ਨਰਸਰੀ ਤੋਂ 8ਵੀਂ ਤੱਕ ਦੇ ਬੱਚਿਆਂ ’ਚ ਪੜ੍ਹਨ ਦੀ ਆਦਤ ਵਿਕਸਤ ਕਰੇਗਾ ‘ਰੀਡਿੰਗ ਐਪ’

03/08/2023 6:52:44 PM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਸਕੂਲਾਂ ਦੇ ਬੱਚੇ ਹੁਣ ਕਹਾਣੀਆਂ ਅਤੇ ਬਾਲ ਸਾਹਿਤਯ ਨੂੰ ਰਚਨਾਤਮਕ ਅਤੇ ਆਡੀਓ ਵੀਡੀਓ ਰਾਹੀਂ ਜਾਣ ਸਕਣਗੇ ਕਿਉਂਕਿ ਸੀ. ਬੀ. ਐੱਸ. ਈ. ਨੇ ਬੱਚਿਆਂ ਵਿਚ ਪੜ੍ਹਨ ਦੀ ਆਦਤ ਨੂੰ ਵਿਕਸਤ ਕਰਨ ਲਈ ਰੀਡਿੰਗ ਐਪ ਲਾਂਚ ਕੀਤਾ ਹੈ। ਇਸ ਨਾਲ ਬੱਚਿਆਂ, ਅਧਿਆਪਕਾਂ ਅਤੇ ਸਕੂਲਾਂ ਦੀ ਇਕ ਡਿਜੀਟਲ ਲਾਈਬਰੇਰੀ ਤੱਕ ਪਹੁੰਚ ਹੋਵੇਗੀ। ਇਸ ’ਚ ਬੱਚਿਆਂ ਨੂੰ ਆਡੀਓ ਵੀਡੀਓ ਰੂਪ ਵਿਚ ਪੁਸਤਕਾਂ ਵੀ ਮੁਹੱਈਆ ਹੋਣਗੀਆਂ। ਸੀ. ਬੀ. ਐੱਸ. ਈ. ਦੇ ਅਨੁਸਾਰ ਰਾਸ਼ਟਰੀ ਸਿਖਿਆ ਨੀਤੀ (ਐੱਨ. ਈ. ਪੀ.) 2020 ਲਾਈਬਰੇਰੀ ਦੇ ਮਹੱਤਵ ਅਤੇ ਦੇਸ਼ਭਰ ਵਿਚ ਪੜ੍ਹਨ ਦੀ ਸੰਸਕ੍ਰਿਤੀ ਬਣਾਉਣ ਦੇ ਲਈ ਗੁਣਵਤਾਪੂਰਨ ਬਾਲ ਸਾਹਿਤਯ ਮੁਹੱਈਆ ਕਰਵਾਉਣ ਦੀ ਸਿਫਾਰਿਸ਼ ਕਰਦੀ ਹੈ। ਬੋਰਡ ਨੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਅਤੇ ਪੜ੍ਹਨ ਦੇ ਅਨੰਦ ਨੂੰ ਉਤਸ਼ਾਹਿਤ ਕਰਨ ਲਈ 2021 ਵਿਚ ਰੀਡਿੰਗ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ : ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੀਮੋ, ਹਾਈ ਕੋਰਟ ਦੇ ਜੱਜ ਤੋਂ ਸ਼ਰਾਬ ਨੀਤੀ ਦੀ ਜਾਂਚ ਕਰਵਾਉਣ ਦਾ ਕੀਤੀ ਬੇਨਤੀ

ਜਿਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੱਡੇ ਪੈਮਾਨੇ ’ਤੇ ਅੰਗਰੇਜ਼ੀ ਅਤੇ ਹਿੰਦੀ ਦੀ ਕਹਾਣੀ ਦੀਆਂ ਕਿਤਾਬਾਂ ਪੜ੍ਹਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ। ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਹਣ ਇਸ ਪੜ੍ਹਨ ਦੀ ਆਦਤ ਨੂੰ ਹੋਰ ਉਤਸ਼ਾਹਿਤ ਕਰਨ ਲਈ ਬੋਰਡ ਰੀਡਿੰਗ ਐਪ ਮੁਹੱਈਆ ਕਰਵਾ ਰਿਹਾ ਹੈ। ਇਸ ਵਿਚ ਨਰਸਰੀ ਤੋਂ 8ਵੀਂ ਕਲਾਸ ਤੱਕ ਲਈ ਵਿਦਿਆਰਥੀਆਂ ਲਈ ਪਾਠ ਸਮੱਗਰੀ ਸ਼ਾਮਲ ਹੈ। ਇਸ ਦੀ ਸਹਾਇਤਾ ਨਾਲ ਬੱਚਿਆਂ ਵਿਚ ਨਾ ਕੇਵਲ ਰਚਨਾਤਮਕ ਸਗੋਂ ਉਚ ਪੱਧਰ ਦੇ ਕੌਸ਼ਲ ਨੂੰ ਵਿਕਸਤ ਕਰਨ ਵਿਚ ਵੀ ਮੱਦਦ ਮਿਲੇਗੀ। ਉਥੇ ਬਚਿਆਂ ਦੀ ਪੜ੍ਹਨ ਦੀ ਆਦਤ ਅਤੇ ਸ਼ਬਦਾਵਲੀ ਵਧੇਗੀ। ਉਹ ਕਹਾਣੀਆਂ ਅਤੇ ਆਪਣੈ ਜੀਵਨ ਵਿਚ ਸਬੰਧ ਬਣਾ ਕੇ ਨਵੇਂ ਵਿਚਾਰਾਂ ਤੋਂ ਜਾਣੂ ਹੋਣਗੇ। ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਵਿਚ ਵੀ ਮੱਦਦ ਮਿਲੇਗੀ।

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਘਰ ''ਚ ਪੁਆਏ ਵੈਣ, 28 ਸਾਲਾ ਨੌਜਵਾਨ ਦੀ ਹੋਈ ਦਰਦਨਾਕ ਮੌਤ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News