ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਸਿਆਸੀ ਸਫਰ
Saturday, Jan 07, 2017 - 12:00 PM (IST)
ਜਲੰਧਰ : ਬਿਕਰਮ ਸਿੰਘ ਮਜੀਠੀਆ ਪੰਜਾਬ ਸਰਕਾਰ ''ਚ ਕੈਬਨਿਟ ਮੰਤਰੀ ਹਨ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਮਜੀਠਾ ਖੇਤਰ ਤੋਂ 2007 ਅਤੇ 2012 ''ਚ ਸ਼੍ਰੋਮਣੀ ਅਕਾਲੀ ਦਲ (ਸ਼ਿਅਦ) ਦੀ ਟਿਕਟ ''ਤੇ ਚੋਣਾਂ ਜਿੱਤੀਆਂ। ਮੌਜੂਦਾ ਸਮੇਂ ''ਚ ਉਹ ਪੰਜਾਬ ਮੰਤਰੀ ਮੰਜਲ ''ਚ ਰਾਜਸੀ, ਵਸੇਬਾ ਅਤੇ ਆਫਤ ਪ੍ਰਬੰਧਨ, ਸੂਚਨਾ ਤੇ ਜਨਸੰਪਰਕ ਅਤੇ ਗੈਰ-ਪਰੰਪਰਾਗਤ ਊਰਜਾ ਮੰਤਰੀ ਹਨ। ਮਜੀਠੀਆ ਯੂਥ ਵਿੰਗ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਵੀ ਹਨ। ਸਾਲ 1976 ''ਚ ਪੈਦਾ ਹੋਏ ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸੱਤਿਆਜੀਤ ਸਿੰਘ ਮਜੀਠੀਆ ਸਾਬਕਾ ਉਪ ਰੱਖਿਆ ਮੰਤਰੀ ਹਨ। ਉਥੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਭਰਾ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਹਨ। ਬਿਕਰਮ ਮਜੀਠੀਆ ਨੇ ਨਵੰਬਰ 2009 ''ਚ ਜਿਨਵ ਗਰੇਵਾਲ ਨਾਲ ਵਿਆਹ ਕੀਤਾ ਜਿਨ੍ਹਾਂ ਤੋਂ ਉਨ੍ਹਾਂ ਦੇ 2 ਬੇਟੇ ਹਨ।