ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 104 ਨਵੇਂ ਮਾਮਲੇ ਆਏ ਸਾਹਮਣੇ

10/22/2020 11:58:31 PM

ਲੁਧਿਆਣਾ, (ਸਹਿਗਲ) - ਕਈ ਮਹੀਨਿਆਂ ਤੋਂ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਦੀ ਰਫਤਾਰ ਨੂੰ ਬ੍ਰੇਕ ਲੱਗਦੇ ਨਜ਼ਰ ਆ ਰਹੇ ਹਨ। ਲਗਭਗ 104 ਦਿਨ ਬਾਅਦ ਮੌਤਾਂ ਦਾ ਸਿਲਸਿਲਾ ਰੁਕਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ 10 ਜੁਲਾਈ ਨੂੰ ਇਸ ਤਰ੍ਹਾਂ ਦੀ ਸਥਿਤੀ ਸਾਹਮਣੇ ਆਈ ਸੀ ਕਿ ਕਿਸੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਨਹੀਂ ਹੋਈ। ਜ਼ਿਲੇ ਵਿਚ ਅੱਜ 43 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਪਰ ਸੁਖਦ ਸਮਾਚਾਰ ਇਹ ਹੈ ਕੇ ਅੱਜ ਜ਼ਿਲੇ ਨਾਲ ਸਬੰਧਤ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਜ਼ਿਲੇ ਵਿਚ ਹੁਣ ਤੱਕ 19,837 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 825 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2657 ਮਾਮਲੇ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ 304 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਕੁੱਲ ਪਾਜ਼ੇਟਿਵ ਮਰੀਜ਼ਾਂ ’ਚੋਂ 18,731 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ ਹੁਣ 281 ਐਕਟਿਵ ਮਰੀਜ਼ ਰਹਿ ਗਏ ਹਨ।

ਸਾਵਧਾਨ ਨਾ ਰਹੇ ਤਾਂ ਮੁੜ ਸਕਦੀ ਹੈ ਬੀਮਾਰੀ

ਕੋੋਰੋਨਾ ਦੇ ਇਲਾਜ ਵਿਚ ਜੁਟੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਲੋਕ ਸਾਵਧਾਨ ਨਾ ਰਹੇ ਤਾਂ ਬੀਮਾਰੀ ਦਾ ਪ੍ਰਕੋਪ ਫਿਰ ਤੋਂ ਮੁੜ ਕੇ ਆ ਸਕਦਾ ਹੈ ਅਤੇ ਇਹ ਇਸ ਤਰ੍ਹਾਂ ਦਾ ਸਮਾਂ ਹੈ ਜਦ ਡੇਂਗੂ ਦਾ ਪ੍ਰਕੋਪ ਸ਼ੁਰੂ ਹੋ ਚੁੱਕਾ ਹੈ, ਜਦਕਿ ਸਵਾਈਨ ਫਲੂ ਦੇ ਆਉਣ ਦਾ ਸ਼ੱਕ ਬਣਿਆ ਹੋਇਅਾ ਹੈ। ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।

3418 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 3418 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦਕਿ ਪਹਿਲਾਂ ਤੋਂ ਭੇਜੇ ਗਏ 1435 ਸੈਂਪਲਾਂ ਦੀ ਰਿਪੋਰਟ ਹਾਲੇ ਪੈਂਡਿੰਗ ਹੈ। ਹੁਣ ਤੱਕ ਕੁੱਲ 3,65,335 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ’ਚੋਂ 3,63,900 ਸੈਂਪਲਾਂ ਦੀ ਰਿਪੋਰਟ ਸਿਹਤ ਵਿਭਾਗ ਕੋਲ ਆ ਚੁੱਕੀ ਹੈ, ਜਦਕਿ 3,41,406 ਸੈਂਪਲ ਨੈਗੇਟਿਵ ਆਏ ਹਨ।

73 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸਿਹਤ ਵਿਭਾਗ ’ਚ ਅੱਜ ਸ¬ਕ੍ਰੀਨਿੰਗ ਉਪਰੰਤ 73 ਲੋਕਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਹੈ। ਵਰਤਮਾਨ ਸਮੇਂ ਵਿਚ 1374 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਗਏ ਹਨ। ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਸਭ ਕੁਝ ਠੀਕ-ਠਾਕ ਚੱਲਦਾ ਰਿਹਾ ਤਾਂ ਆਗਾਮੀ ਕੁਝ ਦਿਨਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਜ਼ੀਰੋ ’ਤੇ ਆ ਜਾਣਗੇ। ਇਸ ਸਥਿਤੀ ਨੂੰ ਬਰਕਰਾਰ ਰੱਖਣ ਲਈ ਲੋਕਾਂ ਨੂੰ ਜਾਗਰੂਕਤਾ ਦੇ ਨਾਲ ਬਚਾਅ ਸਬੰਧੀ ਉਪਾਅ ਕਰਨੇ ਹੋਣਗੇ।


Bharat Thapa

Content Editor Bharat Thapa