10 ਗੱਡੀਆਂ ਚੱਕਰਵਾਤ ਦੀ ਚਿਤਾਵਨੀ ਕਾਰਣ ਰੱਦ

Sunday, May 16, 2021 - 10:37 AM (IST)

10 ਗੱਡੀਆਂ ਚੱਕਰਵਾਤ ਦੀ ਚਿਤਾਵਨੀ ਕਾਰਣ ਰੱਦ

ਜੈਤੋ (ਰਘੂਨੰਦਨ ਪਰਾਸ਼ਰ): ਉੱਤਰੀ ਰੇਲਵੇ ਫਿਰੋਜ਼ਪੁਰ ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਕਿਹਾ ਕਿ ਫਿਰੋਜ਼ਪੁਰ ਡਵੀਜ਼ਨ ਨਾਲ ਸਬੰਧਤ 4 ਰੇਲ ਗੱਡੀਆਂ 17 ਅਤੇ 18 ਮਈ ਨੂੰ ਤੂਫਾਨ ਦੀ ਚਿਤਾਵਨੀ ਦੇ ਮੱਦੇਨਜ਼ਰ ਤੱਟਵਰਤੀ ਗੁਜਰਾਤ ਖ਼ੇਤਰ ਨੂੰ ਲੈ ਕੇ ਰੱਦ ਕਰ ਦਿੱਤੀਆਂ ਗਈਆਂ ਹਨ‌, ਜੋ ਟ੍ਰੇਨ ਰੱਦ ਹੋਣਗੀਆਂ ਉਨ੍ਹਾਂ 'ਚ ਰੇਲ ਨੰਬਰ 04678 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਹਾਪਾ ਐਕਸਪ੍ਰੈਸ ਵਿਸ਼ੇਸ਼ 17 ਮਈ ਨੂੰ ਰੱਦ ਰਹੇਗੀ।ਰੇਲ ਨੰਬਰ 04680 ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਜਾਮਨਗਰ 16 ਮਈ ਨੂੰ ਰੱਦ ਰਹੇਗੀ।ਟ੍ਰੇਨ ਨੰਬਰ 04677 ਹਾਪਾ - ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ ਵਿਸ਼ੇਸ਼ 18 ਮਈ ਨੂੰ ਰੱਦ ਰਹੇਗੀ।ਟ੍ਰੇਨ ਨੰਬਰ 04679, ਜਾਮਨਗਰ- ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ ਵਿਸ਼ੇਸ਼ 19 ਮਈ ਨੂੰ ਰੱਦ ਕੀਤੀ ਗਈ ਹੈ।

ਇਹ ਵੀ ਪੜ੍ਹੋ:  ਨਵਜੋਤ ਸਿੱਧੂ ਨੂੰ ਘੇਰਨ ਦੀ ਤਿਆਰੀ! ਵਿਜੀਲੈਂਸ ਦੀ ਰਾਡਾਰ 'ਤੇ ਦੋ ਕਰੀਬੀ

ਇਸ ਦੌਰਾਨ ਹੀ ਉਤਰ ਰੇਲਵੇ ਨੇ ਚੱਕਰਵਾਤ ਨੂੰ ਲੈ ਕੇ ਹੀ ਟ੍ਰੇਨ ਨੰਬਰ 04321 ਬਰੇਲੀ- ਭੂਜ ਐਕਸਪ੍ਰੈਸ ਵਿਸ਼ੇਸ਼ ਨੂੰ 16 ਅਤੇ 17 ਮ‌ਈ ਨੂੰ ਰੱਦ, ਟ੍ਰੇਨ ਨੰਬਰ 09566 ਦੇਹਰਾਦੂਨ- ਓਖਾ ਉੱਤਰਾਂਚਲ ਐਕਸਪ੍ਰੈਸ ਵਿਸ਼ੇਸ਼ 16 ਮ‌ਈ ਨੂੰ ਰੱਦ, ਟ੍ਰੇਨ ਨੰਬਰ 09270 ਮੁਜ਼ਫਰਪੁਰ-ਪੋਰਬੰਦਰ ਐਕਸਪ੍ਰੈਸ ਵਿਸ਼ੇਸ਼ 16 ਮ‌ਈ ਨੂੰ ਰੱਦ, ਟ੍ਰੇਨ ਨੰਬਰ 04322 ਭੂਜ- ਬਰੇਲੀ ਐਕਸਪ੍ਰੈਸ ਵਿਸ਼ੇਸ਼, ਟ੍ਰੇਨ ਨੰਬਰ 04312 ਭੂਜ- ਬਰੇਲੀ ਆਲਾ  ਹਜ਼ਰਤ ਐਕਸਪ੍ਰੈਸ ਵਿਸ਼ੇਸ਼ ਅਤੇ ਟ੍ਰੇਨ ਨੰਬਰ 09565 ਔਖਾ - ਦੇਹਰਾਦੂਨ ਉੱਤਰਾਂਚਲ ਐਕਸਪ੍ਰੈਸ ਵਿਸ਼ੇਸ਼ 21 ਮ‌ਈ ਨੂੰ ਰੱਦ ਕੀਤੀ ਗਈ ਹੈ।

ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਸ਼ਾਮਲ ਇਕ ਹੋਰ ਕਿਸਾਨ ਦੀ ਮੌਤ


author

Shyna

Content Editor

Related News