਸ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਇਸ ਮਾਮਲੇ ਸਬੰਧੀ ਪੁਲਸ ਨੇ ਧਾਰਾ-174 ਦੀ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਨਵੇਂ ਦਿਸ਼ਾ-ਨਿਰਦੇਸ਼, ਕੋਰੋਨਾ ਕੇਸ ਪਾਏ ਜਾਣ 'ਤੇ ਸਿਹਤ ਮੰਤਰੀ ਵੱਲੋਂ ਹਦਾਇਤਾਂ ਜਾਰੀ

ਜਾਣਕਾਰੀ ਮੁਤਾਬਕ ਰਾਇਲ ਸਿਟੀ ਦੀ ਗਲੀ ਨੰਬਰ-6 'ਚ ਰਹਿਣ ਵਾਲੇ ਚੰਦ ਕਿਸ਼ੋਰ ਨੇ ਦੱਸਿਆ ਕਿ ਉਹ ਸਿਲਾਈ ਦਾ ਕੰਮ ਕਰਦਾ ਹੈ। ਉਸ ਦੇ 2 ਬੱਚੇ ਹਨ, ਇਕ 10 ਸਾਲ ਦਾ ਹਿੰਮਤ ਅਤੇ ਦੂਜਾ 8 ਸਾਲ ਦਾ ਮਿਅੰਕ। ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਕੰਮ 'ਤੇ ਗਿਆ ਹੋਇਆ ਸੀ ਅਤੇ ਘਰ 'ਚ ਪਿੱਛੇ ਉਸ ਦੀ ਪਤਨੀ ਮਾਲਤੀ ਅਤੇ ਬੱਚੇ ਮੌਜੂਦ ਸਨ। ਦੋਵੇਂ ਬੱਚੇ ਬਜ਼ਾਰ ਤੋਂ ਮਿਲਣ ਵਾਲੀਆਂ ਛੋਟੀਆਂ-ਛੋਟੀਆਂ ਫੋਟੋਆਂ ਲੈ ਕੇ ਘਰ ਅੰਦਰ ਖੇਡ ਰਹੇ ਸਨ।

ਇਹ ਵੀ ਪੜ੍ਹੋ : ...ਤੇ ਕਿਸੇ ਵੀ ਸਮੇਂ ਖੋਲ੍ਹਣੇ ਪੈ ਸਕਦੇ ਨੇ ਸੁਖਨਾ ਝੀਲ ਦੇ 'ਫਲੱਡ ਗੇਟ'

ਇਸ ਦੌਰਾਨ ਹਿੰਮਤ ਆਪਣੇ ਛੋਟੇ ਭਰਾ ਮਿਅੰਕ ਨੂੰ ਮਾਰਨ ਲੱਗਾ। ਜਦੋਂ ਉਸ ਦੀ ਪਤਨੀ ਨੇ ਦੇਖਿਆ ਤਾਂ ਉਸ ਨੇ ਹਿੰਮਤ ਨੂੰ ਡਾਂਟ ਦਿੱਤਾ ਕਿ ਉਹ ਛੋਟੇ ਭਰਾ ਨੂੰ ਕਿਉਂ ਮਾਰ ਰਿਹਾ ਹੈ। ਹਿੰਮਤ ਇਸ ਗੱਲ ਦਾ ਗੁੱਸਾ ਕਰ ਗਿਆ ਅਤੇ ਛੱਤ 'ਤੇ ਚਲਾ ਗਿਆ। ਕਾਫੀ ਸਮੇਂ ਤੱਕ ਜਦੋਂ ਉਹ ਥੱਲੇ ਨਹੀਂ ਆਇਆ ਤਾਂ ਉਸ ਦੀ ਪਤਨੀ ਮਾਲਤੀ ਉਸ ਨੂੰ ਦੇਖਣ ਛੱਤ 'ਤੇ ਗਈ। ਜਦੋਂ ਮਾਲਤੀ ਨੇ ਛੱਤ 'ਤੇ ਬਣੇ ਬਾਥਰੂਮ 'ਚ ਦੇਖਿਆ ਤਾਂ ਹਿੰਮਤ ਉੱਥੇ ਫ਼ਾਹੇ ਨਾਲ ਲਟਕ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਹਾਕੀ ਖਿਡਾਰੀਆਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ, ਕੈਪਟਨ ਤੇ ਖੇਡ ਮੰਤਰੀ ਨੇ ਦਿੱਤੀ ਵਧਾਈ

ਇਹ ਦੇਖ ਕੇ ਉਸ ਦੇ ਹੋਸ਼ ਉੱਡ ਗਏ ਅਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਹ ਸੁਣ ਕੇ ਪਰਿਵਾਰ ਦੇ ਬਾਕੀ ਮੈਂਬਰ ਅਤੇ ਗੁਆਂਢੀ ਇਕੱਠੇ ਹੋ ਗਏ। ਪਰਿਵਾਰ ਵਾਲਿਆਂ ਨੇ ਹਿੰਮਤ ਨੂੰ ਹੇਠਾਂ ਉਤਾਰਿਆ ਅਤੇ ਸੀ. ਐਮ. ਸੀ. ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News