ਭਾਰਤ-ਪਾਕਿ ਵਿਚਾਲੇ ਹਾਈ ਵੋਲਟੇਜ ਮੁਕਾਬਲਾ ਅੱਜ

09/19/2018 12:17:58 AM

ਨਵੀਂ ਦਿੱਲੀ— ਏਸ਼ੀਆ ਕੱਪ 2018 ਦਾ ਸਭ ਤੋਂ ਵੱਡਾ ਮੈਚ ਬੁੱਧਵਾਰ ਨੂੰ ਸ਼ਾਮ 5 ਵਜੇ ਦੁਬਈ ਵਿਚ ਭਾਰਤ-ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਮੈਚ 'ਤੇ ਰਹਿਣਗੀਆਂ, ਉਹ ਇਸ ਲਈ ਕਿਉਂਕਿ ਹੁਣ ਦੇਖਣਾ ਇਹ ਬਾਕੀ ਹੈ ਕਿ ਕੀ ਭਾਰਤੀ ਕ੍ਰਿਕਟ ਟੀਮ ਪਿਛਲੇ ਸਾਲ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿਚ ਮਿਲੀ ਹਾਰ ਦਾ ਬਦਲਾ ਪਾਕਿਸਤਾਨ ਤੋਂ ਲੈ ਸਕੇਗੀ ਜਾਂ ਨਹੀਂ। ਆਓ, ਜਾਣੀਏ ਇਸ ਮੈਚ ਤੋਂ ਪਹਿਲਾਂ ਕਿਸ ਟੀਮ ਦਾ ਪੱਲੜਾ ਭਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਸੰਯੁਕਤ ਅਰਬ ਅਮੀਰਾਤ ਵਿਚ 2006 ਤੋਂ ਬਾਅਦ ਪਹਿਲੀ ਵਾਰ ਮੁਕਾਬਲਾ ਹੋ ਰਿਹਾ ਹੈ।

PunjabKesari
ਪਹਿਲੀ ਵਾਰ ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਜਿੱਤਿਆ ਸੀ ਖਿਤਾਬ
ਏਸ਼ੀਆ ਕੱਪ ਦਾ ਪਹਿਲਾ ਟੂਰਨਾਮੈਂਟ 1984 ਵਿਚ ਸੰਯੁਕਤ ਅਰਬ ਅਮੀਰਾਤ ਵਿਚ ਆਯੋਜਿਤ ਕੀਤਾ ਗਿਆ। ਉਸ ਵਿਚ ਭਾਰਤ, ਸ਼੍ਰੀਲੰਕਾ ਤੇ ਪਾਕਿਸਤਾਨ ਨੇ ਹਿੱਸਾ ਲਿਆ ਸੀ। ਭਾਰਤ ਨੇ ਪਹਿਲਾ ਮੈਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤਿਆ ਸੀ।
ਭਾਰਤ ਦਾ ਫਾਈਨਲ ਵਿਚ ਪਾਕਿਸਤਾਨ ਨਾਲ ਸਾਹਮਣਾ ਹੋਇਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 188 ਦੌੜਾਂ ਬਣਾਈਆਂ। ਜਵਾਬ ਵਿਚ ਪਾਕਿਸਤਾਨੀ ਖੇਮਾ 134 ਦੌੜਾਂ 'ਤੇ ਹੀ ਢੇਰ ਹੋ ਗਿਆ ਸੀ ਤੇ ਭਾਰਤ ਨੇ ਪਹਿਲੀ ਵਾਰ ਖਿਤਾਬ 'ਤੇ ਕਬਜ਼ਾ ਕੀਤਾ ਸੀ।
ਏਸ਼ੀਆ ਕੱਪ ਰਿਕਾਰਡ
12 ਵਾਰ ਹੋ ਚੁੱਕਾ ਹਨ ਆਹਮੋ-ਸਾਹਮਣੇ
06 ਮੈਚ ਭਾਰਤ ਨੇ ਜਿੱਤੇ
05 ਮੈਚ ਪਾਕਿ ਨੇ ਜਿੱਤੇ
ਓਵਰਆਲ ਰਿਕਾਰਡ
129 ਵਾਰ ਹਾ ਚੁੱਕਾ ਹੈ ਆਹਮਣਾ-ਸਾਹਮਣਾ
52 ਮੈਚ ਭਾਰਤ ਨੇ ਜਿੱਤੇ
73 ਮੈਚ ਪਾਕਿ ਨੇ ਜਿੱਤੇ
ਭਾਰਤ ਦੇ ਅੱਗੇ ਨਹੀਂ ਟਿਕਦੀ ਪਾਕਿ ਟੀਮ : ਭਾਰਤੀ ਟੀਮ ਵਿਸ਼ਵ ਦੀ ਸਰਵਸ੍ਰੇਸ਼ਠ ਟੀਮ ਮੰਨੀ ਜਾਂਦੀ ਹੈ ਤੇ ਆਈ. ਸੀ. ਸੀ. ਰੈਂਕਿੰਗ ਵਿਚ ਵੀ ਉਹ ਦੂਜੇ ਸਥਾਨ 'ਤੇ ਹੈ, ਜਦਕਿ ਪਾਕਿਸਤਾਨ ਦੀ ਟੀਮ ਅਜੇ ਖਸਤਾ ਹਾਲਤ ਵਿਚ ਹੈ। ਰੈਂਕਿੰਗ ਵਿਚ ਵੀ ਉਹ ਕਾਫੀ ਹੇਠਾਂ ਪੰਜਵੇਂ ਨੰਬਰ 'ਤੇ ਹੈ। ਆਪਣੀ ਗੇਂਦਬਾਜ਼ੀ ਲਈ ਮਸ਼ਹੂਰ ਰਿਹਾ ਪਾਕਿਸਤਾਨ ਅਜੇ ਕੋਈ ਅਜਿਹਾ ਗੇਂਦਬਾਜ਼ ਲੈ ਕੇ ਨਹੀਂ ਆਇਆ ਹੈ, ਜਿਸ ਦਾ ਵਿਸ਼ਵ ਕ੍ਰਿਕਟ 'ਤੇ ਚੰਗਾ ਰਿਕਾਰਡ ਹੋਵੇ, ਹਾਲਾਂਕਿ ਉਸ ਕੋਲ ਹਸਨ ਅਲੀ ਹੈ, ਜਿਹੜਾ ਭਾਰਤ ਦੀਆਂ ਮੁਸ਼ਕਿਲਾਂ ਵਧਾ ਸਕਦਾ ਹੈ।


Related News