ਕਾਰ-ਮੋਟਰਸਾਈਕਲ ਦੀ ਟੱਕਰ ''ਚ ਇਕ ਦੀ ਮੌਤ, ਦੋ ਜ਼ਖਮੀ

06/20/2017 2:39:58 AM

ਮੁੱਲਾਂਪੁਰ ਦਾਖਾ(ਸੰਜੀਵ)-ਬੀਤੀ ਰਾਤ 10 ਵਜੇ ਦੇ ਕਰੀਬ ਲੁਧਿਆਣਾ ਫਿਰੋਜ਼ਪੁਰ ਨੈਸ਼ਨਲ ਹਾਈਵੇ 'ਤੇ ਪਿੰਡ ਗਹੌਰ ਨੇੜੇ ਇਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ 3 ਵਿਅਕਤੀਆਂ 'ਚੋਂ ਇਕ ਦੀ ਮੌਤ ਤੇ ਦੋ ਜ਼ਖਮੀ ਹੋ ਗਏ। ਥਾਣਾ ਦਾਖਾ ਦੀ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀ. ਐੱਸ. ਪੀ. ਜਸਮੀਤ ਸਿੰਘ ਅਤੇ ਇੰਸ. ਜਸਵੀਰ ਸਿੰਘ ਮੌਕੇ 'ਤੇ ਪੁਹੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੈਨੇਜਰ ਸ਼ਰਮਾ ਪੁੱਤਰ ਮੱਲ ਸ਼ਰਮਾ ਆਪਣੇ ਦੋ ਸਾਥੀਆਂ ਰਾਮ ਮਿਲਨ ਪੁੱਤਰ ਘੋਲਾ ਰਾਮ, ਸੁਖਦੇਵ ਸਾਰੇ ਵਾਸੀ ਜਗਰਾਓਂ ਜੋ ਕਿ ਦੇਵਤਵਾਲ ਵਿਖੇ ਲੇਬਰ ਦਾ ਕੰਮ ਕਰਦੇ ਹਨ, ਬੀਤੀ ਰਾਤ ਆਪਣੇ ਮੋਟਰਸਾਈਕਲ 'ਤੇ ਦੇਵਤਵਾਲ ਤੋਂ ਕੰਮ ਖਤਮ ਕਰ ਕੇ ਘਰ ਵਾਪਸ ਜਾ ਰਹੇ ਸਨ ਅਤੇ ਜਦੋਂ ਉਹ ਲਿੰਕ ਰੋਡ ਗਹੌਰ ਤੋਂ ਲੁਧਿਆਣਾ ਰੋਡ 'ਤੇ ਪਹੁੰਚੇ ਤਾਂ ਜਗਰਾਓਂ ਸਾਈਡ ਤੋਂ ਆ ਰਹੀ ਰਿਟਜ਼ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਤਿੰਨੇ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ ਅਤੇ ਮੈਨੇਜਰ ਸ਼ਰਮਾ ਨੂੰ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਮੈਨੇਜਰ ਸ਼ਰਮਾ ਦੀ ਮੌਤ ਹੋ ਗਈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦਾਖਾ ਪੁਲਸ ਨੇ ਰਾਮ ਮਿਲਨ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।


Related News