5 ਅਕਤੂਬਰ ਨੂੰ ਭਾਰਤ ''ਚ ਆ ਰਹੀਂ ਮਰਸਡੀਜ਼ G63, ਜਾਣੋ ਖੂਬੀਆਂ

09/18/2018 5:39:00 PM

ਜਲੰਧਰ- ਮਰਸਡੀਜ-ਏ. ਐੱਮ. ਜੀ 5 ਅਕਤੂਬਰ ਨੂੰ ਭਾਰਤ 'ਚ G63 ਲਾਂਚ ਕਰੇਗੀ। ਪਿਛਲੇ ਕੁਝ ਸਾਲਾਂ 'ਚ ਭਾਰਤ 'ਚ ਇਸ ਦੀ ਵਿਕਰੀ ਬਹੁਤ ਚੰਗੀ ਨਹੀਂ ਰਹੀ ਹੈ। ਹੁਣ ਨਵੀਂ G63 ਦੇ ਨਾਲ ਕੰਪਨੀ ਆਪਣੇ ਪ੍ਰਦਰਸ਼ਨ ਨੂੰ ਸੁਧਾਰਨਾ ਚਾਅ ਰਹੀ ਹੈ। ਭਾਰਤ 'ਚ ਇਸ ਐੱਸ. ਯੂ. ਵੀ ਦਾ ਏ. ਐੱਮ. ਜੀ. ਵਰਜਨ ਲਾਂਚ ਕੀਤਾ ਜਾਵੇਗਾ।

ਮਰਸਡੀਜ਼ ਨੇ ਨਵੇਂ ਮਾਡਲ 'ਚ ਕੁਝ ਬਦਲਾਅ ਕੀਤੇ ਹਨ। ਹਾਲਾਂਕਿ ਇਸ ਤੋਂ ਟ੍ਰੈਡਿਸ਼ਨਲ ਲੁਕ 'ਚ ਬਦਲਾਅ ਨਹੀਂ ਕੀਤਾ ਹੈ। ਨਵੀਂ G63 'ਚ ਚਾਰੋਂ ਪਾਸੇ ਐੱਲ. ਈ. ਡੀ ਲਾਈਟਸ ਤੇ ਪੇਨਾਮਰਿਕਾਨਾ ਗਰਿਲ ਦਿੱਤੀ ਗਈ ਹੈ। ਨਾਲ ਹੀ ਇਸ 'ਚ ਟੇਲ ਟੈਲ ਸਾਈਡ ਐਗਜਾਸਟ, ਫਲੇਅਰਡ ਵ੍ਹੀਲ ਆਰਚ ਤੇ ਰੈੱਡ ਬ੍ਰੇਕ ਕੈਲਿਪਰਸ ਦੇ ਨਾਲ 22 ਇੰਚ ਰਿਮ ਲੱਗੇ ਹਨ। ਇਸ ਉਪਰ ਚਾਰੋਂ ਪਾਸੇ AMG ਬੈਜਿੰਗ ਦਿੱਤੀ ਗਈ ਹਨ। ਨਵੀਂ G-Class ਮੌਜੂਦਾ ਮਾਡਲ ਤੋਂ 53 mm ਲੰਬੀ ਤੇ 121 mm ਚੌੜੀ ਹੈ।

PunjabKesari

ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 4 ਲਿਟਰ ਬਾਇ-ਟਰਬੋ ਇੰਜਣ ਲਗਾ ਹੈ ਜੋ 577 bhp ਦੀ ਪਾਵਰ ਅਤੇ 850 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 9-ਸਪੀਡ ਡਿਊਲ ਕਲਚ ਟਰਾਂਸਮਿਸ਼ਨ ਦੇ ਨਾਲ ਆਵੇਗਾ। ਨਾਲ ਹੀ ਇਸ 'ਚ ਆਲ-ਵ੍ਹੀਲ-ਡਰਾਈਵ ਦਿੱਤਾ ਜਾਵੇਗਾ। ਇਹ ਐੱਸ. ਯੂ. ਵੀ. ਸਿਰਫ਼ 4.4 ਸੈਕਿੰਡ 'ਚ 0-100 ਕਿ. ਮੀ ਪ੍ਰਤੀ ਘੰਟੇ ਦੀ ਸਪੀਡ ਫੜ ਲੈਂਦੀ ਹੈ। ਭਾਰ ਦੇ ਮਾਮਲੇ 'ਚ ਵੀ ਇਹ ਆਪਣੇ ਪੁਰਾਣੇ ਮਾਡਲ ਤੋਂ 174 ਕਿੱਲੋਗ੍ਰਾਮ ਹੱਲਕੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਇਸ ਦੀ 2 ਕਰੋੜ ਰੁਪਏ (ਐਕਸ ਸ਼ੋਰੂਮ) ਤੋਂ ਸ਼ੁਰੂ ਹੋ ਸਕਦੀ ਹੈ। ਲਾਂਚਿੰਗ ਤੋਂ ਬਾਅਦ ਇਸ ਦਾ ਮੁਕਾਬਲਾ ਰੇਂਜ ਰੋਵਰ ਨਾਲ ਹੋਵੇਗਾ।PunjabKesari ਰੇਂਜ ਰੋਵਰ ਨਾਲ ਹੋਵੇਗਾ ਮੁਕਾਬਲਾ
ਬ੍ਰਿਟੀਸ਼ ਕਾਰ ਨਿਰਮਾਤਾ ਕੰਪਨੀ ਜੈਗੂਆਰ ਲੈਂਡ ਰੋਵਰ ਨੇ ਭਾਰਤ 'ਚ ਹਾਲ ਹੀ 'ਚ ਅਪਡੇਟਿਡ ਰੇਂਜ ਰੋਵਰ, ਰੇਂਜ ਰੋਵਰ ਸਪੋਰਟ ਫੇਸਲਿਫਟ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਫਲੈਗਸ਼ਿਪ ਰੇਂਜ ਰੋਵਰ ਦੀ ਕੀਮਤ 1.72 ਕਰੋੜ ਰੁਪਏ ਤੇ ਰੇਂਜ ਰੋਵਰ ਸਪੋਰਟਸ ਦੀ ਕੀਮਤ 99.48 ਲੱਖ ਰੁਪਏ ਰੱਖੀ ਹੈ।


Related News