ਵਿਧਾਨ ਸਭਾ ਹਲਕਾ ਬਰਨਾਲਾ ਤੋਂ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਰਿਪੋਰਟ ਕਾਰਡ

12/16/2016 2:34:29 PM

ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਯਤਨਾਂ ਸਦਕਾ ਬਰਨਾਲਾ ਨੂੰ ਜ਼ਿਲੇ ਦਾ ਦਰਜਾ ਦਿਵਾਇਆ। ਇਸ ਤੋਂ ਬਾਅਦ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦੇ ਕੰਮ ਨੂੰ ਦੇਖਦਿਆਂ ਉਨ੍ਹਾਂ ਨੂੰ ਜਿੱਤ ਦਿਵਾਈ ਅਤੇ 2012 ਵਿਚ ਵੀ ਉਹ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਵਿਧਾਇਕ ਬਣੇ ਪਰ ਦੋਵੇਂ ਵਾਰ ਸਰਕਾਰ ਅਕਾਲੀਆਂ ਦੀ ਆ ਗਈ, ਜਿਸ ਕਾਰਨ ਉਹ ਇਲਾਕੇ ''ਚ ਜ਼ਿਆਦਾ ਕੰਮ ਨਹੀਂ ਕਰਵਾ ਸਕੇ। ਫਿਰ ਵੀ ਉਨ੍ਹਾਂ ਆਪਣੇ ਤੌਰ ''ਤੇ ਕਈ ਕੰਮ ਕਰਵਾਏ ਹਨ ਪਰ ਅਕਾਲੀਆਂ ਨੇ ਆਪਣੀ ਸਰਕਾਰ ਹੁੰਦੇ ਹੋਏ ਵੀ ਬਰਨਾਲਾ ਵਿਧਾਨ ਸਭਾ ਹਲਕੇ ''ਚ ਕੁਝ ਵੀ ਨਹੀਂ ਕੀਤਾ। ਤਕਰੀਬਨ ਡੇਢ ਦਰਜਨ ਦਫਤਰ ਬਰਨਾਲਾ ਜ਼ਿਲੇ ''ਚ ਨਹੀਂ ਆਏ। ਸ਼ਹਿਰ ਦਾ ਬੁਰਾ ਹਾਲ ਹੈ। ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ।

ਦਾਅਵਿਆਂ ਦੀ ਹਕੀਕਤ
10 ਸਾਲਾਂ ਤੋਂ ਸ਼ਹਿਰ ਟ੍ਰੈਫਿਕ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਅਜੇ ਤਕ ਇਸ ਤੋਂ ਨਿਜਾਤ ਨਹੀਂ ਮਿਲ ਸਕੀ। ਸ਼ਹਿਰ ਦੇ ਇਕਾ ਦੁੱਕਾ ਬੈਂਕਾ ਕੋਲ ਹੀ ਪਾਰਕਿੰਗ ਦੀ ਵਿਵਸਥਾ ਹੈ ਤੇ ਕਿਸੇ ਸ਼ਾਪਿੰਗ ਮਾਲ ਕੋਲ ਵੀ ਪਾਰਕਿੰਗ ਦੀ ਵਿਵਸਥਾ ਨਹੀਂ ਹੈ, ਜੋ ਟ੍ਰੈਫਿਕ ਸਮੱਸਿਆ ਵਿਚ ਅੱਗ ਵਿਚ ਘਿਓ ਪਾਉਣ ਦਾ ਕੰਮ ਕਰ ਰਹੀ ਹੈ। ਸੀਵਰੇਜ ਦਾ ਕੰਮ ਸ਼ਹਿਰ ਵਿਚ ਸ਼ੁਰੂ ਹੋ ਗਿਆ ਹੈ ਪਰ ਸੀਵਰੇਜ ਪਾਉਣ ਤੋਂ ਬਾਅਦ ਸੜਕਾਂ ਨਾ ਬਣਨ ਨਾਲ ਲੋਕ ਦੁਖੀ ਹਨ। ਸਰਕਾਰੀ ਸਟੇਡੀਅਮ, ਪਾਰਕ ਦਾ ਨਿਰਮਾਣ ਅਤੇ ਅੰਡਰਬ੍ਰਿਜ ਦਾ ਕੰਮ ਜ਼ਰੂਰ ਸ਼ੁਰੂ ਹੋਇਆ ਹੈ।

