ਹਲਕਾ ਆਤਮ ਨਗਰ ਲੁਧਿਆਣਾ : ਸੀਟ ਦਾ ਇਤਿਹਾਸ
Thursday, Jan 05, 2017 - 05:51 PM (IST)
ਇਹ ਸੀਟ ਨਵੀਂ ਹਲਕਾਬੰਦੀ ''ਚ ਦਿਹਾਤੀ ਹਲਕੇ ਦੇ ਖਤਮ ਹੋਣ ''ਤੇ ਹੋਂਦ ''ਚ ਆਈ ਹੈ। ਜਿੱਥੇ ਪਹਿਲਾਂ ਵਿਧਾਇਕ ਰਹੇ ਹੀਰਾ ਸਿੰਘ ਗਾਬਡਿਆ, ਮਲਕੀਤ ਬੀਰਮੀ, ਜਗਦੇਵ ਸਿੰਘ ਤਾਜਪੁਰੀ, ਵੀਰਪਾਲ ਸਿੰਘ ਵੀ ਮੰਤਰੀ ਰਹਿ ਚੁਕੇ ਹਨ। ਇਸ ਸੀਟ ''ਚ ਪੁਰਾਣੀ ਵੈਸਟ ਅਤੇ ਦਾਖਾ ਸੀਟਾਂ ਦਾ ਕੁਝ ਹਿੱਸਾ ਵੀ ਸ਼ਾਮਲ ਕੀਤਾ ਗਿਆ ਹੈ। ਇੱਥੇ ਮਾਡਲ ਟਾਊਨ, ਦੁਗਰੀ, ਆਤਮ ਨਗਰ ਦੇ ਨੇੜਲੇ ਇਲਾਕੇ ਤੋਂ ਇਲਾਵਾ ਗਿੱਲ ਰੋਡ ਦੇ ਦੋਵਾਂ ਪਾਸੇ ਲੱਗਦੇ ਸੰਘਣੀ ਵਸੋਂ ਵਾਲੇ ਮਿਕਸ ਲੈਂਡ ਯੁਜ ਏਰਿਏ ਵੀ ਹਨ। ਬੈਂਸ ਨੂੰ ਪਿਛਲੇ ਚੋਣ ''ਚ ਆਜ਼ਾਦ ਲੜਨ ਦੇ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਉਮੀਦਵਾਰ ਦੇ ਹਿੱਸੇ ਆਈ ਵੋਟਾਂ ਦੇ ਜੋੜ ਤੋਂ ਵੀ ਜ਼ਿਆਦਾ ਵੋਟਾਂ ਹਾਸਲ ਹੋਈਆਂ ਸਨ। ਹੁਣ ਉਹ ਆਪਣੀ ਲੋਕ ਇੰਨਸਾਫ ਪਾਰਟੀ ਬਣਾ ਕੇ ਆਪ ਦੇ ਨਾਲ ਗਠਬੰਧਨ ''ਚ ਲੜ ਰਹੇ ਹਨ।
ਸੀਟ ਦਾ ਇਤਿਹਾਸ
| ਸਾਲ | ਵਿਧਾਇਕ | ਪਾਰਟੀ |
| 1980 | ਵੀਰਪਾਲ ਸਿੰਘ | ਕਾਂਗਰਸ |
| 1985 | ਜਗਦੇਵ ਸਿੰਘ ਤਾਜਪੁਰੀ | ਅਕਾਲੀ ਦਲ |
| 1992 | ਮਲਕੀਤ ਬੀਰਮੀ | ਕਾਂਗਰਸ |
| 1997 | ਹੀਰਾ ਸਿੰਘ ਗਾਬਡਿਆ | ਅਕਾਲੀ ਦਲ |
| 2002 | ਮਲਕੀਤ ਬੀਰਮੀ | ਕਾਂਗਰਸ |
| 2007 | ਹੀਰਾ ਸਿੰਘ ਗਾਬਡਿਆ | ਅਕਾਲੀ ਦਲ |
2014 ਦੇ ਲੋਕਸਭਾ ਚੋਣਾਂ ਦੀ ਸਥਿਤੀ
2104 ਦੇ ਲੋਕਸਭਾ ਚੋਣਾਂ ''ਚ ਰਵਨੀਤ ਬਿੱਟੂ ਨੇ ਬਾਜ਼ੀ ਮਾਰੀ
