ਵਿਧਾਨ ਸਭਾ ਹਲਕਾ ਸਨੌਰ ਸੀਟ ਦਾ ਇਤਿਹਾਸ

01/09/2017 12:40:33 PM

ਪਟਿਆਲਾ— ਬੇਸ਼ੱਕ ਸਨੌਰ ਸੀਟ ਸ਼ੁੱਧ ਪੇਂਡੂ ਹਲਕਾ ਹੈ ਪਰ ਇਥੇ ਹਮੇਸ਼ਾ ਹੀ ਕਾਂਗਰਸ ਭਾਰੀ ਰਹੀ ਹੈ। ਸਾਲ 1977 ਤੋਂ ਲੈ ਕੇ ਹੁਣ ਤੱਕ ਕਾਂਗਰਸ ਨੇ ਲਾਲ ਸਿੰਘ ਨੂੰ ਹੀ ਆਪਣਾ ਉਮੀਦਵਾਰ ਬਣਾਇਆ ਹੈ। ਆਪਣੀਆਂ 8 ਚੋਣਾਂ ਦੌਰਾਨ ਲਾਲ ਸਿੰਘ 6 ਚੋਣਾਂ ਜਿੱਤ ਕੇ ਵਿਧਾਇਕ ਬਣੇ ਜਦਕਿ ਅਕਾਲੀ ਦਲ ਦੋ ਵਾਰ ਹੀ ਇਹ ਸੀਟ ਜਿੱਤ ਸਕੀ ਹੈ।
 
ਕੁੱਲ ਵੋਟਰ- 1,98,294 
ਪੁਰਸ਼- 10,4,633 
ਮਹਿਲਾ-93,661 
 
ਜਾਤੀ ਸਮੀਕਰਨ
ਇਸ ਹਲਕੇ ਦੇ ਸਿੱਖ ਵੋਟਰ ਹੀ ਉਮੀਦਵਾਰ ਦੀ ਕਿਸਮਤ ਦਾ ਫੈਸਲਾ ਕਰਦੇ ਹਨ। ਹਲਕੇ ''ਚ 61.74 ਫੀਸਦੀ ਸਿੱਖ ਆਬਾਦੀ ਹੈ। ਸਨੌਰ ਦਾ ਹੁਣ ਤੱਕ ਦਾ ਇਤਿਹਾਸ ਦੱਸਦਾ ਹੈ ਕਿ ਇਥੋਂ ਦੇ ਲੋਕ ਕਾਂਗਰਸ ਦੇ ਹੱਕ ''ਚ ਹੀ ਖੜ੍ਹਦੇ ਰਹਿੰਦੇ ਹਨ। ਇਹ ਹੀ ਕਾਰਨ ਹੈ ਕਿ ਲਾਲ ਸਿੰਘ 6 ਵਾਰ ਚੋਣਾਂ ਜਿੱਤ ਚੁੱਕੇ ਹਨ। ਇਲਾਕੇ ''ਚ ਕੰਬੋਜ਼ ਬਿਰਾਦਰੀ ਦੀ ਵੀ ਕਾਫੀ ਪਕੜ ਹੈ। ਲਾਲ ਸਿੰਘ ਪਿੱਛੜੀ ਜਾਤੀ ਦੇ ਨਾਲ ਸੰਬੰਧਤ ਕੰਬੋਜ਼ ਭਾਈਚਾਰੇ ''ਚੋਂ ਹੀ ਹਨ, ਜਿਸ ਕਾਰਨ ਇਸ ਭਾਈਚਾਰੇ ਨੂੰ ਉਨ੍ਹਾਂ ਦੀ ਕਾਫੀ ਸਪੋਟ ਮਿਲਦੀ ਹੈ। 
 
2014 ਲੋਕਸਭਾ ਚੋਣਾਂ ਦੌਰਾਨ ਇਹ ਰਹੀ ਸਥਿਤੀ 
ਆਮ ਆਦਮੀ ਪਾਰਟੀ ਦੇ ਡਾ. ਗਾਂਧੀ-  48867 
ਅਕਾਲੀ ਦਲ ਦੇ ਦੀਪਇੰਦਰ ਸਿੰਘ- 41694
ਕਾਂਗਰਸ ਦੀ ਪਰਨੀਤ ਕੌਰ- 41008

Related News