ਵਾਅਦੇ
► ਬਰਨਾਲਾ ਨੂੰ ਨਮੂਨੇ ਦਾ ਸ਼ਹਿਰ ਬਣਾਉਣਾ
► ਅੰਡਰਬ੍ਰਿਜ ਬਣਾਉਣਾ
► ਸ਼ਹਿਰ ''ਚ 100 ਪ੍ਰਤੀਸ਼ਤ ਸੀਵਰੇਜ ਸਿਸਟਮ
► ਸਹਿਰ ''ਚ ਸਰਕਾਰੀ ਸਟੇਡੀਅਮ ਦਾ ਨਿਰਮਾਣ
► ਸਰਕਾਰੀ ਕਾਲਜ ਦਾ ਨਿਰਮਾਣ
► ਵਧੀਆ ਹਸਪਤਾਲ
► ਪਾਰਕਿੰਗ ਦੀ ਸਮਸਿਆ ਦਾ ਹੱਲ
► ਪਾਰਕ ਦਾ ਨਿਰਮਾਣ
► ਸ਼ਹਿਰ ਨਾਲ ਰੇਲਵੇ ਦੀ ਕਨੈਕਟਿਵੀਟੀ ਵਧਾਉਣਾ
► ਤਕਨੀਕੀ  ਸਿੱਖਿਆ ਦਾ ਇੰਸਟੀਚਿਊਟ ਬਣਾਉਣਾ

ਕਿੰਨੇ ਵਫਾ
► ਅੰਡਰ ਬ੍ਰਿਜ ਦਾ ਕੰਮ ਸ਼ੁਰੂ ਹੋਇਆ।
► ਸਰਕਾਰੀ ਸਟੇਡੀਅਮ ਬਣ ਕੇ ਤਿਆਰ।
► ਸਰਕਾਰੀ ਕਾਲਜ ਬਣ ਕੇ ਤਿਆਰ।
► ਸ਼ਹੀਦ ਭਗਤ ਸਿੰਘ ਪਾਰਕ ਦਾ ਨਿਰਮਾਣ।
► ਧਨੌਲਾ ਰੋਡ ਵਨ ਵੇ ਬਣਨੀ ਸ਼ੁਰੂ।

ਖੇਤਰ ਦੇ ਪਤਵੰਤਿਆਂ ਦੀ ਪ੍ਰਤੀਕਿਰਿਆ
 ''''ਸਰਕਾਰੀ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਸੀ, ਜੋ ਪੂਰਾ ਤਾਂ ਕਰ ਦਿਤਾ ਗਿਆ ਪਰ ਅਧੂਰੇ ਮਨ ਨਾਲ। ਕਾਲਜ ਵਿਚ ਸਾਇੰਸ ਸਬਜੈਕਟ ਲਈ ਕੋਈ ਲੈਬ ਹੀ ਨਹੀਂ ਹੈ। ਕਾਲਜ ਦਾ ਨਿਰਮਾਣ ਕਾਰਜ ਵਿਚਾਲੇ ਹੀ ਛੱਡ ਦਿਤਾ ਗਿਆ। ਨਾ ਤਾਂ ਵਿਦਿਆਰਥੀਆਂ ਦੇ ਖੇਡਣ ਲਈ ਕੋਈ ਮੈਦਾਨ ਹੈ ਅਤੇ ਨਾ ਹੀ ਸਾਇੰਸ ਲੈਬ। ਸਰਕਾਰ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਜਲਦ ਤੋਂ ਜਲਦ ਅਧੂਰੇ ਕਾਲੇਜ ਨੂੰ ਪੂਰਾ ਕਰਵਾਵੇ।'''' —ਡਾ. ਰਾਕੇਸ਼ ਜਿੰਦਲ, ਪਿੰ੍ਰਸੀਪਲ ਯੂਨੀਵਰਸਿਟੀ ਕਾਲੇਜ ਢਿੱਲਵਾਂ  

