ਇਕ ਕਰੋੜ ਦੀ ਪੁਰਾਣੀ ਕਰੰਸੀ ਤੇ ਹਥਿਆਰਾਂ ਸਣੇ 3 ਗ੍ਰਿਫਤਾਰ
Tuesday, Mar 19, 2019 - 09:45 PM (IST)

ਪਟਿਆਲਾ : ਪਟਿਆਲਾ ਪੁਲਸ ਵਲੋਂ ਹਲਕਾ ਰਾਜਪੁਰਾ 'ਚ ਨਾਕੇ ਦੌਰਾਨ ਇਕ ਗੱਡੀ 'ਚੋਂ ਇਕ ਕਰੋੜ ਰੁਪਏ ਦੀ ਪੁਰਾਣੀ ਇੰਡੀਅਨ ਕਰੰਸੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਟਿਆਲਾ ਪੁਲਸ ਵਲੋਂ ਰਾਜਪੁਰਾ 'ਚ ਨਾਕਾ ਲਗਾਇਆ ਹੋਇਆ ਸੀ, ਜਿਸ ਦੌਰਾਨ ਇਕ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਜਦ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਇਕ ਕਰੋੜ ਰੁਪਏ ਦੀ ਪੁਰਾਣੀ ਇੰਡੀਅਨ ਕਰੰਸੀ ਤੇ ਡੇਢ ਲੱਖ ਦੇ ਕਰੀਬ ਨਵੀਂ ਕਰੰਸੀ ਬਰਾਮਦ ਕੀਤੀ ਗਈ। ਇਸ ਤੋਂ ਪੁਲਸ ਨੇ ਇਕ ਪਿਸਟਲ ਸਮੇਤ 10 ਜ਼ਿੰਦਾ ਕਾਰਤੂਸ ਵੀ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ। ਪਟਿਆਲਾ ਪੁਲਸ ਵਲੋਂ ਇਸ ਮਾਮਲੇ 'ਚ ਕੇਸ ਦਰਜ ਕਰ ਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।