ਐਕਟਿਵਾ ਸਵਾਰ ਨੌਜਵਾਨਾਂ ਤੋਂ 10 ਕਿਲੋ ਡੋਡੇ, ਚੂਰਾ-ਪੋਸਤ ਬਰਾਮਦ

Friday, Sep 01, 2017 - 06:17 AM (IST)

ਐਕਟਿਵਾ ਸਵਾਰ ਨੌਜਵਾਨਾਂ ਤੋਂ 10 ਕਿਲੋ ਡੋਡੇ, ਚੂਰਾ-ਪੋਸਤ ਬਰਾਮਦ

ਫਗਵਾੜਾ, (ਜਲੋਟਾ)— ਫਗਵਾੜਾ ਪੁਲਸ ਨੇ ਐਕਵਿਟਾ ਸਵਾਰ ਦੋ ਨੌਜਵਾਨਾਂ ਤੋਂ ਪਿੰਡ ਵਜੀਦੋਵਾਲ ਦੇ ਲਾਗੇ ਕੀਤੀ ਗਈ ਨਾਕਾਬੰਦੀ ਦੌਰਾਨ ਕਰੀਬ 10 ਕਿਲੋ ਨਾਜਾਇਜ਼ ਡੋਡੇ, ਚੂਰਾ-ਪੋਸਤ ਬਰਾਮਦ ਕਰਨ ਦੀ ਸੂਚਨਾ ਮਿਲੀ ਹੈ।ਐੱਸ. ਪੀ. ਭੰਡਾਲ ਨੇ 'ਜਗ ਬਾਣੀ' ਨੂੰ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਪਵਨ ਕੁਮਾਰ ਪੁੱਤਰ ਸੋਮਨਾਥ ਵਾਸੀ ਬਿਜਨੌਰ ਥਾਣਾ ਚੱਬੇਵਾਲ ਜ਼ਿਲਾ ਹੁਸ਼ਿਆਰਪੁਰ ਤੇ ਜਰਨੈਲ ਰਾਮ ਪੁੱਤਰ ਬੂਟਾ ਰਾਮ ਵਾਸੀ ਗੁਣਾਚੌਰ ਥਾਣਾ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਹੈ, ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਨੂੰ ਜਲਦ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ। ਇਸ ਮਾਮਲੇ ਦੀ ਜਾਂਚ ਪੁਲਸ ਥਾਣਾ ਸਦਰ ਤੇ ਸੀ. ਆਈ. ਏ. ਸਟਾਫ ਕਰ ਰਿਹਾ ਹੈ।


Related News