''''ਸ਼ਹੀਦ ਭਗਤ ਸਿੰਘ ਪਾਰਕ ਦਾ ਨਿਰਮਾਣ ਕਰਕੇ ਸ਼ਹਿਰਵਾਸੀਆਂ ਦੀ ਬਹੁਤ ਵੱਡੀ ਮੰਗ ਸਰਕਾਰ ਨੇ ਪੂਰੀ ਕੀਤੀ ਹੈ ਪਰ ਲੋੜ ਹੈ ਕਿ ਇਸ ਨੂੰ ਨਗਰ ਕੌਂਸਲ ਦੇ ਹਵਾਲੇ ਕੀਤਾ ਜਾਵੇ। ਪਾਰਕ ਦੀ ਜਮੀਨ ਅਜੇ ਵੀ ਜਿਲਾ ਪ੍ਰੀਸ਼ਦ ਦੇ ਨਾਂ ਹੈ। ਜਿਸ ਕਾਰਨ ਇਸ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਨਗਰ ਕੌਂਸਲ ਨਹੀਂ ਲੈ ਸਕਦੀ। ਦੂਜਾ ਇਸ ਪਾਰਕ ਦਾ ਇਕ ਗੇਟ ਚਿੰਟੂ ਪਾਰਕ ਵਾਲੀ ਰੋਡ ''ਤੇ ਕਢਿਆ ਜਾਵੇ।'''' —  ਹਰੀਸ਼ ਕੁਮਾਰ, ਜ. ਸਕੱਤਰ, ਸ਼੍ਰੀ ਅਰੋੜਵੰਸ਼ ਸਭਾ

'''' ਸਰਕਾਰ ਨੇ ਧਨੌਲਾ ਰੋਡ ''ਤੇ ਅੰਡਰਬ੍ਰਿਜ ਬਣਾਉਣ ਦਾ ਵਾਅਦਾ ਕੀਤਾ ਸੀ, ਜੋ ਉਨ੍ਹਾਂ ਪੂਰਾ ਕਰ ਵਿਖਾਇਆ ਹੈ। ਅੰਡਰਬ੍ਰਿਜ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਜਲਦ ਹੀ ਇਹ ਬਣ ਕੇ ਤਿਆਰ ਹੋ ਜਾਵੇਗਾ।'''' —ਨੀਟੂ ਢੀਂਗਰਾ, ਮੀਤ ਪ੍ਰਧਾਨ ਸ਼੍ਰੀ ਅਰੋੜਵੰਸ਼ ਸਭਾ

''''ਜਦੋਂ ਕਾਂਗਰਸ ਨੇ ਬਰਨਾਲਾ ਨੂੰ ਜਿਲੇ ਦਾ ਦਰਜਾ ਦਿਤਾ ਸੀ ਤਾਂ ਅਕਾਲੀਆਂ ਨੇ ਮਜਾਕ ਉਡਾਇਆ ਸੀ ਕਿ ਉਨ੍ਹਾਂ ਜਿਲੀ ਬਣਾਈ ਹੈ ਅਸੀ ਇਸ ਨੂੰ ਵੱਡਾ ਜਿਲਾ ਬਣਾਵਾਂਗੇ ਪਰ ਹੋਇਆ ਇਸ ਦੇ ਉਲਟ ਪੁਲਸ ਥਾਣਾ ਸ਼ੇਰਪੁਰ, ਜੋ ਪਹਿਲਾਂ ਪੁਲਸ ਜ਼ਿਲਾ ਬਰਨਾਲਾ ਦਾ ਹਿੱਸਾ ਹੁੰਦਾ ਸੀ, ਉਹ ਵੀ ਕੱਟ ਕੇ ਸੰਗਰੂਰ ਨਾਲ ਜੋੜ ਦਿੱਤਾ ਗਿਆ।'''' —ਸ਼ਿੰਦੀ ਸੇਤੀਆ


Gurminder Singh

Content Editor

Related News