ਕਹਿਰ ਦੀ ਗਰਮੀ ਨੇ ਲਈ 1 ਜਾਨ

Tuesday, Jun 04, 2019 - 07:11 PM (IST)

ਕਹਿਰ ਦੀ ਗਰਮੀ ਨੇ ਲਈ 1 ਜਾਨ

ਕੋਟਕਪੂਰਾ, (ਨਰਿੰਦਰ)-ਰੇਲਵੇ ਦੇ ਇਲਾਕੇ ’ਚ ਰਾਮਬਾਗ ਨੇਡ਼ੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਰੇਵਲੇ ਪੁਲਸ ਵੱਲੋਂ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਮੌਤ ਜ਼ਿਆਦਾ ਗਰਮੀ ਕਾਰਣ ਹੋਈ ਹੈ। ਇਸ ਬਾਰੇ ਜੀ. ਆਰ. ਪੀ. ਚੌਕੀ ਦੇ ਇੰਚਾਰਜ ਏ. ਐੱਸ. ਆਈ. ਰਜਿੰਦਰ ਸਿੰਘ ਮਰਾਡ਼੍ਹ ਨੂੰ ਰਾਤ 8:00 ਵਜੇ ਦੇ ਕਰੀਬ ਰੇਲਵੇ ਦੇ ਖੇਤਰ ’ਚ ਕਿਲੋਮੀਟਰ ਨੰਬਰ 338/5 ਚੌਂਪਡ਼ਿਆਂ ਵਾਲੇ ਬਾਗ ਨਜ਼ਦੀਕ ਰੇਲਵੇ ਲਾਈਨਾਂ ਦੇ ਇਕ ਪਾਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੋਣ ਬਾਰੇ ਸੂਚਨਾ ਮਿਲੀ। ਇਸ ’ਤੇ ਉਹ ਪੁਲਸ ਪਾਰਟੀ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕੀਤੀ।

ਏ. ਐੱਸ. ਆਈ. ਰਜਿੰਦਰ ਸਿੰਘ ਮਰਾਡ਼੍ਹ ਨੇ ਦੱਸਿਆ ਕਿ ਇਸ 40 ਕੁ ਸਾਲਾਂ ਦੇ ਨਾਮਾਲੂਮ ਵਿਅਕਤੀ ਦੇ ਪੀਲੇ ਰੰਗ ਦੀ ਡੱਬੀਆਂ ਵਾਲੀ ਸ਼ਰਟ ਅਤੇ ਲਾਲ ਰੰਗ ਦੀ ਨਿੱਕਰ ਪਈ ਹੋਈ ਹੈ ਅਤੇ ਉਸ ਦੀ ਜੇਬ ’ਚੋਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਦੀ ਟਿਕਟ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਮੌਤ ਜ਼ਿਆਦਾ ਗਰਮੀ ਕਾਰਣ ਹੋਈ ਲੱਗਦੀ ਹੈ। ਪਛਾਣ ਲਈ ਲਾਸ਼ ਨੂੰ 72 ਘੰਟਿਆਂ ਵਾਸਤੇ ਸਿਵਲ ਹਸਪਤਾਲ, ਕੋਟਕਪੂਰਾ ਦੀ ਮੋਰਚਰੀ ’ਚ ਰੱਖ ਦਿੱਤਾ ਗਿਆ ਹੈ।


author

DILSHER

Content Editor

Related News