ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਸਿਆਸੀ ਸਫਰ
Saturday, Jan 07, 2017 - 12:58 PM (IST)
ਜਲੰਧਰ : ਕੈਰੋਂ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਪੰਜਾਬ ਦੇ ਨੇਤਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਜਨਮ 1959 ਵਿਚ ਹੋਇਆ ਸੀ। ਮੌਜੂਦਾ ਸਮੇਂ ਵਿਚ ਉਹੇ ਸੂਬੇ ਦੇ ਸਭ ਤੋਂ ਵੱਧ ਸਮੇਂ ਤਕ ਮੰਤਰੀ ਦੇ ਅਹੁਦੇ ''ਤੇ ਰਹਿਣ ਵਾਲੇ ਨੇਤਾ ਹਨ। ਨਿਹਾਲ ਸਿੰਘ ਕੈਰੋਂ ਦੇ ਪੜਪੋਤੇ ਅਤੇ ਪ੍ਰਤਾਪ ਸਿੰਘ ਕੈਰੋਂ ਦੇ ਪੋਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਵਿਆਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਪਰਨੀਤ ਕੌਰ ਨਾਲ ਹੋਇਆ ਹੈ। ਕੈਰੋਂ 4 ਵਾਰ ਵਿਧਾਨ ਸਭਾ ਦੇ ਮੈਂਬਰ ਰਹੇ ਹਨ। ਇਸ ਦੌਰਾਨ ਉਨ੍ਹਾਂ 3 ਵਾਰ ਕੈਬਨਿਟ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਕੈਰੋ ਕੋਲ ਐਕਸਾਈਜ਼ ਅਤੇ ਟੈਕਸੇਸ਼ਨ, ਖੁਰਾਕ ਅਤੇ ਆਈ. ਟੀ. ਵਰਗੇ ਵਿਭਾਗ ਰਹੇ ਹਨ। ਉਨ੍ਹਾਂ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਬੀ. ਟੈਕ ਦੀ ਡਿਗਰੀ ਹਾਸਲ ਕੀਤੀ ਹੈ। ਉਸ ਦੇ ਬਾਅਦ ਨਾਰਥ ਵੈਸਟਰਨ ਕੈਲੋਗ ਸਕੂਲ ਆਫ ਮੈਨੇਜਮੈਂਟ ਤੋਂ ਐੱਮ. ਬੀ. ਏ. ਦੀ ਡਿਗਰੀ ਹਾਸਲ ਕੀਤੀ। ਪੰਜਾਬ ਦੀ ਸਿਆਸਤ ਵਿਚ ਕੈਰੋਂ ਨੂੰ ਨੇਤਾ ਤੋਂ ਵਧ ਕੇ ਇਕ ਸਟੇਟਸਮੈਨ ਵਜੋਂ ਜਾਣਿਆ ਜਾਂਦਾ ਹੈ।