ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਸਮੇਤ 4 ਤਸਕਰ ਕਾਬੂ

02/23/2018 4:31:22 PM


ਫਿਰੋਜ਼ਪੁਰ (ਕੁਮਾਰ) - ਸਪੈਸ਼ਲ ਟਾਸਕ ਫੋਰਸ ਅੰਮ੍ਰਿਤਸਰ ਦੀ ਪੁਲਸ ਨੇ ਏ. ਆਈ. ਜੀ. ਰਛਪਾਲ ਸਿੰਘ ਦੀ ਅਗਵਾਈ 'ਚ ਫਿਰੋਜ਼ਪੁਰ ਭਾਰਤ-ਪਾਕਿ ਤੋਂ 2 ਕਿਲੋ 50 ਗ੍ਰਾਮ ਹੈਰੋਇਨ ਸਮੇਤ 4 ਤਸਕਰਾਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫੜੀ ਗਈ ਹੈਰੋਇਨ ਦੀ ਕੀਮਤ 10 ਕਰੋੜ ਦੱਸੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ 'ਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਏ. ਆਈ. ਜੀ. ਸਪੈਸ਼ਲ ਟਾਸਕ ਫੋਰਸ ਸਰਹੱਦ ਰੇਂਜ ਅੰਮ੍ਰਿਤਸਰ ਦੇ ਰਛਪਾਲ ਸਿੰਘ ਨੇ ਦੱਸਿਆ ਕਿ ਐੱਸ. ਆਈ. ਛਿੰਦਰਪਾਲ ਨੂੰ ਗੁਪਤ ਸੂਚਨਾ ਮਿਲੀ ਕਿ ਇਨ੍ਹਾਂ ਦੋਸ਼ੀਆਂ ਨੇ ਪਾਕਿ ਤਸਕਰਾਂ ਤੋਂ ਹੈਰੋਇਨ ਮੰਗਵਾਈ ਹੈ। ਇਸ ਸੂਚਨਾ ਦੇ ਆਧਾਰ 'ਤੇ ਡੀ. ਐੱਸ. ਪੀ. ਕ੍ਰਿਪਾਲ ਸਿੰਘ, ਇੰਸਪੈਕਟਰ ਅਰੁਣ ਕੁਮਾਰ ਅਤੇ ਸਬ ਇੰਸਪੈਕਟਰ ਛਿੰਦਰਪਾਲ ਸਿੰਘ ਨੇ ਮਨਜੀਤ ਸਿੰਘ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਦੀ ਪਛਾਣ ਮਨਜੀਤ ਸਿੰਘ ਪੁੱਤਰ ਸਿਕੰਦਰ ਸਿੰਘ, ਸ਼ਰਮਾ ਸਿੰਘ, ਸਤਨਾਮ ਸਿੰਘ ਅਤੇ ਗੁਲਸ਼ਨ ਸਿੰਘ ਪੁੱਤਰ ਲੱਖਾ ਸਿੰਘ ਦੇ ਨਾਮ ਤੋਂ ਹੋਈ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਪਾਕਿ ਤੋਂ ਹੈਰੋਇਨ ਮੰਗਵਾਉਦੇ ਹਨ, ਜਿਸ ਨੂੰ ਉਹ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ ਅਤੇ ਤਰਨਤਾਰਨ ਆਦਿ 'ਚ ਸਪਲਾਈ ਕਰਦੇ ਹਨ। ਐੱਸ. ਟੀ. ਐੱਫ. ਅੰਮ੍ਰਿਤਸਰ ਵੱਲੋਂ ਪੁੱਛਗਿੱਛ ਕਰਨ ਨੇ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿ ਤੋਂ ਹੈਰੋਇਨ ਮੰਗਵਾ ਕੇ ਬੀ. ਓ. ਪੀ. ਜਲੋਕੇ ਦੇ ਇਲਾਕੇ ਦੇ ਖੇਤਾਂ 'ਚ ਦਬਾ ਕੇ ਰੱਖੀ ਹੋਈ ਹੈ। ਉਨ੍ਹਾਂ ਨੇ ਖੁਦ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੀ ਬੀ. ਓ. ਪੀ. ਜਲੋਕੇ ਦੇ ਇਲਾਕੇ 'ਚ ਦਬਾ ਕੇ ਰੱਖੀ 2 ਕਿਲੋ 50 ਗ੍ਰਾਮ ਦੀ ਹੈਰੋਇਨ ਨੂੰ ਬੀ. ਐੱਸ. ਐੱਫ ਦੀ ਮਦਦ ਨਾਲ ਬਰਾਮਦ ਕਰ ਲਿਆ। 


Related News