ਸੜਕ ਹਾਦਸੇ 'ਚ 1 ਦੀ ਮੌਤ
Saturday, Nov 25, 2017 - 02:44 AM (IST)

ਬਲਾਚੌਰ, (ਬੈਂਸ/ਬ੍ਰਹਮਪੁਰੀ)- ਅੱਜ ਬਲਾਚੌਰ-ਨਵਾਂਸ਼ਹਿਰ ਰਸਤੇ 'ਤੇ ਪਿੰਡ ਗੜ੍ਹੀ ਕਾਨੂੰਨਗੋ 'ਚ ਪਰਮਜੀਤ ਹਸਪਤਾਲ ਨੇੜੇ ਇਕ ਸਾਈਕਲ ਸਵਾਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮ ਕਿਸ਼ਨ (50) ਪੁੱਤਰ ਮੁਨਸ਼ੀ ਰਾਮ ਵਾਸੀ ਭੱਦੀ ਰੋਡ ਬਲਾਚੌਰ ਵਜੋਂ ਹੋਈ ਹੈ, ਜੋ ਸੂਤਰਾਂ ਅਨੁਸਾਰ ਕਿਸੇ ਵਿਆਹ ਸਮਾਗਮ ਤੋਂ ਘਰ ਆ ਰਿਹਾ ਸੀ।
ਹਾਦਸੇ ਦਾ ਕਾਰਨ ਬਣੀ ਕਾਰ ਨੂੰ ਵੀ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ, ਜਿਸ ਨੂੰ ਹਰਸਿਮਰਨਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੰਡੋਰਾ ਮੁਹੱਲਾ ਨਵਾਂਸ਼ਹਿਰ ਚਲਾ ਰਿਹਾ ਸੀ, ਜੋ ਨਵਾਂਸ਼ਹਿਰ ਤੋਂ ਬਾਰਸਤਾ ਬਲਾਚੌਰ ਹੁੰਦਾ ਹੋਇਆ ਨੂਰਪੁਰਬੇਦੀ ਜਾ ਰਿਹਾ ਸੀ। ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਸਰਬਜੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਲਾਸ਼ ਸਰਕਾਰੀ ਹਸਪਤਾਲ 'ਚ ਰਖਵਾ ਦਿੱਤੀ ਗਈ ਹੈ।