ਬਹੁ-ਚਰਚਿਤ ਮਲਸੀਆਂ ਗੋਲ਼ੀ ਕਾਂਡ: ਹੁਣ ਤੱਕ ਦੋਹਾਂ ਧਿਰਾਂ ਦੇ 10 ਦੋਸ਼ੀ ਗ੍ਰਿਫ਼ਤਾਰ, ਕੁਝ ਦੇ ਵਿਦੇਸ਼ ਭੱਜਣ ਦੀ ਚਰਚਾ

Friday, Mar 10, 2023 - 08:44 PM (IST)

ਬਹੁ-ਚਰਚਿਤ ਮਲਸੀਆਂ ਗੋਲ਼ੀ ਕਾਂਡ: ਹੁਣ ਤੱਕ ਦੋਹਾਂ ਧਿਰਾਂ ਦੇ 10 ਦੋਸ਼ੀ ਗ੍ਰਿਫ਼ਤਾਰ, ਕੁਝ ਦੇ ਵਿਦੇਸ਼ ਭੱਜਣ ਦੀ ਚਰਚਾ

ਮਲਸੀਆਂ (ਅਰਸ਼ਦੀਪ, ਤ੍ਰੇਹਨ) : ਮਲਸੀਆਂ ਵਿਖੇ ਨਗਰ ਕੀਰਤਨ ਦੌਰਾਨ 4 ਜਨਵਰੀ ਨੂੰ 2 ਧਿਰਾਂ 'ਚ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ ਦੇ 10 ਦੋਸ਼ੀਆਂ ਨੂੰ ਹੁਣ ਤੱਕ ਪੁਲਸ ਗ੍ਰਿਫ਼ਤਾਰ ਕਰਨ 'ਚ ਸਫਲ ਰਹੀ ਹੈ, ਜਿਨ੍ਹਾਂ 'ਚ ਇਕ ਧਿਰ ਦੇ 4 ਅਤੇ ਦੂਜੀ ਧਿਰ ਦੇ 6 ਦੋਸ਼ੀ ਸ਼ਾਮਲ ਹਨ। ਦੋਹਾਂ ਧਿਰਾਂ ਦੇ 9 ਦੋਸ਼ੀ ਅਤੇ ਕੁਝ ਅਣਪਛਾਤੇ ਅਜੇ ਵੀ ਫਰਾਰ ਹਨ। ਇੱਥੇ ਇਹ ਵਰਣਨਯੋਗ ਹੈ ਕਿ ਉਕਤ ਗੋਲ਼ੀਕਾਂਡ 'ਚ ਦੋਹਾਂ ਧਿਰਾਂ ਦੇ 4 ਨੌਜਵਾਨ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਏ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਇਸ ਸਬੰਧੀ ਐੱਸਐੱਚਓ ਸ਼ਾਹਕੋਟ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਹੁਣ ਤੱਕ ਗ੍ਰਿਫ਼ਤਾਰ ਕੀਤੇ ਦੋਸ਼ੀਆਂ 'ਚ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਫਕਰੂਵਾਲ, ਅਸ਼ਮਨਦੀਪ ਸਿੰਘ ਉਰਫ ਅਸ਼ਮਨ ਪੁੱਤਰ ਬਲਦੇਵ ਵਾਸੀ ਪਿੰਡ ਨਿਹਾਲੂਵਾਲ, ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਮਲਕੀਤ ਸਿੰਘ ਵਾਸੀ ਪੱਤੀ ਲਕਸੀਆਂ (ਮਲਸੀਆਂ), ਸੁਰਜੀਤ ਸਿੰਘ ਵਿਰਕ ਉਰਫ ਬਾਬਾ ਪੁੱਤਰ ਹਰਜਿੰਦਰ ਸਿੰਘ ਵਿਰਕ ਵਾਸੀ ਦਾਨੇਵਾਲ, ਇੰਦਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਢੰਡੋਵਾਲ, ਹਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਰੇਸ਼ਮ ਸਿੰਘ ਵਾਸੀ ਸ਼ਾਲਾ ਨਗਰ (ਮਲਸੀਆਂ), ਰਾਜਬੀਰ ਸਿੰਘ ਉਰਫ ਰਾਜਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੱਤੀ ਸ਼ਾਲਾ ਨਗਰ ਮਲਸੀਆਂ, ਰਾਜਵਿੰਦਰ ਸਿੰਘ ਉਰਫ ਇੰਦਾ ਪੁੱਤਰ ਬਲਕਾਰ ਸਿੰਘ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ, ਬਲਜਿੰਦਰ ਸਿੰਘ ਉਰਫ ਜਸ਼ਨ ਪੁੱਤਰ ਅਜੈਬ ਸਿੰਘ ਵਾਸੀ ਤਲਵੰਡੀ ਬੂਟੀਆਂ, ਵਿਨੋਦ ਕੁਮਾਰ ਉਰਫ ਮੋਟਾ ਪੁੱਤਰ ਪੱਪੂ ਵਾਸੀ ਸ਼ਾਹਕੋਟ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਦਾ ਬਜਟ ਵੱਧ ਰਹੇ ਸ਼ਹਿਰੀਕਰਨ ਦੀਆਂ ਲੋੜਾਂ ਦੀ ਪੂਰਤੀ 'ਚ ਹੋਵੇਗਾ ਸਹਾਈ : ਅਮਨ ਅਰੋੜਾ

