10 ਕਰੋੜ ਦੀ ਹੈਰੋਇਨ ਜ਼ਬਤ

Friday, Jun 30, 2017 - 02:42 AM (IST)

10 ਕਰੋੜ ਦੀ ਹੈਰੋਇਨ ਜ਼ਬਤ

ਅੰਮ੍ਰਿਤਸਰ,   (ਨੀਰਜ)- ਪਾਕਿਸਤਾਨੀ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰਦੇ ਹੋਏ ਬੀ. ਐੱਸ. ਐੱਫ. ਨੇ ਇਕ ਵਾਰ ਫਿਰ ਤੋਂ ਬੀ. ਓ. ਪੀ. ਰਿਆਰ ਕੱਕੜ ਵਿਚ 2 ਕਿਲੋ ਹੈਰੋਇਨ ਜ਼ਬਤ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 10 ਕਰੋੜ ਰੁਪਏ ਆਂਕੀ ਜਾ ਰਹੀ ਹੈ। ਇਸ ਖੇਪ ਦੇ ਨਾਲ 20 ਗ੍ਰਾਮ ਅਫੀਮ ਦਾ ਇਕ ਪੈਕੇਟ ਵੀ ਫੜਿਆ ਗਿਆ ਹੈ।  
ਜਾਣਕਾਰੀ ਅਨੁਸਾਰ ਸਰਕੰਡਿਆਂ ਨਾਲ ਚਾਰੇ ਪਾਸੇ ਘਿਰੇ ਇਸ ਇਲਾਕੇ ਵਿਚ ਬੀ. ਐੱਸ. ਐੱਫ. ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰਾਂ ਨੇ ਕਿਸੇ ਖਾਸ ਲੈਂਡਮਾਰਕ ਦੇ ਕੋਲ ਹੈਰੋਇਨ ਦੀ ਇਸ ਖੇਪ ਨੂੰ ਲੁਕਾਇਆ ਹੋਇਆ ਹੈ ਜਿਸ ਦੇ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਅਤੇ ਜ਼ਮੀਨ ਵਿਚ ਦੱਬੀ ਇਸ ਖੇਪ ਨੂੰ ਕੱਢ ਲਿਆ ਗਿਆ ਹਾਲਾਂਕਿ ਇਹ ਮਜ਼ਬੂਤ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਖੇਪ ਨੂੰ ਵੀ ਕਿਸੇ ਨਾ ਕਿਸੇ ਕਿਸਾਨ ਰੂਪੀ ਸਮੱਗਲਰ ਨੇ ਹੀ ਕੱਢਣਾ ਸੀ। ਇਸ ਮਾਮਲੇ ਵਿਚ ਉਨ੍ਹਾਂ ਕਿਸਾਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਇਸ ਇਲਾਕੇ ਵਿਚ ਖੇਤੀ ਕਰਨ ਲਈ ਜਾਂਦੇ ਹਨ ਹਾਲਾਂਕਿ ਇਸ ਸਮੇਂ ਕਣਕ ਦੀ ਫਸਲ ਕੱਟੀ ਜਾ ਚੁੱਕੀ ਹੈ ਅਤੇ ਝੋਨੇ ਦੀ ਫਸਲ ਦੀ ਬਿਜਾਈ ਹੋਈ ਪਈ ਹੈ ਪਰ ਸਰਕੰਡਿਆਂ ਵਾਲੇ ਇਸ ਇਲਾਕੇ ਵਿਚ ਸਮੱਗਲਰ ਸਰਕੰਡਿਆਂ ਦੀ ਆੜ ਲੈ ਲੈਂਦੇ ਹਨ ਅਤੇ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੰਦੇ ਹਨ।


Related News