ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

09/16/2018 6:30:20 AM

ਸਮਾਣਾ, (ਦਰਦ)- ਰੋਜ਼ਾਨਾ ਡੀਜ਼ਲ, ਪੈਟਰੋਲ ਤੇ ਘਰੇਲੂ ਗੈਸ ਸਿਲੰਡਰ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲਾ ਯੂਥ ਪ੍ਰਧਾਨ ਵਿਸ਼ਾਲ ਜਿੰਦਲ ਦੀ ਅਗਵਾਈ ਵਿਚ ਸਥਾਨਕ ਅੰਬੇਡਕਰ ਚੌਕ ਵਿਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ  ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼੍ਰੀ ਜਿੰਦਲ ਨੇ ਕਿਹਾ ਕਿ ਹਰ ਰੋਜ਼ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਗੈਸ ਸਿਲੰਡਰਾਂ ਦੇ ਰੇਟ ਵੀ ਵਧਾ ਕੇ ਆਮ ਲੋਕਾਂ ’ਤੇ ਨਿੱਤ ਨਵਾਂ ਬੋਝ ਪਾਇਆ ਜਾ ਰਿਹਾ ਹੈ ਜਿਸ ਦਾ ਖਮਿਆਜ਼ਾ ਮੋਦੀ ਸਰਕਾਰ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। 
ਇਸ ਸਮੇਂ ਲਾਲੀ ਸਹੋਤਾ, ਪ੍ਰਧਾਨ ਇੰਦਰਪ੍ਰੀਤ, ਦੀਪਕ ਵਸ਼ਿਸ਼ਟ, ਰੋਹਿਤ ਸਿੰਗਲਾ, ਅਮਨ ਗੁਲਾਟੀ ਆਦਿ ਵੀ ਹਾਜ਼ਰ ਸਨ। 


Related News