ਸੜਕ ਹਾਦਸੇ ''ਚ 1 ਦੀ ਮੌਤ
Tuesday, Oct 03, 2017 - 04:23 AM (IST)

ਕੋਟਕਪੂਰਾ, (ਨਰਿੰਦਰ, ਭਾਵਿਤ)- ਪਿੰਡ ਚੰਦਬਾਜਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਪ੍ਰਵੇਸ਼ ਨਾਥ ਪੁੱਤਰ ਹੀਰਾ ਲਾਲ ਵਾਸੀ ਫਰੀਦਕੋਟ ਆਪਣੀ ਪਤਨੀ ਸੁਨੱਖੀ ਦੇਵੀ ਅਤੇ ਬਜ਼ੁਰਗ ਮੱਖਣ ਨਾਥ ਨਾਲ ਆਪਣੇ ਮੋਟਰਸਾਈਕਲ 'ਤੇ ਮੁੱਦਕੀ ਤੋਂ ਫਰੀਦਕੋਟ ਆ ਰਿਹਾ ਸੀ। ਇਸ ਦੌਰਾਨ ਫਰੀਦਕੋਟ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ, ਜਿਸ ਨੂੰ ਕਮਲਦੀਪ ਸਿੰਘ ਵਾਸੀ ਘੁੱਦੂਵਾਲਾ ਚਲਾ ਰਿਹਾ ਸੀ, ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਪ੍ਰਵੇਸ਼ ਨਾਥ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸੁਨੱਖੀ ਦੇਵੀ ਤੇ ਮੱਖਣ ਲਾਲ ਗੰਭੀਰ ਜ਼ਖ਼ਮੀ ਹੋ ਗਏ।
ਪੁਲਸ ਨੇ ਸੋਹਣ ਨਾਥ ਵਾਸੀ ਫਰੀਦਕੋਟ ਦੇ ਬਿਆਨਾਂ 'ਤੇ ਕਾਰ ਚਾਲਕ ਕਮਲਦੀਪ ਸਿੰਘ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਚੌਕੀ ਕਲੇਰ ਦੇ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਹਾਦਸਾਗ੍ਰਸਤ ਕਾਰ ਤੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।