CBSE ਵਲੋਂ ਇਸ ਤਾਰੀਖ਼ ਨੂੰ 10ਵੀਂ ਤੇ 12ਵੀਂ ਦੇ ਨਤੀਜੇ ਐਲਾਨੇ ਜਾਣਗੇ
Tuesday, Jun 22, 2021 - 05:17 PM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਕਲਾਸ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨ ਕਰਨ ਦੀ ਤਿਆਰੀ ਕਰ ਰਿਹਾ ਹੈ। ਬੋਰਡ ਨੇ ਕੋਰੋਨਾ ਵਾਇਰਸ ਦੇ ਰੱਦ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕਰਨ ਦਾ ਫਾਰਮੂਲਾ ਜਾਰੀ ਕਰ ਦਿੱਤਾ ਹੈ। ਹੁਣ ਵਿਦਿਆਰਥੀਆਂ ਨੂੰ ਬੇਸਬਰੀ ਨਾਲ ਆਪਣੇ ਬੋਰਡ ਰਿਜਲਟ ਜਾਰੀ ਹੋਣ ਦਾ ਇੰਤਜ਼ਾਰ ਹੈ, ਜੋ ਜਲਦ ਖਤਮ ਹੋਣ ਵਾਲਾ ਹੈ। ਸੀ. ਬੀ. ਐੱਸ. ਈ. ਜੁਲਾਈ-2021 ’ਚ ਦੋਵੇਂ 10ਵੀਂ ਅਤੇ 12ਵੀਂ ਕਲਾਸਾਂ ਦੇ ਨਤੀਜੇ ਐਲਾਨ ਕਰ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬੋਰਡ 20 ਜੁਲਾਈ ਨੂੰ ਕਲਾਸ 10 ਦੇ ਨਤੀਜੇ ਅਤੇ 31 ਜੁਲਾਈ ਨੂੰ 12ਵੀਂ ਦੇ ਨਤੀਜੇ ਐਲਾਨ ਕਰ ਸਕਦਾ ਹੈ।
ਇਹ ਵੀ ਪੜ੍ਹੋ : ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਨੂੰ ਹਾਈ ਕੋਰਟ ’ਚ ਚੁਣੌਤੀ, ਸੁਣਵਾਈ ਅੱਜ
ਬੋਰਡ ਨੇ ਦੋਵੇਂ ਕਲਾਸਾਂ ਦੇ ਰਿਜਲਟ ਜਾਰੀ ਕਰਨ ਦੇ ਲਈ ਵੱਖ-ਵੱਖ ਮੁੱਲਾਂਕਣ ਫਾਰਮੂਲਾ ਜਾਰੀ ਕਰ ਦਿੱਤੀ ਹੈ। ਸੀ. ਬੀ. ਐੱਸ. ਈ. ਪ੍ਰੀਖਿਆ ਨਿਯੰਤਰਕ ਸੰਯਮ ਭਾਰਦਵਾਜ ਨੇ ਜਾਣਕਾਰੀ ਦਿੱਤੀ ਹੈ ਕਿ ਬੋਰਡ ਦੀਆਂ ਕੋਸ਼ਿਸ਼ਾਂ ਹਨ ਕਿ 10ਵੀਂ ਦੇ ਰਿਜਲਟ 20 ਜੁਲਾਈ ਤੱਕ ਅਤੇ 12ਵੀਂ ਦੇ ਨਤੀਜੇ 31 ਜੁਲਾਈ ਤੱਕ ਘੋਸ਼ਿਤ ਕਰ ਦਿੱਤੇ ਜਾਣ ਤਾਂ ਕਿ ਵਿਦਿਆਰਥੀ ਵਿਦੇਸ਼ ’ਚ ਪੜ੍ਹਾਈ ਲਈ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਦੇ ‘ਆਪ’ ’ਚ ਸ਼ਾਮਲ ਹੋਣ ’ਤੇ ਅਕਾਲੀ ਦਲ ਲੋਹਾ-ਲਾਖਾ, ਕੀਤੀ ਨਾਰਕੋ ਟੈਸਟ ਦੀ ਮੰਗ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