35 ਗ੍ਰਾਮ ਗਾਂਜਾ ਸਣੇ 1 ਅੜਿੱਕੇ
Tuesday, Sep 12, 2017 - 06:45 AM (IST)
ਫਗਵਾੜਾ, (ਜਲੋਟਾ)— ਫਗਵਾੜਾ ਸਿਟੀ ਪੁਲਸ ਵਲੋਂ ਨਾਜਾਇਜ਼ ਗਾਂਜੇ ਸਣੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਐੱਸ. ਐੱਚ. ਓ. ਸਿਟੀ ਭਾਰਤ ਮਸੀਹ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ, ਜਿਸ ਦੀ ਪਛਾਣ ਅਜੇ ਕੁਮਾਰ ਪੁੱਤਰ ਕੈਲਾਸ਼ ਭਗਤ ਵਾਸੀ ਬਿਹਾਰ ਹਾਲ ਵਾਸੀ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਦੇ ਰੂਪ ਵਿਚ ਹੋਈ ਹੈ, ਤੋਂ 35 ਗ੍ਰਾਮ ਨਾਜਾਇਜ਼ ਗਾਂਜਾ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