ਉਨ੍ਹਾਂ ਦੱਸਿਆ ਕਿ ਹੁਣ ਤੱਕ 9 ਦੋਸ਼ੀ ਫਰਾਰ ਹਨ, ਜਦ ਕਿ ਕੁਝ ਅਣਪਛਾਤਿਆਂ ਦੀ ਪਛਾਣ ਹੋਣੀ ਅਜੇ ਬਾਕੀ ਹੈ। ਕੁਲ 19 ਦੋਸ਼ੀਆਂ 'ਚੋਂ 5 ਨੂੰ 'ਏ' ਕੈਟਾਗਰੀ, ਜਦ ਕਿ 14 ਨੂੰ 'ਬੀ' ਕੈਟਾਗਰੀ 'ਚ ਰੱਖਿਆ ਗਿਆ ਹੈ। ਦੋਸ਼ੀਆਂ ਕੋਲੋਂ ਤਿੰਨ 32 ਬੋਰ ਨਾਜਾਇਜ਼ ਪਿਸਟਲ, 7 ਜ਼ਿੰਦਾ ਕਾਰਤੂਸ ਅਤੇ 18 ਖੋਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇਕ ਟਕੂਆ, ਇਕ ਕਰੋਲਾ ਕਾਰ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। ਫਰਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਅਤੇ ਅਦਾਲਤ 'ਚ ਭਗੌੜਾ ਕਰਾਰ ਦਿੱਤੇ ਜਾਣ ਦੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਫਰਾਰ ਦੋਸ਼ੀਆਂ ਲਈ ਐੱਲਓਸੀ ਵੀ ਜਾਰੀ ਕੀਤੀ ਜਾ ਚੁੱਕੀ ਹੈ।

ਕੁਝ ਦੋਸ਼ੀਆਂ ਦੇ ਵਿਦੇਸ਼ ਭੱਜਣ ਦੀ ਚਰਚਾ: ਇਲਾਕੇ 'ਚ ਇਹ ਵੀ ਚਰਚਾ ਹੈ ਕਿ ਮਲਸੀਆਂ ਗੋਲ਼ੀਕਾਂਡ ਦੇ ਕੁਝ ਦੋਸ਼ੀ ਪੁਲਸ ਕਾਰਵਾਈ ਤੋਂ ਬਚਣ ਲਈ ਵਿਦੇਸ਼ ਭੱਜ ਗਏ ਹਨ ਜਾਂ ਵਿਦੇਸ਼ ਭੱਜਣ ਦੀ ਫਰਾਕ 'ਚ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News