ਪੁਰਾਣੀਆਂ ਗੱਡੀਆਂ ਦੇ ਗਈਆਂ ਜਵਾਬ, ਪੰਜਾਬ ਦੇ 10 ਮੰਤਰੀਆਂ ਨੂੰ ਮਿਲਣਗੀਆਂ ਨਵੀਂ ਗੱਡੀਆਂ
Monday, Jan 08, 2024 - 06:55 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਹਨ। 10 ਮੰਤਰੀਆਂ ਨੂੰ ਪਹਿਲੀ ਵਾਰ ਇਕ-ਇਕ ਇਨੋਵਾ ਕ੍ਰਿਸਟਾ ਅਤੇ ਬੋਲੈਰੋ ਟਾਪ ਮਾਡਲ ਗੱਡੀ ਦਿੱਤੀ ਗਈ ਹੈ। 20 ਗੱਡੀਆਂ ਕਰੋੜਾਂ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ। ਹਾਲਾਂਕਿ ਵਿਰੋਧੀ ਧਿਰਾਂ ਕਾਰਾਂ ਖਰੀਦਣ ਦੇ ਮੁੱਦੇ ’ਤੇ ਸਰਕਾਰ ’ਤੇ ਸਵਾਲ ਚੁੱਕ ਰਹੀ ਹੈ ਜਦਕਿ ਸਰਕਾਰ ਦਾ ਤਰਕ ਹੈ ਕਿ ਮੰਤਰੀਆਂ ਕੋਲ ਪੁਰਾਣੀਆਂ ਗੱਡੀਆਂ ਸਨ ਜੋ ਕਿਤੇ ਵੀ ਜਵਾਬ ਦੇ ਜਾਂਦੀਆਂ ਸਨ, ਇਸ ਦੇ ਚੱਲਦੇ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸਕੂਲਾਂ ਵਿਚ ਛੁੱਟੀਆਂ ਦੌਰਾਨ ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਲਿਆ ਗਿਆ ਵੱਡਾ ਫ਼ੈਸਲਾ
ਸੂਤਰਾਂ ਮੁਤਾਬਕ ਜਿਹੜੇ ਮੰਤਰੀਆਂ ਨੂੰ ਇਹ 10 ਗੱਡੀਆਂ ਦਿਤੀਆਂ ਗਈਆਂ ਹਨ ਉਨ੍ਹਾਂ ਵਿਚ ਮੰਤਰੀ ਹਰਭਜਨ ਸਿੰਘ ਈ. ਟੀ. ਓ., ਲਾਲ ਚੰਦ ਕਟਾਰੂਚੱਕ, ਲਾਲਜੀਤ ਸਿੰਘ ਭੁੱਲਰ, ਬ੍ਰਹਮਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ, ਡਾ. ਬਲਬੀਰ ਸਿੰਘ, ਬਲਕਾਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ ਤੇ ਗੁਰਮੀਤ ਸਿੰਘ ਮੀਤ ਹੇਅਰ ਸ਼ਾਮਲ ਹਨ। ਮੰਤਰੀ ਨੂੰ ਸਟਾਫ ਕਾਰ ਦੇ ਰੂਪ ਵਿਚ ਇਨੋਵਾ ਕ੍ਰਿਸਟਾ ਤੇ ਸਕਿਓਰਿਟੀ ਸਟਾਫ ਲਈ ਬੋਲੈਰੋ ਦਿੱਤੀ ਗਈ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀਆਂ ਕੁੱਝ ਮੰਤਰੀਆਂ ਨੂੰ ਡਿਲੀਵਰ ਕਰ ਦਿੱਤੀਆਂ ਗਈਆਂ ਹਨ ਜਦਕਿ ਕੁੱਝ ਕੋਲ ਪਹੁੰਚਾਉਣ ਦਾ ਕੰਮ ਆਖਰੀ ਪੜਾਅ ’ਤੇ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕੜਾਕੇ ਦੀ ਠੰਡ ਦੌਰਾਨ ਦੋ ਦਿਨ ਮੀਂਹ ਦੀ ਭਵਿੱਖਬਾਣੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਨਿੱਜੀ ਗੱਡੀ ਵਰਤ ਰਹੇ ਕਈ ਮੰਤਰੀ
ਇਹ ਵੀ ਪਤਾ ਲੱਗਾ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਪਹਿਲਾਂ ਹੀ ਫਾਰਚੂਨਰ ਗੱਡੀ ਦਿੱਤੀ ਗਈ ਸੀ। ਜਦਕਿ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਅਨਮੋਲ ਗਗਨ ਮਾਨ ਆਪਣੀ ਨਿੱਜੀ ਕਾਰ ਦੀ ਵਰਤੋਂ ਕਰਦੇ ਹਨ। ਆਖਿਆ ਜਾ ਰਿਹਾ ਹੈ ਕਿ ਪੁਰਾਣੀਆਂ ਗੱਡੀਆਂ ਚਾਰ ਲੱਖ ਕਿਲੋਮੀਟਰ ਤੋਂ ਵੱਧ ਚੱਲ ਚੁੱਕੀਆਂ ਹਨ, ਜਿਸ ਕਾਰਣ ਉਨ੍ਹਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸਮੇਂ ਜੁਲਾਈ 2021 ਵਿਚ 21 ਇਨੋਵਾ ਗੱਡੀਆਂ ਖਰੀਦੀਆਂ ਗਈਆਂ ਸਨ। ਉਹ ਵਿਧਾਇਕਾਂ ਤੇ ਸਾਂਸਦਾਂ ਨੂੰ ਅਲਾਟ ਕੀਤੀਆਂ ਗਈਆਂ ਸਨ। ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਸਮੇਂ ਹੀ 2020 ਵਿਚ 17 ਨਵੀਆਂ ਗੱਡੀਆਂ ਖਰੀਦੀਆਂ ਗਈਆਂ ਸਨ।
ਇਹ ਵੀ ਪੜ੍ਹੋ : ਰਾਜਾ ਵੜਿੰਗ ਦੇ ਸਾਹਮਣੇ ਨਵਜੋਤ ਸਿੱਧੂ ਦੀ ਵੰਗਾਰ, ਰੈਲੀ ’ਚ 10 ਹਜ਼ਾਰ ਦਾ ਇਕੱਠ ਕਰਕੇ ਦਿਖਾਓ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8