ਇਮਰਾਨ ਖਾਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਿਦੇਸ਼ ਯਾਤਰਾ ''ਤੇ ਪਹੁੰਚੇ ਸਾਊਦੀ ਅਰਬ

09/18/2018 8:50:13 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੰਗਲਵਾਰ ਨੂੰ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ 'ਤੇ ਰਵਾਨਾ ਹੋਏ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਆਪਣੀ ਯਾਤਰਾ ਦੌਰਾਨ ਖਾੜੀ ਦੇਸ਼ਾਂ ਦੀਆਂ ਸੀਨੀਅਰ ਅਗਵਾਈਆਂ ਦੇ ਨਾਲ ਦੋ-ਪੱਖੀ ਸਹਿਯੋਗ ਵਧਾਉਣ 'ਤੇ ਚਰਚਾ ਕਰਨਗੇ। ਖਾਨ ਦੇ ਨਾਲ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਵਿੱਤ ਮੰਤਰੀ ਅਸਦ ਉਮਰ, ਸੂਚਨਾ ਮੰਤਰੀ ਫਵਾਦ ਚੌਧਰੀ ਤੇ ਵਣਜ ਸਲਾਹਕਾਰ ਅਬਦੁੱਲ ਰਜ਼ਾਕ ਦਾਊਦ ਹਨ। ਵਿਦੇਸ਼ ਦਫਤਰ ਤੋਂ ਜਾਰੀ ਇਕ ਬਿਆਨ ਮੁਤਾਬਕ ਖਾਨ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁੱਲ ਅਜੀਜ਼ ਤੇ ਵਲੀਅਹਿਦ ਸ਼ਹਿਕਾਦੇ ਮੁਹੰਮਦ ਬਿਨ ਸਲਮਾਨ ਦੇ ਸੱਦੇ 'ਤੇ ਉਥੇ ਗਏ ਹਨ। ਪ੍ਰਧਾਨ ਮੰਤਰੀ ਸ਼ਹਿਜ਼ਾਦੇ ਦੇ ਨਾਲ ਦੋ-ਪੱਖੀ ਗੱਲਬਾਤ ਵੀ ਕਰਨਗੇ। ਖਾਨ ਦੀ ਯਾਤਰਾ ਦੌਰਾਨ ਉਨ੍ਹਾਂ ਨਾਲ ਇਸਲਾਮੀ ਸਹਿਯੋਗ ਸੰਗਠਨ ਦੇ ਜਨਰਲ ਸਕੱਤਰ ਯੂਸਫ ਬਿਨ ਅਹਿਮਦ ਅਲ ਉਸੇਮੀਮ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਸਾਊਦੀ ਅਰਬ ਦੀ ਦੋ ਦਿਨ ਦੀ ਯਾਤਰਾ ਦੌਰਾਨ ਮੱਕਾ 'ਚ ਉਮਰਾ ਵੀ ਕਰਨਗੇ।

ਇਸ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਖਾਨ ਆਬੂਧਾਬੀ ਪਹੁੰਚਣਗੇ, ਜਿਥੇ ਉਥੋਂ ਦੇ ਵਲੀਅਹਿਦ ਸ਼ਹਿਕਾਦੇ ਮੁਹੰਮਦ ਬਿਨ ਜਾਯਦ ਅਲ ਨਹਿਯਾਨ ਉਨ੍ਹਾਂ ਦਾ ਸਵਾਗਤ ਕਰਨਗੇ। ਉਹ ਵਲੀਅਹਿਦ ਸ਼ਹਿਕਾਦੇ ਦੇ ਸੱਦੇ 'ਤੇ ਯੂਏਈ ਦੀ ਯਾਤਰਾ ਕਰਨਗੇ। ਡਿਪਲੋਮੈਟਿਕ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਦੁਬਈ 'ਚ ਏਸ਼ੀਆ ਕੱਪ ਦੇ ਤਹਿਤ ਹੋਣ ਵਾਲੇ ਪਾਕਿਸਤਾਨ-ਭਾਰਤ ਦਾ ਮੈਚ ਵੀ ਦੇਖਣਗੇ। ਪਾਕਿਸਤਾਨ ਸਾਊਦੀ ਅਰਬ ਦਾ ਕਰੀਬੀ ਮੁਸਲਿਮ ਸਹਿਯੋਗੀ ਹੈ।


Related News