ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਝਗਡ਼ਾ, 5 ਜ਼ਖਮੀ

09/17/2018 2:24:19 AM

ਫਗਵਾਡ਼ਾ,   (ਹਰਜੋਤ)-  ਪਿੰਡ ਨਾਰੰਗਪੁਰ ਵਿਖੇ ਇਕ ਜ਼ਮੀਨੀ ਮਾਮਲੇ ਸਬੰਧੀ ਹੋਈ ਲਡ਼ਾਈ ’ਚ ਇਕ ਪਰਿਵਾਰ ਦੇ 5 ਮੈਂਬਰ ਜ਼ਖਮੀ ਹੋ ਗਏ। ਜਿਨ੍ਹਾਂ  ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ’ਚ ਕਮਲਜੀਤ ਕੌਰ ਪਤਨੀ ਜਸਵਿੰਦਰ ਸਿੰਘ, ਮਨਜਿੰਦਰ ਕੌਰ ਪਤਨੀ ਭੁਪਿੰਦਰ ਸਿੰਘ, ਪਰਮਜੀਤ ਕੌਰ ਪਤਨੀ ਤਰਲੋਕ ਸਿੰਘ, ਜਗਦੀਸ਼ ਕੌਰ ਪਤਨੀ ਮੋਹਨ ਸਿੰਘ, ਲਵਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਸ਼ਾਮਿਲ ਹਨ। 
 ਜਾਣਕਾਰੀ ਦਿੰਦੇ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੀ ਭੂਆ ਨੇ ਆਪਣੀ ਜ਼ਮੀਨ ਸਾਡੇ ਪਰਿਵਾਰ ਦੇ ਚਾਰ ਮੈਂਬਰਾਂ ਦੇ ਨਾਂ ਕਰਵਾ ਦਿੱਤੀ ਸੀ। ਜ਼ਮੀਨ ਵਾਹੁਣ ਵਾਲੇ ਵਿਅਕਤੀ ਨੂੰ ਉਨ੍ਹਾਂ ਨੇ  ਜ਼ਮੀਨ ਨਾ ਵਾਹੁਣ ਲਈ ਕਿਹਾ ਸੀ। ਪਹਿਲਾਂ ਉਸ ਨੇ ਵਾਹੁਣੀ ਬੰਦ ਕਰ ਦਿੱਤੀ ਅਤੇ ਜਦੋਂ ਉਹ ਹੁਣ ਦੁਆਰਾ ਵਾਹੁਣ ਲੱਗਾ ਤਾਂ ਸਾਰੇ ਪਰਿਵਾਰ ਦੇ ਮੈਂਬਰ ਉਸ ਨੂੰ ਰੋਕਣ ਗਏ ਤਾਂ ਉਸ ਨੇ ਇਕੱਠੇ ਕੀਤੇ ਹੋਏ 4-5 ਮੈਂਬਰਾਂ ਨੇ ਉਨ੍ਹਾਂ ’ਤੇ ਧਾਵਾ ਬੋਲ ਦਿੱਤਾ, ਜਿਸ ਕਰਕੇ ਇਹ ਲੋਕ ਜ਼ਖਮੀ ਹੋ ਗਏ। ਜਦੋਂ ਇਸ ਸਬੰਧੀ ਐੱਸ. ਐੱਚ. ਓ. ਸੁਰਜੀਤ ਸਿੰਘ ਪੱਤਡ਼ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਅਜੇ ਉਨ੍ਹਾਂ ਨੂੰ ਇਸ ਸਬੰਧੀ ਹਸਪਤਾਲ ਤੋਂ ਸਰਕਾਰੀ ਤੌਰ ’ਤੇ ਸੂਚਨਾ ਨਹੀਂ ਮਿਲੀ ਅਤੇ ਸੂਚਨਾ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਪਤਾ ਲੱਗਾ ਹੈ ਕਿ ਦੂਸਰੇ ਧਿਰ ਦੀ ਵੀ ਇਕ ਮਹਿਲਾ ਕੁਲਵਿੰਦਰ ਕੌਰ ਜ਼ਖਮੀ ਹੋਈ ਹੈ, ਜਿਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
 


Related News