ਨਸ਼ੀਲੀਆਂ ਗੋਲੀਆਂ ਸਮੇਤ 1 ਨੌਜਵਾਨ ਕਾਬੂ
Monday, Dec 04, 2017 - 06:24 AM (IST)
ਫਗਵਾੜਾ, (ਜਲੋਟਾ)- ਪੁਲਸ ਥਾਣਾ ਸਦਰ ਦੀ ਟੀਮ ਨੇ ਨਾਜਾਇਜ਼ ਨਸ਼ੀਲੀਆਂ ਗੋਲੀਆਂ ਸਣੇ ਇਕ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਦੋਸ਼ੀ ਦੀ ਪਛਾਣ ਬਹਾਦਰ ਸਿੰਘ ਉਰਫ ਬਹਾਦੁਰ ਪੁੱਤਰ ਪ੍ਰੀਤਮ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਟਿੱਬੀ ਦੇ ਖਿਲਾਫ ਪੁਲਸ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
